ਬੇਸ਼ੱਕ 84 ਦੇ ਆਰ-ਪਾਰ ਅਰੁਣ ਸ਼ੌਰੀ ਦਾ ਰੋਲ਼ ਚੰਗਾ ਨਹੀਂ ਰਿਹਾ,,, ਪਰ ਕਰਨ ਥਾਪਰ ਨਾਲ ਸ਼ੌਰੀ ਦੀ ਆਹ ਇੰਟਰਵਿਊ ਸੁਣਨਯੋਗ ਤੇ ਸਾਂਭਣਯੋਗ ਹੈ,,, ਕੁਝ ਅੰਸ਼
-ਸਰਕਾਰ ਨੂੰ ਸਿੱਖਾਂ ਨਾਲ ਗੱਲ ਕਰਨ ਦਾ ਸਲੀਕਾ ਨਹੀਂ
-ਸਿੱਖ ਸੰਘਰਸ਼ ਵਾਸਤੇ ਹਮੇਸ਼ਾਂ ਤਿਆਰ ਰਹਿੰਦੇ ਹਨ ਓਹ ਮਾਂ ਦਾ ਦੁੱਧ ਚੁੰਘਦਿਆਂ ਹੀ ਇਹ ਵਿਰਾਸਤ ਸਿੱਖ ਜਾਂਦੇ ਹਨ ਸਿੱਖਾਂ ਦਾ ਕੁਰਬਾਨੀਆਂ ਦਾ ਲੰਬਾ ਇਤਿਹਾਸ ਹੈ ਅਕਾਲੀ ਦਲ ਬੇਸ਼ੱਕ ਅੱਜ ਇਕ ਰਾਜਨੀਤਿਕ ਪਾਰਟੀ ਵਜੋਂ ਹੈ ਪਰ 1920-30 ਵੇਲੇ ਅਕਾਲੀ ਦਲ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਹਨ
-ਮੋਦੀ ਲਈ ਜ਼ੁਬਾਨ ‘ਚੋਂ ਕੱਢੀ ਗੱਲ ਰਾਜਨੀਤਕ ਜੁਮਲਾ ਹੈ ਪਰ ਸਿੱਖਾਂ ਲਈ ਵਚਨ ਹੈ ਜੇ ਸਿੱਖਾਂ ਨੇ ਕਿਹਾ ਕਿ ਕਨੂੰਨ ਵਾਪਸ ਕਰਵਾਉਣੇ ਹਨ ਤਾਂ ਵਾਪਸ ਕਰਵਾਏ ਬਿਨਾ ਜਾਣਗੇ ਨਹੀਂ
-ਇਹ ਲੜਾਈ ਕਿਸਾਨ ਬਨਾਮ ਸਰਕਾਰ ਨਾ ਹੋਕੇ ਸਿੱਖ ਬਨਾਮ ਦਿੱਲੀ ਹੋ ਸਕਦੀ ਹੈ
-ਅਜੇ ਤਾਂ ਮੋਰਚੇ ‘ਚ ਸਾਬਕਾ ਫ਼ੌਜੀ ਆ ਰਹੇ ਹਨ ਕੱਲ੍ਹ ਨੂੰ ਮੌਜੂਦਾ ਫ਼ੌਜੀ ਵੀ ਆ ਸਕਦੇ ਹਨ ਇਹ ਕਰਨ ਥਾਪਰ ਦਾ ਸਵਾਲ ਸੀ ਇਸ ਸਵਾਲ ਕਰਕੇ ਕਰਨ ਤੇ ਦੇਸ਼-ਧ੍ਰੋਹ ਵੀ ਹੋ ਸਕਦਾ ਹੈ
ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ
-ਸੁਖਦੀਪ ਸਿੰਘ ਬਰਨਾਲਾ
