Breaking News
Home / ਪੰਜਾਬ / ਜ਼ੀਰਾ ਦੀ ਖੰਡੇ ਅਤੇ ਨਿਸ਼ਾਨ ਸਾਹਿਬ ਦਾ ਵਿਰੋਧ ਕਰਨ ਦੀ ਵੀਡੀਉ ਹੋਈ ਵਾਇਰਲ

ਜ਼ੀਰਾ ਦੀ ਖੰਡੇ ਅਤੇ ਨਿਸ਼ਾਨ ਸਾਹਿਬ ਦਾ ਵਿਰੋਧ ਕਰਨ ਦੀ ਵੀਡੀਉ ਹੋਈ ਵਾਇਰਲ

‘ਸਾਡੇ ਤੇ ਹ ਮ ਲਾ ਕਿਸਾਨਾਂ ਨੇ ਨਹੀਂ ਖਾਲਿਸਤਾਨੀਆਂ ਨੇ ਕੀਤਾ’, ਸੁਣੋ ਕੁੱ ਟ ਮਾ ਰ ਤੋਂ ਬਾਅਦ ਕੀ ਬੋਲੇ ਬਿੱਟੂ, ਜ਼ੀਰਾ, ਔਜਲਾ ਤੇ ਰਾਜੇਵਾਲ
‘ਸਾਡੇ ਤੇ ਹ ਮ ਲਾ ਕਿਸਾਨਾਂ ਨੇ ਨਹੀਂ ਖਾਲਿਸਤਾਨੀਆਂ ਨੇ ਕੀਤਾ – ਬਿੱਟੂ, ਜ਼ੀਰਾ, ਜ਼ੀਰਾ ਦੀ ਖੰਡੇ ਅਤੇ ਨਿਸ਼ਾਨ ਸਾਹਿਬ ਦਾ ਵਿਰੋਧ ਕਰਨ ਦੀ ਵੀਡੀਉ ਹੋਈ ਵਾਇਰਲ

ਸਿੰਘੂ ਬਾਰਡਰ ਵਿਖੇ ਪੁੱਜੇ ਕਾਂਗਰਸ ਦੇ ਸੰਸਦ ਮੈਂਬਰਾਂ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੌਰਾਨ ਕਿਸਾਨਾਂ ਵਲੋਂ ਕੀਤੀ ਗਈ ਧੱ ਕਾ ਮੁੱ ਕੀ ਦੌਰਾਨ ਦੋਹਾਂ ਆਗੂਆਂ ਦੀਆਂ ਦਸਤਾਰਾਂ ਤੱਕ ਲੱਥ ਗਈਆਂ |

ਇਸ਼ ਮੌਕੇ ਹੋਏ ਹੰਗਾਮੇ ਦੌਰਾਨ ਕਾਂਗਰਸੀ ਆਗੂਆਂ ਦੀ ਗੱਡੀ ਦੀ ਵੀ ਭੰ ਨ ਤੋ ੜ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਆਪਣੇ ਕੁਲਬੀਰ ਸਿੰਘ ਜ਼ੀਰਾ ਨਾਲ ਸਿੰਘੂ ਬਾਰਡਰ ਵਿਖੇ ਪੁੱਜੇ ਪਰ ਇਸ ਦੌਰਾਨ ਉਨ੍ਹ•ਾਂ ਦਾ ਉਥੇ ਆਉਣ ‘ਤੇ ਕੁਝ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਤੇ ਉਨ੍ਹ•ਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ ਪਰ ਇਸ ਦੌਰਾਨ ਕੁਝ ਕਿਸਾਨ ਇਸ ਕਦਰ ਗੁੱਸੇ ‘ਚ ਆ ਗਏ ਕਿ ਉਨ੍ਹ•ਾਂ ਵਲੋਂ ਦੋਹਾਂ ਆਗੂਆਂ ਨਾਲ ਧੱ ਕਾ ਮੁੱ ਕੀ ਸ਼ੁਰੂ ਕਰ ਦਿੱਤੀ ਗਈ |

ਕਿਸਾਨਾਂ ਵਲੋਂ ਕਾਫੀ ਦੂਰ ਤੱਕ ਉਨ੍ਹ•ਾਂ ਦਾ ਪਿੱਛਾ ਕਰਕੇ ਉਨ੍ਹ•ਾਂ ਨੂੰ ਉਥੋਂ ਦੌੜਾਇਆ ਗਿਆ | ਕਿਸਾਨਾਂ ਵਲੋਂ ਦੋਹਾਂ ਆਗੂਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਉਨ੍ਹ•ਾਂ ਦੇ ਵਿਰੋਧ ‘ਚ ਵੱਡੀ ਗਿਣਤੀ ‘ਚ ਕਿਸਾਨ ਮੌਕੇ ‘ਤੇ ਇਕੱਤਰ ਹੋ ਗਏ ਸਨ | ਮੌਕੇ ‘ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹ•ਾਂ ‘ਤੇ ਹ ਮ ਲਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ | ਬਾਅਦ ‘ਚ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹ•ਾਂ ਨੂੰ ਆਪਣੇ ਉੱਪਰ ਹੋਏ ਹ ਮ ਲੇ ਦਾ ਕੋਈ ਮਲਾਲ ਨਹੀਂ ਹੈ ਤੇ ਅੱਜ ਕਿਸਾਨੀ ਅੰਦਲਨ ਉਨ੍ਹ•ਾਂ ਲਈ ਵੱਡਾ ਮਸਲਾ ਹੈ ਤੇ ਇਸ ਮਿਸ਼ਨ ‘ਚ ਕੋਈ ਵੀ ਰੁਕਾਵਟ ਨਹੀਂ ਪਾਉਣਾ ਚਾਹੁੰਦੇ |

ਉਹ ਕਿਸਾਨਾਂ ਦੇ ਹੱਕ ‘ਚ ਹਨ ਤੇ ਉਹ ਇਹ ਅੰਦੋਲਨ ਨਹੀਂ ਖਰਾਬ ਕਰਨਾ ਚਾਹੁੰਦੇ | ਉਨ੍ਹ•ਾਂ ਕਿਹਾ ਕਿ ਜੇਕਰ ਮੇਰੇ ‘ਤੇ ਹ ਮ ਲਾ ਕਰਨ ਨਾਲ ਜੇਕਰ ਮਸਲਾ ਹੱਲ ਹੁੰਦਾ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ | ਉਨ•ਾਂ ਕਿਹਾ ਕਿ ਉਹ ਖੁਦ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਹੱਕ ‘ਚ ਜੰਤਰ ਮੰਤਰ ‘ਤੇ ਧਰਨੇ ‘ਤੇ ਬੈਠੇ ਹੋਏ ਹਨ | ਉਨ੍ਹ•ਾਂ ਕਿਹਾ ਕਿ ਉਹ ਤਾਂ ਕਿਸਾਨਾਂ ਦੇ ਸਮਰਥਨ ‘ਚ ਕਰਵਾਏ ਜਾ ਰਹੇ ਇਕ ਵੱਖਰੇ ਜਨ ਸੰਸਦ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਉਥੇ ਪੁੱਜੇ ਸਨ ਤੇ ਅਜੇ ਸਟੇਜ ਵੱਲ ਨੂੰ ਜਾ ਰਹੇ ਸਨ ਕਿ ਏਨੇ ਨੂੰ ਕੁਝ ਲੋਕਾਂ ਵਲੋਂ ਉਨ੍ਹ•ਾਂ ‘ਤੇ ਹ ਮ ਲਾ ਕਰ ਦਿੱਤਾ ਗਿਆ | ਉਨ੍ਹ•ਾਂ ਕਿਹਾ ਕਿ ਉਨ੍ਹ•ਾਂ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਉਥੇ ਅਜਿਹੀ ਕੋਈ ਘਟਨਾਵਾਪਰੇਗੀ ਸੀ |

ਉੁਹ ਗੁਰਜੀਤ ਸਿੰਘ ਔਜਲਾ ਤੇ ਕੁਲਬੀਰ ਸਿੰਗ ਜ਼ੀਰਾ ਦੇ ਨਾਲ ਜਨ ਸੰਸਦ ਸਮਾਗਮ ‘ਚ ਹਿੱਸਾ ਲੈਣ ਲਈ ਗਏ ਸਨ | ਉਨ੍ਹ•ਾਂ ਕਿਹਾ ਕਿ ਜਿੰਨਾ ਚਿਰ ਅੰਦੋਲਨ ਜਿੱਤ ਨਹੀਂ ਹੋ ਜਾਂਦਾ ਓਨਾ ਚਿਰ ਉਹ ਇਸ ਮਾਮਲੇ ‘ਤੇ ਕੋਈ ਗੱਲ ਨਹੀਂ ਕਰਨਗੇ ਪਰ ਬਾਅਦ ‘ਚ ਜ਼ਰੂਰ ਇਸ ਮਾਮਲੇ ਦਾ ਪਤਾ ਲਗਾਇਆ ਜਾਵੇਗਾ |

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: