Breaking News
Home / ਅੰਤਰ ਰਾਸ਼ਟਰੀ / ਜੋ ਬਾਈਡਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਤੋਂ ਦੂਰ ਰੱਖੇ

ਜੋ ਬਾਈਡਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਤੋਂ ਦੂਰ ਰੱਖੇ

ਅਮਰੀਕੀ ਪ੍ਰਧਾਨ ਨੇ ਆਰ ਐਸ ਐਸ ਤੇ ਬੀ ਜੇ ਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਆਪਣੀ ਟੀਮ ਵਿੱਚੋਂ ਕੱਢੇ

ਅਮਰੀਕਨ ਰਾਸ਼ਟਰਪਤੀ ਜੋਅ ਬਾਈਡਨ ਨੇ ਆਰਐਸਐਸ ਨਾਲ ਸੰਬੰਧ ਰੱਖਦੇ ਆਪਣੀ ਪਾਰਟੀ ਵਿਚਲੇ ਦੋ ਸਹਿਯੋਗੀ ਸੋਨਲ ਸ਼ਾਹ ਤੇ ਅਮਿਤ ਜਾਨੀ ਅਹੁਦਿਆਂ ਤੋਂ ਦੂਰ ਰੱਖੇ ਹਨ।
ਮੋਦੀ ਵੱਲੋਂ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦੇਣ ਤੋਂ ਬਾਅਦ ਸੰਘੀਆਂ ਨੇ ਖੁੱਲ੍ਹ ਕੇ ਟਰੰਪ ਦੀ ਹਮਾਇਤ ਕੀਤੀ ਸੀ ਜਦਕਿ ਆਪਣੀ ਸੋਚ ਵਾਲੇ ਬੰਦੇ ਉਨ੍ਹਾਂ ਹਰੇਕ ਪਾਰਟੀ ‘ਚ ਰੱਖੇ ਹਨ। ਪਰ ਇਸ ਵਾਰ ਦਾਲ ਗਲ਼ ਨਹੀਂ ਰਹੀ।

ਭਾਰਤ ਨਾਲ ਵਪਾਰਕ ਭਾਈਵਾਲੀ ਰੱਖਣੀ ਅਮਰੀਕਾ ਦੀ ਮਜਬੂਰੀ ਹੈ ਕਿਉਂਕਿ ਭਾਰਤ ਉਸ ਲਈ ਵੱਡੀ ਮੰਡੀ ਹੈ ਪਰ ਸੰਘੀਆਂ ਨਾਲ ਯਾਰੀ ਰੱਖਣਾ ਉਸ ਲਈ ਜ਼ਰੂਰੀ ਨਹੀਂ। ਸੰਘੀਆਂ ਦੀ ਭਾਰਤ ਸਰਕਾਰ ਦਾ ਇਸ ‘ਤੇ ਕੀ ਪ੍ਰਤੀਕਰਮ ਹੋਵੇਗਾ, ਦੇਖਣ ਵਾਲੀ ਗੱਲ ਹੋਊ।

ਜੋ ਬਾਈਡਨ ਨੇ ਭਾਰਤੀ ਮੂਲ ਦੇ ਸੋਨਲ ਸ਼ਾਹ ਅਤੇ ਅਮਿੱਤ ਜੈਨੀ ਨੂੰ ਬੀ ਜੇ ਪੀ ਅਤੇ ਆਰ ਐਸ ਐਸ ਨਾਲ ਸੰਬੰਧ ਹੋਣ ਕਰਕੇ ਆਪਣੀ ਪ੍ਰਬੰਧਕੀ ਟੀਮ ਵਿੱਚੋਂ ਕੱਢ ਦਿੱਤਾ ਹੈ। ਭਾਰਤੀ ਮੂਲ ਦੇ ਤਕਰੀਬਨ 20 ਵਿਅਕਤੀਆਂ ਨੂੰ ਆਪਣੀ ਟੀਮ ਲਈ ਚੁਣਿਆਂ ਸੀ ਪਰ ਆਖਰੀ ਲਿਸਟ ਰਲੀਜ਼ ਕਰਣ ਵੇਲੇ ਸੋਨਲ ਸ਼ਾਹ, ਜਿਸਦਾ ਪਿਤਾ ਓਵਰਸੀਜ਼ ਫਰੈਂਡਜ਼ ਆਫ ਬੀਜੇਪੀ – ਯੂ ਐਸ ਏ ਦਾ ਪ੍ਰਧਾਨ ਸੀ ਅਤੇ ਆਰ ਐਸ ਐਸ ਵੱਲੋਂ ਚਲਾਏ ਜਾਂਦੇ ਏਕਲ ਵਿਦਿਆਲਿਆ ਦਾ ਫਾਊਂਡਰ ਮੈਂਬਰ ਸੀ ਨੂੰ ਬਾਹਰ ਕੱਢ ਦਿੱਤਾ। ਇਸੇ ਤਰਾਂ ਅਮਿੱਤ ਜੈਨੀ ਦੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਬੀ ਜੇ ਪੀ ਲੀਡਰਾਂ ਨਾਲ ਸੰਬੰਧ ਹੋਣ ਕਰਕੇ ਬਾਹਰ ਰੱਖਿਆ ਹੈ। ਯਾਦ ਰਹੇ ਇਹ ਦੋਨੋ ਗੁਜਰਾਤੀ ਹਨ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ਵਿੱਚ ਹੋਰ ਭਾਰਤੀ ਅਤੇ ਸਿੱਖਾਂ ਸੰਸਥਾਵਾਂ ਨੇ ਜੋ ਬਾਈਡਨ ਤੇ ਜ਼ੋਰ ਪਾ ਕੇ ਆਰ ਐਸ ਐਸ – ਬੀਜੇਪੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਬਾਹਰ ਰੱਖਣ ਵਿੱਚ ਸਫਲ ਹੋਏ ਹਨ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: