Breaking News
Home / ਰਾਸ਼ਟਰੀ / ਅਡਾਨੀ ਸਮੂਹ ਨੇ 3 ਹਵਾਈ ਅੱਡਿਆਂ ਲਈ ਸਮਝੌਤੇ ‘ਤੇ ਕੀਤੇ ਹਸਤਾਖ਼ਰ

ਅਡਾਨੀ ਸਮੂਹ ਨੇ 3 ਹਵਾਈ ਅੱਡਿਆਂ ਲਈ ਸਮਝੌਤੇ ‘ਤੇ ਕੀਤੇ ਹਸਤਾਖ਼ਰ

ਨਵੀਂ ਦਿੱਲੀ/ਤਿਰੂਵਨੰਤਪੁਰਮ, 20 ਜਨਵਰੀ (ਏਜੰਸੀ)- ਅਡਾਨੀ ਗਰੁੱਪ ਨੇ ਮੰਗਲਵਾਰ ਨੂੰ ਗੁਹਾਟੀ, ਜੈਪੁਰ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਦੇ ਪ੍ਰਬੰਧ, ਸੰਚਾਲਨ ਤੇ ਵਿਕਾਸ ਲਈ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏ.ਏ.ਆਈ.) ਦੇ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ | ਇਸ ਦੇ ਨਾਲ ਹੀ ਹਵਾਈ ਅੱਡਿਆਂ ਦੇ ਨਿੱਜੀਕਰਨ ਦੇ ਪਹਿਲੇ ਪੜਾਅ ਤਹਿਤ 6 ਹਵਾਈ ਅੱਡਿਆਂ ਨੂੰ ਅਡਾਨੀ ਸਮੂਹ ਨੂੰ ਸੌਾਪਣ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ |

ਸਮਝੌਤੇ ਦੇ 180 ਦਿਨਾਂ ਅੰਦਰ ਤਿੰਨਾਂ ਹਵਾਈ ਅੱਡਿਆਂ ਦਾ ਪ੍ਰਬੰਧ ਅਗਲੇ 50 ਸਾਲ ਲਈ ਅਡਾਨੀ ਸਮੂਹ ਨੂੰ ਸੌਾਪ ਦਿੱਤਾ ਜਾਵੇਗਾ | ਪਹਿਲੇ ਪੜਾਅ ਤਹਿਤ 6 ਹਵਾਈ ਅੱਡਿਆਂ ਦੇ ਨਿੱਜੀਕਰਨ ਲਈ ਬੋਲੀ ਲਗਾਈ ਗਈ ਸੀ | ਸਾਰੇ 6 ਹਵਾਈ ਅੱਡਿਆਂ ਦੀ ਵੰਡ ਅਡਾਨੀ ਸਮੂਹ ਨੂੰ ਕੀਤੀ ਜਾਣੀ ਸੀ |

ਇਸ ‘ਚ ਅਹਿਮਦਾਬਾਦ, ਲਖਨਊ ਤੇ ਮੇਂਗਲੁਰੂ ਹਵਾਈ ਅੱਡੇ ਪਹਿਲਾਂ ਹੀ ਕੰਪਨੀ ਨੂੰ ਸੌਾਪੇ ਜਾ ਚੁੱਕੇ ਹਨ | ਉੱਧਰ ਅੰਤਰਰਾਸ਼ਟਰੀ ਹਵਾਈ ਅੱਡੇ ਤਿਰੂਵਨੰਤਪੁਰਮ ਦੇ ਕਰਮਚਾਰੀਆਂ ਨੇ ਇੱਥੇ ਨਾਅਰੇਬਾਜ਼ੀ ਕੀਤੀ ਅਤੇ ਅਡਾਨੀ ਸਮੂਹ ਦੁਆਰਾ ਹਵਾਈ ਅੱਡਿਆਂ ਦੀ ਪ੍ਰਾਪਤੀ ਖ਼ਿਲਾਫ਼ ਮੰਗਲਵਾਰ ਨੂੰ ਨਿਰਦੇਸ਼ਕ ਦੇ ਦਫ਼ਤਰ ਦੇ ਮੂਹਰੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ |

ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ‘ਸਪੈਸ਼ਲ ਲਿਵ ਪਟੀਸ਼ਨ’ ਸੁਪਰੀਮ ਕੋਰਟ ‘ਚ ਅਜੇ ਬਕਾਇਆ ਹੈ ਅਤੇ ਏ.ਏ.ਆਈ. ਦੁਆਰਾ ਸਮਝੌਤੇ ‘ਤੇ ਹਸਤਾਖ਼ਰ ਕਰਨ ‘ਚ ਜਲਦਬਾਜ਼ੀ ਕਰਨ ਦਾ ਉਹ ਕਾਰਨ ਜਾਣਨਾ ਚਾਹੁੰਦੇ ਹਨ |

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: