Breaking News
Home / ਰਾਸ਼ਟਰੀ / ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ

ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ

ਗੋਦੀ ਮੀਡੀਆ ਦਾ ਹਾਲ ਦੇਖੋ – ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ..ਸੁਪ੍ਰੀਮ ਕੋਰਟ ਅੱਜ ਦਿੱਲੀ ਪੁਲਿਸ ਦੀ ਉਸ ਪਟੀਸ਼ਨ ਉਪਰ ਸੁਣਵਾਈ ਕਰ ਰਹੀ ਸੀ ਜਿਸਦੇ ਚ ਪੁਲਿਸ ਨੇ ਅਦਾਲਤ ਨੂੰ ਦਰਖ਼ਾਸਤ ਦਿਤੀ ਸੀ ਕਿ ਕਿਸਾਨਾਂ ਨੂੰ ਦਿੱਲੀ ਅੰਦਰ ਪਰੇਡ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ…ਪਰ ਕੋਰਟ ਨੇ ਪੁਲਿਸ ਨੂੰ ਆਖਿਆ ਹੈ ਕਿ ਉਹ ਆਪਣੀ ਪਟੀਸ਼ਨ ਵਾਪਸ ਲੈ ਲੈਣ ਤੇ ਕੋਰਟ ਇਸ ਚ ਕੋਈ ਦਖਲ ਨਹੀਂ ਦੇ ਸਕਦੀ…ਕੋਰਟ ਨੇ ਪੁਲਿਸ ਨੂੰ ਆਖਿਆ ਕਿ ਪੁਲਿਸ ਹੀ ਤੈਅ ਕਰੇ ਕਿ ਉਹ ਕਿਸਾਨਾਂ ਨੂੰ ਦਿੱਲੀ ਅੰਦਰ ਆਉਣ ਦੇਣ ਲਈ ਕਿਹੜਾ ਰਾਹ ਦਵੇਗੀ ਜਾਂ ਨਹੀਂ ਦਵੇਗੀ..ਤੇ ਕਿਹੜੇ ਟਰੈਕਟਰ ਨੂੰ ਦਾਖਲ ਹੋਣ ਦਵੇਗੀ ਜਾਂ ਨਹੀਂ ਦਵੇਗੀ…ਫਿਲਹਾਲ ਹੁਣ ਪਰੇਡ ਹੋਣ ਦੇਣ ਜਾਂ ਨਾ ਹੋਣ ਦੇਣ ਦੀ ਸਾਰੀ ਕਾਰਵਾਈ ਪੁਲਿਸ ਦੇ ਹੱਥ ਵਸ ਹੈ…

ਅੱਜ ਦੀ ਮੀਟਿੰਗ ‘ਚ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਲਈ ਮੁਲਤਵੀ ਰੱਖਣ ਅਤੇ ਤਣਾਅ ਖ਼ਤਮ ਕਰਨ ਲਈ ਕਿਸਾਨ ਯੂਨੀਅਨਾਂ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਹੈ। ਕਿਸਾਨ ਆਗੂਆਂ ਨੇ ਜਵਾਬ ਵਿੱਚ ਕਿਹਾ ਕਿ ਉਹ ਆਪਸੀ ਵਿਚਾਰ-ਵਟਾਂਦਰੇ ਮਗਰੋਂ ਆਪਣਾ ਫ਼ੈਸਲਾ ਸਰਕਾਰ ਸਾਹਮਣੇ ਰੱਖਣਗੇ।

ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਮੈਨੂੰ ਆਸ ਹੈ ਕਿ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੱਕ ਕਿਸਾਨ ਅੰਦੋਲਨ ਖ਼ਤਮ ਕਰਨ ਲਈ ਸਹਿਮਤ ਹੋ ਜਾਣਗੇ।

ਸਾਨੂੰ ਕੇਂਦਰ ਸਰਕਾਰ ਦਾ ਤੌਰ-ਤਰੀਕਾ (ਪੈਟਰਨ) ਵਾਚਣਾ ਚਾਹੀਦਾ। ਜਦੋਂ ਵੀ ਮੋਰਚੇ ਵਲੋਂ ਦਿੱਤਾ ਹੋਇਆ ਕੋਈ ਪ੍ਰੋਗਰਾਮ ਲਾਗੇ ਆਇਆ, ਜਿਵੇਂ ਕਿ ਹੁਣ 26 ਜਨਵਰੀ ਦਾ ਟਰੈਕਟਰ ਮਾਰਚ, ਤਾਂ ਸਰਕਾਰ ਨਰਮ ਗੱਲਾਂ ਕਰਨ ਲੱਗਦੀ ਹੈ, ਦਰਸਾਉਣ ਲਗਦੀ ਹੈ ਕਿ ਉਹ ਮੰਗਾਂ ਮੰਨਣ ਦੇ ਲਾਗੇ ਹੀ ਹੈ ਤੇ ਉਹ ਦਿਨ ਨਿਕਲ ਜਾਣ ਤੋਂ ਬਾਅਦ ਫਿਰ ਸਖਤ ਹੋ ਜਾਂਦੀ ਹੈ। ਸਾਨੂੰ ਇਸ ਪੈਟਰਨ ਤੋਂ ਸਿੱਖ ਕੇ ਅਗਲੀ ਰਣਨੀਤੀ ਘੜਨੀ ਚਾਹੀਦੀ।

ਜੋ ਗੱਲ ਅਸੀਂ ਤਹਾਨੂੰ ਪਿਛਲੇ ਮਹੀਨੇ ਕਹੀ ਸੀ। ਉਹੀ ਗੱਲ ਅੱਜ ਰਵੀਸ਼ ਕੁਮਾਰ ਕਹਿ ਰਿਹਾ। ਤੁਸੀਂ ਵੇਖ ਲੳੁ ਹੁਣ ਕਿ ਜਗਿੰਦਰ ਯਾਦਵ ਦੀ ਮੰਨਣੀ ਆ ਕਿ ਰਵੀਸ਼ ਕੁਮਾਰ ਦੀ!

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: