Breaking News
Home / ਪੰਜਾਬ / ਅਸੀਂ ਕੌਣ ਹੁੰਨੇ ਆਂ? ਆਓ ਤੁਹਾਨੂੰ ਮਿਲ਼ਾਈਏ ਤੁਹਾਡੇ ਨਾਲ।

ਅਸੀਂ ਕੌਣ ਹੁੰਨੇ ਆਂ? ਆਓ ਤੁਹਾਨੂੰ ਮਿਲ਼ਾਈਏ ਤੁਹਾਡੇ ਨਾਲ।

ਇਸ ਪੋਸਟ ਨੂੰ ਦਿਲ ਨਾਲ ਨਹੀਂ, ਦਿਮਾਗ ਨਾਲ ਪੜ੍ਹਿਓ, ਕੂਟਨੀਤੀ ਦੇ ਕੋਣ ਤੋਂ ਪੜ੍ਹਿਓ:
ਮੋਦੀ ਸਰਕਾਰ ਦੇ ਖੇਤੀ ਬਿਲ ਪੂਰੀ ਤਰਾਂ ਰੱਦ ਹੋਣ, ਇਹੀ ਕਿਸਾਨ ਆਗੂ ਫੈਸਲਾ ਕਰਕੇ ਆਏ ਹਨ ਤੇ ਇਹੀ ਬਹੁਗਿਣਤੀ ਮੋਰਚਾ ਸਮਰਥਕਾਂ ਦੀ ਸੋਚ ਹੈ, ਚਾਹੇ ਉਹ ਮੋਰਚੇ ‘ਤੇ ਬੈਠੇ ਹਨ, ਆਪਣੇ ਘਰ ਪੰਜਾਬ-ਹਰਿਆਣੇ ਬੈਠੇ ਹਨ ਜਾਂ ਬਾਹਰਲੇ ਮੁਲਕਾਂ ‘ਚ।
ਮੇਰੀ ਸੋਚ ਕਹਿੰਦੀ ਹੈ ਕਿ ਸਾਨੂੰ ਬਕਸੇ ‘ਚੋਂ ਬਾਹਰ ਨਿਕਲ ਕੇ ਦੂਜੀ ਤਰਾਂ ਵੀ ਸੋਚ ਲੈਣਾ ਚਾਹੀਦਾ। ਪਹਿਲੀ ਤਰਾਂ ਤਾਂ ਅਸੀਂ ਸੋਚ ਈ ਰਹੇ ਹਾਂ ਪਰ ਕਈ ਵਾਰ ਸਮਾਂ ਪਾ ਕੇ ਪਤਾ ਲਗਦਾ ਕਿ ਜੇ ਦੂਜੀ ਤਰਾਂ ਸੋਚ ਲੈਂਦੇ ਤਾਂ ਚੰਗਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਦੂਜੀ ਤਰਾਂ ਸੋਚ ਕੇ, ਉਸੇ ਤਰਾਂ ਕਰੋ ਪਰ ਸੋਚ-ਵਿਚਾਰ ਜ਼ਰੂਰ ਲਓ।

ਸਾਨੂੰ ਦੂਜੀ ਤਰਾਂ ਇਹ ਸੋਚਣਾ ਚਾਹੀਦਾ:
1. ਕੀ ਸਰਕਾਰ ਇਸ ਮਸਲੇ ‘ਚੋਂ ਆਪਣੀ ਇੱਜ਼ਤ ਬਚਾਉਣ ਦਾ ਰਾਹ ਲੱਭ ਰਹੀ ਹੈ?
2. ਕੀ ਪਹਿਲਾਂ ਸੁਪਰੀਮ ਕੋਰਟ ਅਤੇ ਬਾਅਦ ‘ਚ ਦਸਵੇਂ ਗੇੜ ਦੀ ਮੀਟਿੰਗ ‘ਚ ਸਰਕਾਰ ਵਲੋਂ ਇਹ ਕਹਿਣਾ ਕਿ ਅਸੀਂ ਡੇਢ-ਦੋ ਸਾਲ ਲਈ ਕਨੂੰਨ ਮੁਲਤਵੀ ਕਰ ਦਿੰਦੇ ਹਾਂ, ਇਸ਼ਾਰਾ ਤਾਂ ਨਹੀਂ ਕਿ ਸਾਨੂੰ ਸਨਮਾਨਜਨਕ ਤਰੀਕੇ ਪਿੱਛੇ ਹਟ ਲੈਣ ਦਿਓ?
3. ਕੀ ਇਸਦਾ ਮਤਲਬ ਸਰਕਾਰ ਇਹ ਤਾਂ ਨਹੀਂ ਕੱਢ ਰਹੀ ਕਿ ਇੱਕ ਵਾਰ ਮੁਲਤਵੀ ਕਰਾ ਕੇ ਸਾਡੀ ਜਾਨ ਛੱਡੋ, ਬਾਅਦ ‘ਚ ਅਸੀਂ ਨੀ ਲਿਆਉਂਦੇ ਇਹ ਕਨੂੰਨ?

4. ਕੀ ਇਸ ਤਰਾਂ ਅਸੀਂ ਮੋਰਚਾ ਜਿੱਤ ਨਹੀਂ ਜਾਂਦੇ? ਤੇ ਜਦ ਅਸੀਂ ਜਿੱਤ ਕੇ ਮੁੜਾਂਗੇ ਤਾਂ ਪੰਜਾਬ ‘ਚ ਕੀ ਨਹੀਂ ਕਰ ਸਕਾਂਗੇ?
5. ਕੀ ਇਸ ਤਰਾਂ ਮੋਰਚਾ ਜਿੱਤ ਕੇ ਅਸੀਂ ਪੰਜਾਬ ‘ਚ ਰਵਾਇਤੀ ਸਿਆਸੀ ਦਲਾਂ ਦੁਆਲੇ ਹੋਣ ਅਤੇ ਬਦਲਵੀਂ ਖੇਤੀ ਲਈ ਯੋਜਨਾਬੰਦੀ ਕਰਨ ਦਾ ਰਾਹ ਨਹੀਂ ਬਣਾ ਲੈਂਦੇ?
6. ਸਾਡਾ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਅੜਿਆ ਰਹਿਣਾ ਕਿਤੇ ਪੰਜਾਬ ਤੋਂ ਬਾਹਰਲੇ ਕਿਸਾਨ ਆਗੂਆਂ ਦਾ ਏਜੰਡਾ ਤਾਂ ਨਹੀਂ, ਜਿਸ ਰਾਹੀਂ ਉਹ ਭਾਰਤ ‘ਚ ਸਿਆਸੀ ਬਦਲ ਬਣਾ ਰਹੇ ਹਨ, ਸਾਡਾ ਪੈਸਾ, ਸਾਡੀ ਤਾਕਤ, ਸਾਡਾ ਸਭ ਕੁਝ ਵਰਤ ਕੇ? ਸਾਨੂੰ ਕਿਤੇ ਉਹ ਆਪਣੇ ਹਿਤ ਲਈ ਟਕਰਾਅ ਦੇ ਰਾਹ ਤਾਂ ਨੀ ਤੋਰ ਰਹੇ?

7. ਕੀ ਅਸੀਂ ਝੁਕੀ ਹੋਈ ਸਰਕਾਰ ਨੂੰ ਖੁਦ ਹੀ ਤਾਂ ਨੀ ਰਾਹ ਦੇ ਰਹੇ ਕਿ ਸਾਡੇ ‘ਤੇ ਸਖਤੀ ਹੀ ਕਰੋ?
ਅੰਦਰੂਨੀ ਖਬਰਾਂ ਦੱਸ ਰਹੀਆਂ ਕਿ ਪੰਜਾਬ-ਹਰਿਆਣਾ ਦੇ ਕਿਸਾਨ ਆਗੂਆਂ ‘ਚੋਂ ਕੁਝ ਆਗੂ ਬਿਲ 2-4 ਸਾਲ ਲਈ ਮੁਲਤਵੀ ਕਰਨ ਦੇ ਹੱਕ ‘ਚ ਹਨ ਪਰ ਕੁਝ ਰਾਸ਼ਟਰਵਾਦੀ ਆਗੂ ਨਹੀਂ ਮੰਨ ਰਹੇ ਜਾਂ ਬਾਹਰ ਬਹੁਗਿਣਤੀ ਲੋਕਾਂ ਤੋਂ ਡਰਦੇ ਹਨ, ਜਿਨ੍ਹਾਂ ਦੇ ਪੱਕਾ ਧਾਰ ਲਿਆ ਹੈ ਕਿ ਬਿਲ ਰੱਦ ਕਰਵਾ ਕੇ ਹੀ ਮੁੜਨਾ।
ਇਹ ਪੜ੍ਹ ਕੇ ਤੁਹਾਡੇ ਮਨ ‘ਚ ਕਈ ਖਿਆਲ ਆਉਣਗੇ। ਇਹ ਤਾਂ ਪੱਕਾ ਆਵੇਗਾ ਕਿ ਸਰਕਾਰ ‘ਤੇ ਕੀ ਯਕੀਨ, ਦੋ ਸਾਲ ਬਾਅਦ ਫਿਰ ਕਨੂੰਨ ਲੈ ਆਵੇ? ਇਹ ਦਲੀਲ ਸਹੀ ਹੈ ਪਰ ਕੀ ਇਸਦਾ ਵੀ ਹੱਲ ਨਹੀਂ ਲੱਭਿਆ ਜਾ ਸਕਦਾ।

ਮੈਂ ਨੀ ਕਹਿੰਦਾ ਕਿ ਜੋ ਮੈਂ ਉਪਰ ਲਿਖਿਆ ਇਹ ਮੰਨੋ। ਹਰ ਚੀਜ਼ ਖਰੀਦਣ ਲੱਗਿਆ, ਕੋਈ ਸਮਝੌਤਾ ਕਰਨ ਲੱਗਿਆਂ ਆਮ ਬੰਦਾ ਵੀ ਉਸਦੇ ਹਾਂ-ਪੱਖੀ ਤੇ ਨਾਂਹ-ਪੱਖੀ ਰੁਝਾਨ ਜਾਣੀਕਿ ਫਾਇਦੇ ਨੁਕਸਾਨ ਦੇਖਦਾ। ਇਸ ਮਸਲੇ ਨੂੰ ਵੀ ਇਸ ਤਰਾਂ ਹੀ ਵੱਖ ਵੱਖ ਨਜ਼ਰੀਏ ਤੋਂ ਦੇਖਣਾ ਚਾਹੀਦਾ।
ਕਰੋ ਜੋ ਮਰਜ਼ੀ ਪਰ ਇਸ ਐਂਗਲ ਤੋਂ ਵਿਚਾਰ ਜ਼ਰੂਰ ਲਿਓ। ਮੰਨੋ ਬੇਸ਼ੱਕ ਨਾ ਪਰ ਵਿਚਾਰੋ ਜ਼ਰੂਰ।

*****ਇਹ ਗੱਲਾਂ ਲਿਖਣ-ਕਹਿਣ ਤੋਂ ਬਹੁਤੇ ਲੋਕ ਡਰ ਰਹੇ ਹਨ, ਕਿ ਲੋਕ ਗਾਲ੍ਹਾਂ ਕੱਢਣਗੇ, ਮੈਨੂੰ ਕੱਢ ਲਓ ਗਾਲ੍ਹਾਂ ਪਰ ਮੈਂ ਸਮੇਂ ਦਾ ਦੋਸ਼ੀ ਨੀ ਬਣਨਾ ਕਿ ਸਾਨੂੰ ਦੂਜੀ ਤਰਾਂ ਵੀ ਸੋਚ ਲੈਣਾ ਚਾਹੀਦਾ ਸੀ।*****
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: