Breaking News
Home / ਅੰਤਰ ਰਾਸ਼ਟਰੀ / ਚੀਨ ਭਾਰਤ ਨਾਲ ਜੰਗ ਕਰਨ ਦੇ ਮੂਡ ਵਿਚ – ਤਿਆਰੀ ਮੁਕੰਮਲ

ਚੀਨ ਭਾਰਤ ਨਾਲ ਜੰਗ ਕਰਨ ਦੇ ਮੂਡ ਵਿਚ – ਤਿਆਰੀ ਮੁਕੰਮਲ

ਚੀਨ ਦਿਨੋਂ ਦਿਨ ਅੱਗੇ ਵਧ ਕੇ ਭਾਰਤੀ ਇਲਾਕਿਆਂ ਤੇ ਕਬਜ਼ਾ ਕਰ ਰਿਹਾ ਹੈ । ਭਾਰਤੀ ਚੈਨਲਾਂ ਨੂੰ ਚੀਨ ਦੀ ਪੇਸ਼ਕਦਮੀ ਦੀ ਖ਼ਬਰ ਦੇਣ ਦੀ ਮਨਾਹੀ ਹੈ । ਜਦਕਿ ਸੱਚ ਇਹ ਹੈ ਚੀਨ ਨੇ ਲੱਦਾਖ ਵਿਚ ਵੀ ਭਾਰਤੀ ਫੌਜ ਨੂੰ ਹਰਾਇਆ ਹੈ । ਸਰਹੱਦ ਦੇ ਬਿਲਕੁਲ ਨੇੜੇ ਵੱਡੀਆਂ ਉਸਾਰੀਆਂ ਫੌਜੀ ਬੰਕਰ ਬਣਾ ਲਏ ਹਨ । ਯਾਨੀ ਕਿ ਜੇਕਰ ਭਾਰਤ ਨਾਲ ਜੰਗ ਹੁੰਦੀ ਹੈ ਚੀਨੀ ਫੌਜ ਇਕ ਮਿੰਟ ਵਿਚ ਐਕਸ਼ਨ ਲੈਣ ਦੇ ਸਮਰੱਥ ਹੈ । ਚੀਨੀ ਹਕੂਮਤ ਨੇ ਆਪਣੇ ਫੌਜੀਆਂ ਨੂੰ ਬਰਫ਼ਾਨੀ ਇਲਾਕਿਆਂ ਵਿਚ ਗਰਮ ਖਾਣਾ ਵਧੀਆਂ ਵਰਦੀ ਰਹਿਣ ਲਈ ਵਧੀਆ ਪ੍ਰਬੰਧ ਦਿੱਤਾ ਹੈ । ਜਦਕਿ ਇਸ ਦੇ ਮੁਕਾਬਲੇ ਭਾਰਤੀ ਹਕੂਮਤ ਭਾਰਤੀ ਫੌਜੀਆਂ ਨੂੰ ਬਰਫਾਨੀ ਇਲਾਕਿਆਂ ਵਿਚ ਚੀਨੀ ਫੌਜ ਦੇ ਅੱਗੇ ਰੱਬ ਆਸਰੇ ਛੱਡ ਰਹੀ ਹੈ ।

ਚੀਨ ਬੜੀ ਵਾਰ ਅਰੁਣਾਚਲ ਪ੍ਰਦੇਸ਼ ਤੇ ਆਪਣੀ ਮਾਲਕੀ ਜਿਤਾਉਂਦਾ ਰਿਹਾ ਹੈ । ਇਹ ਤਨਾਅ ਕਈ ਵਾਰ ਬੜੀ ਵਾਰ ਵੱਧਦਾ – ਘਟਦਾ ਰਹਿਦਾ ਹੈ । ਲੇਕਿਨ ਇਹ ਗੱਲ ਪੱਕੀ ਹੈ ਚੀਨ ਨੇ ਭਾਰਤ ਦੇ ਨੱਕ ਵਿਚ ਦਮ ਕੀਤਾ ਹੈ ਉਹ ਤਿੱਬਤ ਵਲੋਂ ਭਾਰਤ ਵਿਚ ਪ੍ਰਵੇਸ਼ ਕਰਦੇ ਦਰਿਆਵਾਂ ਤੇ ਬੰਨ ਬਣਾ ਕੇ ਭਾਰਤ ਦਾ ਪਾਣੀ ਰੋਕ ਸਕਦਾ ਹੈ । ਬਲਕਿ ਚੀਨ ਨੇ ਇਸ ਤੇ ਅਮਲ ਸ਼ੁਰੂ ਕਰ ਦਿੱਤਾ ਹੈ ਚੀਨ ਵੱਡਾ ਬੰਨ ਬ੍ਰਹਮਪੁੱਤਰ ਦਰਿਆ ਤੇ ਬਣਾ ਰਿਹਾ ਹੈ ਚੀਨ ਨੂੰ ਰੋਕਣਾ ਭਾਰਤ ਦੇ ਵੱਸ ਦੀ ਗੱਲ ਨਹੀਂ ਕਿਉਂਕ ਚੀਨ ਕਿਸੇ ਦੀ ਗੱਲ ਨਹੀਂ ਸੁਣਦਾ ਉਸ ਨੇ ਭਾਰਤ ਦੇ ਆਲੇ – ਦੁਆਲੇ ਦੇ ਸਾਰੇ ਗੁਆਂਢੀ ਦੇਸ਼ਾਂ ਨੂੰ ਭਾਰਤ ਦੇ ਖਿਲਾਫ਼ ਖੜਾ ਕਰ ਦਿੱਤਾ ਹੈ ।

ਸੈਟੇਲਾਇਟ ਤੋਂ ਖਿੱਚੀਆਂ ਤਸਵੀਰਾਂ ਮੁਤਾਬਿਕ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਜਿਲ੍ਹੇ ਊਪਰੀ ਸੁਬਾਨਸਿਰੀ ਦੇ ਪਿੰਡ ( ਤਸਾਰੀ ਚੂ ) ਵਿਚ 100 ਘਰਾਂ ਦਾ ਨਿਰਮਾਣ ਕੀਤਾ ਹੈ । ਅਗਸਤ 2019 ਵਿਚ ਚੀਨ ਨੇ ਇਸ ਇਲਾਕੇ ਵਿਚ ਘੁਸਪੈਂਠ ਕਰਕੇ , 2020 ਉਸਾਰੀ ਮੁਕੰਮਲ ਕਰ ਲਈ ਹੈ । ਇਸ ਗੱਲ ਦਾ ਖੁਲਾਸਾ ਅਰੁਣਾਚਲ ਪ੍ਰਦੇਸ਼ ਦੇ ਇਕ BJP MP ਨੇ ਵੀ ਕੀਤਾ ਹੈ ।


ਜਦੋਂ ਚੀਨ ਭਾਰਤੀ ਇਲਾਕਿਆਂ ਨੂੰ ਦੱਬ ਰਿਹਾ ਹੈ ਭਾਰਤੀ ਹਕੂਮਤ ਆਵਾਮ ਵਿਚ ਇਹ ਪ੍ਰਾਪੇਗੰਡਾ ਕਰ ਰਹੀ ਹੈ ਭਾਰਤ ਦਾ ਚੱਪਾ – ਚੱਪਾ ਸੁਰੱਖਿਅਤ ਹੈ ।

ਜਦਕਿ ਸੱਚਾਈ ਇਹ ਹੈ ਭਾਰਤ ਦੀ ਰਾਜਨੀਤਿਕ ਡਿਪਲੋਮੇਸੀ ਫੌਜੀ ਬਿਊਰੋਕਰੇਸੀ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ । ਜੇਕਰ ਚੀਨ ਨਾਲ ਭਾਰਤ ਦੀ ਜੰਗ ਹੁੰਦੀ ਹੈ ਅੰਜ਼ਾਮ ਕੀ ਹੁੰਦਾ ਹੈ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹੈ ।
( ਐੱਸ ਸੁਰਿੰਦਰ )

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: