ਕਿਸਾਨ ਆਗੂਆਂ ਨੇ ਅੱਧੀ ਰਾਤ ਨੂੰ ਫੜ ਲਿਆ ਏਜੇਂਸੀਆਂ ਦਾ ਬੰਦਾ ! 4 ਕਿਸਾਨ ਆਗੂਆਂ ਨੂੰ ਮਾ ਰ ਨ ਦਾ ਸੀ Plan
11ਵੇਂ ਗੇੜ ਦੀ ਗੱਲਬਾਤ ਵੀ ਅੱਜ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦੋਵਾਂ ਧਿਰਾਂ ’ਚ ਅਗਲੇ ਗੇੜ ਦੀ ਗੱਲਬਾਤ ਲਈ ਵੀ ਕੋਈ ਤਰੀਕ ਨਹੀਂ ਮਿੱਥੀ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੱਲਬਾਤ ਟੁੱਟ ਗਈ ਹੈ ਕਿਉਂ ਜੋ ਯੂਨੀਅਨਾਂ ਨੇ ਸਰਕਾਰ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ, ‘ਅਸੀਂ ਸਰਕਾਰ ਨੂੰ ਦੋ ਟੁਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਚੀਜ਼ ’ਤੇ ਸਹਿਮਤ ਨਹੀਂ ਹੋਵਾਂਗੇ’।
ਭਾਰਤੀ ਕਿਸਾਨ ਯੂਨੀਅਨ (ਅਸਲੀ ਅਰਾਜਨੀਤਕ) ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ, ‘ਜੇ ਅਸੀਂ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਵੀ ਕਰ ਲੈਂਦੇ ਹਾਂ ਤਾਂ ਦਿੱਲੀ ਸਰਹੱਦਾਂ ’ਤੇ ਬੈਠੇ ਸਾਡੇ ਹੋਰ ਭੈਣ-ਭਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਹੋਰ ਗੱਲ ’ਤੇ ਨਹੀਂ ਮੰਨਣਗੇ। ਉਹ ਸਾਨੂੰ ਛੱਡਣਗੇ ਨਹੀਂ। ਅਸੀਂ ਉਨ੍ਹਾਂ ਨੂੰ ਕਿਹੜੀ ਪ੍ਰਾਪਤੀ ਵਿਖਾਵਾਂਗੇ।’
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੁੱਝ ਬਾਹਰੀ ਤਾਕਤਾਂ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਅੰਦੋਲਨ ਜਾਰੀ ਰੱਖਣਾ ਚਾਹੁੰਦੀਆਂ ਹਨ ਅਤੇ ਜਦੋਂ ਅੰਦੋਲਨ ਆਪਣੀ ਪਵਿੱਤਰਤਾ ਗੁਆ ਲਵੇ ਤਾਂ ਕੋਈ ਹੱਲ ਨਿਕਲਾ ਅਸੰਭਵ ਹੈ।
BREAKING:
Protestors have caught a man plotted by the Govt agencies to distrupt the farmers' agitation.
He explained his job duties, which involved shooting the farmer leaders & maligning the 26th Jan parade by shooting at the @DelhiPolice personnel.
1/n pic.twitter.com/ir0SGQxnHJ
— Jas Oberoi | ਜੱਸ ਓਬਰੌਏ (@iJasOberoi) January 22, 2021
ਉਨ੍ਹਾਂ ਕਿਹਾ, ‘‘ਅਸੀਂ ਕਿਸਾਨ ਯੂਨੀਅਨਾਂ ਨੂੰ ਸਾਡੀ ਤਜਵੀਜ਼ ’ਤੇ ਸ਼ਨਿਚਰਵਾਰ ਤੱਕ ਆਪਣਾ ਫ਼ੈਸਲਾ ਦੱਸਣ ਲਈ ਕਿਹਾ ਹੈ। ਜੇਕਰ ਉਹ ਸਹਿਮਤ ਹਨ ਤਾਂ ਅਸੀਂ ਮੁੜ ਮੀਟਿੰਗ ਕਰਾਂਗੇ। ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਜੇਕਰ ਉਨ੍ਹਾਂ ਕੋਲ ਸਾਡੀ ਪੇਸ਼ਕਸ਼ ਤੋਂ ਬਿਹਤਰ ਕੋਈ ਤਜਵੀਜ਼ ਹੈ ਤਾਂ ਰੱਖਣ।’’
ਮੀਟਿੰਗ ਤੋਂ ਪਰਤ ਕੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵਿਅਕਤੀ ਪੇਸ਼ ਕੀਤਾ, ਜੋ ਖ਼ੁਦ ਮੰਨ ਰਿਹਾ ਕਿ ਉਨ੍ਹਾਂ ਪੁਲਿਸ ਵਾਲੇ ਬਣਕੇ ਕਿਸਾਨਾਂ ‘ਤੇ ਗੋ ਲ਼ੀ ਆਂ ਚਲਾਉਣੀਆਂ ਸਨ। ਖ਼ੁਦ ਸੁਣੋ ਕਬੂਲਨਾਮਾ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ