Breaking News
Home / ਅੰਤਰ ਰਾਸ਼ਟਰੀ / ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ, ਰੋਟੀ ਲਈ ਮੁਥਾਜ ਹੋਏ ਗ਼ਰੀਬ- ਰਿਪੋਰਟ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ, ਰੋਟੀ ਲਈ ਮੁਥਾਜ ਹੋਏ ਗ਼ਰੀਬ- ਰਿਪੋਰਟ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ, ਰੋਟੀ ਲਈ ਮੁਥਾਜ ਹੋਏ ਗ਼ਰੀਬ- ਰਿਪੋਰਟ

ਨਵੀਂ ਦਿੱਲੀ, 25 ਜਨਵਰੀ- ਭਾਰਤ ਸਣੇ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿੱਤਾ। ਆਕਸਫੈਮ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ‘ਦ ਇਨਇਕੁਐਲਿਟੀ ਵਾਇਰਸ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚੱਲਦਿਆਂ ਅਰਥ ਵਿਵਸਥਾ ‘ਤੇ ਮਾਰ ਪੈਣ ਨਾਲ ਲੱਖਾਂ ਗ਼ਰੀਬ ਭਾਰਤੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਪਰ ਅਰਬਪਤੀਆਂ ਦੀ ਜਾਇਦਾਦ ‘ਚ ਵਾਧਾ ਹੋਇਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤੀ ਅਰਬਪਤੀਆਂ ਦੀ ਜਾਇਦਾਦ ‘ਚ ਲਾਕਡਾਊਨ ਦੌਰਾਨ 35 ਫ਼ੀਸਦੀ ਅਤੇ ਸਾਲ 2009 ਤੋਂ 90 ਫ਼ੀਸਦੀ ਵਾਧਾ ਹੋਇਆ ਹੈ।

ਆਕਸਫੈਮ ਨੇ ਕਿਹਾ ਹੈ ਕਿ ਭਾਰਤ ਦੇ 100 ਅਰਬਪਤੀਆਂ ਨੇ ਮਾਰਚ 2020 ਤੋਂ ਆਪਣੀ ਕਿਸਮਤ ‘ਚ 1297822 ਕਰੋੜ ਰੁਪਏ ਦਾ ਵਾਧਾ ਦੇਖਿਆ ਹੈ, ਜਿਹੜਾ ਕਿ 138 ਮਿਲੀਅਨ ਸਭ ਤੋਂ ਗ਼ਰੀਬ ਭਾਰਤੀ ਲੋਕਾਂ ‘ਚੋਂ ਹਰੇਕ ਨੂੰ 94045 ਰੁਪਏ ਦਾ ਚੈੱਕ ਦੇਣ ਲਈ ਕਾਫ਼ੀ ਹੈ। ਅਸਲ ‘ਚ ਮਹਾਂਮਾਰੀ ਦੌਰਾਨ ਭਾਰਤ ਦੇ ਚੋਟੀ ਦੇ 11 ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ ਵਾਧਾ 10 ਸਾਲਾਂ ਲਈ ਐਨ. ਆਰ. ਈ. ਜੀ. ਐਸ. ਯੋਜਨਾ ਅਤੇ 10 ਸਾਲਾਂ ਤੱਕ ਸਿਹਤ ਮੰਤਰਾਲੇ ਨੂੰ ਚਲਦਾ ਸਕਦਾ ਹੈ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: