Breaking News
Home / ਪੰਜਾਬ / 26 ਜਨਵਰੀ ਨੂੰ ਵਾਪਰੀ ਕੋਈ ਘਟਨਾ ਤਾਂ ਸਰਕਾਰ ਹੋਵੇਗੀ ਜਿੰਮੇਵਾਰੀ – ਰਾਜੇਵਾਲ

26 ਜਨਵਰੀ ਨੂੰ ਵਾਪਰੀ ਕੋਈ ਘਟਨਾ ਤਾਂ ਸਰਕਾਰ ਹੋਵੇਗੀ ਜਿੰਮੇਵਾਰੀ – ਰਾਜੇਵਾਲ

ਵਿਗਿਆਨ ਭਵਨ ਤੋਂ ਬਾਹਰ ਆਉਂਦੇ ਹੀ ਗਰਜੇ ਰਾਜੇਵਾਲ 26 ਜਨਵਰੀ ਨੂੰ ਵਾਪਰੀ ਕੋਈ ਘਟਨਾ ਤਾਂ ਸਰਕਾਰ ਹੋਵੇਗੀ ਜਿੰਮੇਵਾਰੀ

ਕੇਂਦਰ ਅਤੇ ਕਿਸਾਨਾਂ ਵਿਚਾਲੇ 11ਵੇਂ ਗੇੜ ਦੀ ਬੈਠਕ ਖ਼ਤਮ ਹੋ ਚੁੱਕੀ ਹੈ। ਪਹਿਲਾਂ ਦੀਆਂ ਬੈਠਕਾਂ ਵਾਂਗ ਅੱਜ ਦੀ ਬੈਠਕ ਵੀ ਬੇਸਿੱਟਾ ਹੀ ਰਹੀ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਕੁੱਲ 30 ਮਿੰਟ ਤੱਕ ਵੀ ਗੱਲਬਾਤ ਨਹੀਂ ਹੋ ਸਕੀ। ਫਿਲਹਾਲ ਕਿਸਾਨ ਆਗੂ ਹੁਣ ਇਸ ਬੈਠਕ ਤੋਂ ਬਾਹਰ ਆ ਚੁੱਕੇ ਹਨ।

ਗੱਲ ਬਾਤ ਸਰਕਾਰ ਨੇ ਤੋੜੀ, ਹੁਣ 26 ਨੂੰ ਦੁਨੀਆ ਦੇਖੁ ਟਰੈਕਟਰ ਪਰੇਡ- ਬਲਬੀਰ ਸਿੰਘ ਰਾਜੇਵਾਲ

ਮੀਟਿੰਗ ਤੋਂ ਬਾਅਦ ਸਰਕਾਰ ਦਾ ਬਿਆਨ: ਜੇ ਕਿਸਾਨਾਂ ਕੋਲ ਬਿਹਤਰ ਪ੍ਰਸਤਾਵ ਤਾਂ ਸਰਕਾਰ ਨੂੰ ਦੇਣ

26 ਜਨਵਰੀ ਨੂੰ ਕਿਸਾਨਾਂ ਵਲੋਂ ਐਲਾਨੀ ਗਈ ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਤੀਜੇ ਗੇੜ ਦੀ ਗੱਲਬਾਤ ਵੀ ਕਿਸੇ ਸਿਰੇ ਨਹੀਂ ਚੜ੍ਹੀ | ਜਿੱਥੇ ਕਿਸਾਨ 26 ਜਨਵਰੀ ਨੂੰ ‘ਆਊਟਰ ਰਿੰਗ ਰੋਡ’ ‘ਤੇ ਟਰੈਕਟਰ ਰੈਲੀ ਕੱਢਣ ਦੀ ਮੰਗ ‘ਤੇ ਅੜੇ ਰਹੇ, ਉੱਥੇ ਪੁਲਿਸ ਨੇ ਕਾਨੂੰਨ ਵਿਵਸਥਾ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਹ ਰੈਲੀ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ) ਸ਼ਾਹਰਾਹ ‘ਤੇ ਕਰਨ ਨੂੰ ਕਿਹਾ ਪਰ ਕਿਸਾਨਾਂ ਨੇ ਇਹ ਤਜਵੀਜ਼ ਰੱਦ ਕਰ ਦਿੱਤੀ | ਹੁਣ ਕਿਸਾਨ 22 ਜਨਵਰੀ ਨੂੰ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਪੁਲਿਸ ਨਾਲ ਇਕ ਹੋਰ ਮੀਟਿੰਗ ਕਰਨਗੇ | ਵੀਰਵਾਰ ਨੂੰ ਸਿੰਘੂ ਬਾਰਡਰ ਕੋਲ ਇਕ ਰਿਜ਼ੋਰਟ ‘ਚ ਹੋਈ ਬੈਠਕ ‘ਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਪੁਲਿਸ ਅਧਿਕਾਰੀ ਸ਼ਾਮਿਲ ਹੋਏ |

ਬੈਠਕ ਤੋਂ ਬਾਅਦ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਆਪਣੀ ਟਰੈਕਟਰ ਰੈਲੀ ਦਿੱਲੀ ਤੋਂ ਬਾਹਰ ਕੱਢਣ, ਜੋ ਕਿ ਸੰਭਵ ਨਹੀਂ ਹੈ | ਯਾਦਵ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਆਪਣੀ ਰੈਲੀ ਕੱਢਣਗੇ | ਹਲਕਿਆਂ ਮੁਤਾਬਿਕ ਪੁਲਿਸ ਅਧਿਕਾਰੀ ਨੇ ਇਕ ਵਾਰ ਕਿਸਾਨ ਆਗੂਆਂ ਨੂੰ ਟਰੈਕਟਰ ਰੈਲੀ ਬਾਹਰੀ ਰਿੰਗ ਰੋਡ ਦੀ ਥਾਂ ‘ਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ‘ਤੇ ਕੱਢਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜੋ ਤਜਵੀਜ਼ ਕਿਸਾਨਾਂ ਨੇ ਰੱਦ ਕਰ ਦਿੱਤੀ |

ਦਿੱਲੀ ਪੁਲਿਸ ਨੇ ਤਰਕ ਦਿੰਦਿਆਂ ਕਿਹਾ ਕਿ ਕੋਈ ਵੀ ਰੈਲੀ ਜਾਂ ਵਿਰੋਧ ਜੋ ਗਣਤੰਤਰ ਦਿਵਸ ਸਮਾਗਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਹੋਵੇਗਾ | ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਕਿਸਾਨ ਕਿਲ੍ਹੇ ਤੱਕ ਪਹੁੰਚਣ ਦੀ ਤਿਆਰੀ ਕਰ ਰਹੇ ਹਨ |

ਮੀਟਿੰਗ ਖਤਮ: ਸਰਕਾਰ ਦੇ ਹੱਥ ਖੜੇ, ਜਿਹੜੇ ਪ੍ਰਸਤਾਵ ਦਿੱਤੇ ਉਸ ਤੋਂ ਉਪਰ ਕੁੱਝ ਨਹੀਂ ਕਰ ਸਕਦੇ

ਕਿਸਾਨਾਂ ਨੇ ਕਿਹਾ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ,11ਵੇਂ ਗੇੜ ਦੀ ਮੀਟਿੰਗ ਚ ਕਿ ਚੱਲ ਰਿਹਾ, ਸਰਕਾਰ ਤੇ ਕਿਸਾਨਾਂ ਵਿਚਾਲੇ ਫਸ ਗਈ ਗੱਲ ?

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: