Breaking News
Home / ਰਾਸ਼ਟਰੀ / ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ ਉਹ ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਈ ਹੈ। ਉਹ ਆਏ ਦਿਨ ਕੋਈ ਨਾ ਕੋਈ ਟਵੀਟ ਕਰਕੇ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ।


ਇਸ ਦੇ ਨਾਲ ਹੀ ਕੰਗਨਾ ਰਨੌਤ ਦਾ ਟਵਿੱਟਰ ਅਕਾਊਟ ਬੁੱਧਵਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਉਂਟ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।


ਕੰਗਨਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਲਿਬਰਲ ਹੁਣ ਉਸ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਅਤੇ ਅਸਥਾਈ ਤੌਰ ‘ਤੇ ਮੇਰਾ ਖਾਤਾ ਬੰਦ ਕਰਵਾਇਆ। ਉਹ ਮੈਨੂੰ ਧ ਮ ਕੀ ਆਂ ਦੇ ਰਹੇ ਹਨ। ਮੇਰਾ ਅਕਾਊਂਟ / ਵਰਚੁਅਲ ਪਛਾਣ ਕਿਸੇ ਵੀ ਸਮੇਂ ਦੇਸ਼ ਲਈ ਸ਼ ਹੀ ਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ ਭਗਤ ਵਰਜ਼ਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ। ਤੁਹਾਡਾ ਜੀਣਾ ਦੁੱਭਰ ਕਰਕੇ ਰਹਾਂਗੀ।’


ਹਾਲ ਹੀ ਵਿਚ ਕੰਗਨਾ ਰਣੌਤ ਨੇ ਸੈਫ ਅਲੀ ਖਾਨ ਦੀ ਵੈੱਬ ਸੀਰੀਜ਼ ‘ਤਾਂਡਵ’ ਦੇ ਉਸ ਸੀਨ ਅਤੇ ਡਾਇਲਾਗ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਵਿਚ ਜ਼ੀਸ਼ਾਨ ਅਯੂਬ ਭਗਵਾਨ ਸ਼ਿਵ ਦੀ ਵੇਸ਼ਭੂਸ਼ਾ ਵਿਚ ਨਜ਼ਰ ਆ ਰਹੇ ਹਨ।


ਹਾਲ ਹੀ ਵਿਚ ਸਤੇਂਦਰ ਰਾਵਤ ਨਾਮ ਦੇ ਇੱਕ ਉਪਭੋਗਤਾ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਹੁਣ ਕੰਗਨਾ ਰਨੌਤ ਨੇ ਰੀਟਵੀਟ ਕੀਤਾ ਹੈ। ਕੰਗਨਾ ਨੇ ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ- ‘ਸਮੱਸਿਆ ਹਿੰਦੂ ਫੋਟਿਕ ਕਨਟੈਂਟ ਦੀ ਨਹੀਂ ਹੈ। ਇਹ ਰਚਨਾਤਮਕ ਤੌਰ ‘ਤੇ ਵੀ ਖਰਾਬ ਹੈ। ਵਿਵਾਦਪੂਰਨ ਦ੍ਰਿਸ਼ਾਂ ਨੂੰ ਹਰ ਪੱਧਰ ‘ਤੇ ਰੱਖਿਆ ਗਿਆ ਹੈ। ਉਹ ਵੀ ਜਾਣਬੁੱਝ ਕੇ, ਉਸ ਨੂੰ ਦਰਸ਼ਕਾਂ ਨੂੰ ਟਾਰਚਰ ਕਰਨ ਅਤੇ ਅ ਪ ਰਾ ਧ ਕ ਇਰਾਦਿਆਂ ਲਈ ਜੇ ਲ੍ਹ ਸੁੱਟ ਦੇਣਾ ਚਾਹੀਦਾ ਹੈ।’

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: