Breaking News
Home / ਰਾਸ਼ਟਰੀ / ਖੇਤੀ ਕਾਨੂੰਨ: ਊਧਵ ਠਾਕਰੇ ਤੇ ਸ਼ਰਦ ਪਵਾਰ 25 ਨੂੰ ਕਿਸਾਨਾਂ ਦੇ ਹੱਕ ‘ਚ ਕਰਨਗੇ ਪ੍ਰਦਰਸ਼ਨ

ਖੇਤੀ ਕਾਨੂੰਨ: ਊਧਵ ਠਾਕਰੇ ਤੇ ਸ਼ਰਦ ਪਵਾਰ 25 ਨੂੰ ਕਿਸਾਨਾਂ ਦੇ ਹੱਕ ‘ਚ ਕਰਨਗੇ ਪ੍ਰਦਰਸ਼ਨ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ (Uddhav Thackeray) ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਨਗੇ। ਰਾਜ ਦੇ ਮੰਤਰੀ ਨਵਾਬ ਮਲਿਕ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਐਨਸੀਪੀ ਦੇ ਰਾਸ਼ਟਰੀ ਬੁਲਾਰੇ ਮਲਿਕ ਨੇ ਕਿਹਾ, “ਸ਼ਰਦ ਪਵਾਰ 25 ਜਨਵਰੀ ਨੂੰ (ਦੱਖਣੀ ਮੁੰਬਈ ਵਿਚ) ਅਜ਼ਾਦ ਮੈਦਾਨ ਵਿਚ ਹੋਣ ਵਾਲੇ ਪ੍ਰਦਰਸ਼ਨ ਵਿਚ ਹਿੱਸਾ ਲੈਣਗੇ। ਐਨਸੀਪੀ ਪਹਿਲਾਂ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਚੁੱਕੀ ਹੈ। ਮੁੱਖ ਮੰਤਰੀ ਅਤੇ ਗੱਠਜੋੜ- ਸ਼ਿਵ ਸੈਨਾ-ਕਾਂਗਰਸ-ਐਨਸੀਪੀ ਗੱਠਜੋੜ) ਦੇ ਆਗੂ ਵੀ ਇਸ ਵਿਚ ਹਿੱਸਾ ਲੈਣਗੇ। ”

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਖੇਤੀਬਾੜੀ ਖੇਤਰ ਉਤੇ ਤਿੰਨ ਤੋਂ ਚਾਰ ਪੂੰਜੀਪਤੀਆਂ ਦੁਆਰਾ ਏਕਾਅਧਿਕਾਰਤ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਥੱਕਣ ਵਾਲੇ ਨਹੀਂ ਹਨ, ਕਿਉਂਕਿ ‘ਉਹ ਪ੍ਰਧਾਨ ਮੰਤਰੀ ਨਾਲੋਂ ਵੱਧ ਸਮਝਦਾਰ ਹਨ’। ਦੱਸ ਦਈਏ ਕਿ ਕੇਂਦਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਆਖਰੀ ਨੌਂ ਪੜਾਵਾਂ ਦੀ ਗੱਲਬਾਤ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਕੋਈ ਠੋਸ ਨਤੀਜਾ ਨਹੀਂ ਕੱਢਿਆ। ਕਿਸਾਨ ਤਿੰਨੇ ਕਾਨੂੰਨ ਰੱਦ ਕਰਵਾਉਣ ਲਈ ਆਪਣੀ ਮੰਗ ਉਤੇ ਕਾਇਮ ਹਨ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: