Breaking News
Home / ਪੰਜਾਬ / NIA ਨੇ ਖਾਲਸਾ ਏਡ ਦੇ ਵਾਲੰਟਿਅਰਾ ਖਿਲਾਫ ਭੇਜੇ ਸੰਮਨ ਕੀਤੇ ਮੁਲਤਵੀ

NIA ਨੇ ਖਾਲਸਾ ਏਡ ਦੇ ਵਾਲੰਟਿਅਰਾ ਖਿਲਾਫ ਭੇਜੇ ਸੰਮਨ ਕੀਤੇ ਮੁਲਤਵੀ

ਚੈਰੀਟੇਬਲ ਸੰਸਥਾ ਖਾਲਸਾ ਏਡ ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਹੋਣ ਤੋਂ ਬਾਅਦ NIA ਵੱਲੋਂ ਖਾਲਸਾ ਏਡ ਦੇ ਵਾਲੰਟਿਅਰਾ ਖਿਲਾਫ ਭੇਜੇ ਸੰਮਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਗਏ ਹਨ। NIA ਨੇ 16 ਜਨਵਰੀ ਨੂੰ ਖਾਲਸਾ ਦੇ ਭਾਰਤ ਦੇ ਡਾਇਰੈਕਟਰ ਅਮਰਦੀਪ ਸਿੰਘ ਤੇ ਕੁੱਝ ਹੋਰਨਾਂ ਵਾਲੰਟਿਅਰਾਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਸਨ ਪਰ ਹੁਣ ਜਦੋਂ ਖਾਲਸਾ ਏਡ ਦਾ ਨਾਮ ਨੋਬਲ ਸ਼ਾਂਤੀ ਪੁਰਸਕਾਰ ਲਈ ਨੋਮੀਨੇਟ ਹੋਇਆ ਹੈ ਤਾਂ NIA ਨੇ ਫ਼ਿਲਹਾਲ ਆਪਣੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ। NIA ਨੇ 18 ਜਨਵਰੀ ਨੂੰ ਅਮਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਫਿਲਹਾਲ ਪੁਛਗਿੱਛ ਨੂੰ ਮੁਲਤਵੀ ਕੀਤਾ ਗਿਆ ਹੈ।


ਯਾਦ ਰਹੇ ਇਸਤੋਂ ਪਹਿਲਾਂ ਖਾਲਸਾ ਏਡ ਸਮੇਤ ਵੱਡੀ ਗਿਣਤੀ ਵਿੱਚ ਕਿਸਾਨੀ ਸੰਘਰਸ਼ ਨਾਲ ਜੁੜੇ ਹਿਮਾਇਤੀਆਂ, ਪੱਤਰਕਾਰਾਂ ਤੇ NGO ਨਾਲ ਸਬੰਧਤ ਵਾਲੰਟਿਅਰਾਂ ਨੂੰ NIA ਵੱਲੋਂ ਪੁਛਗਿੱਛ ਲਈ ਸੰਮਨ ਜਾਰੀ ਕੀਤੇ ਗਏ ਸਨ।
ਕੁਲਤਰਨ ਸਿੰਘ ਪਧਿਆਣਾ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: