Breaking News
Home / ਰਾਸ਼ਟਰੀ / ਅਰਨਬ ਗੋਸਵਾਮੀ ਮਾਮਲਾ- ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨ੍ਹਾ ਵਲੋਂ ਗੋਦੀ ਮੀਡੀਆ ਅਤੇ ਮੋਦੀ ਸਰਕਾਰ ਦਾ ਪਰਦਾਫਾਸ਼

ਅਰਨਬ ਗੋਸਵਾਮੀ ਮਾਮਲਾ- ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨ੍ਹਾ ਵਲੋਂ ਗੋਦੀ ਮੀਡੀਆ ਅਤੇ ਮੋਦੀ ਸਰਕਾਰ ਦਾ ਪਰਦਾਫਾਸ਼

ਭਾਰਤ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਭਾਜਪਾ ਆਗੂ ਯਸ਼ਵੰਤ ਸਿਨ੍ਹਾ ਦੇ ਗੋਦੀ ਮੀਡੀਆ ਅਤੇ ਸਰਕਾਰ ਬਾਰੇ ਵਿਚਾਰ, ਜਿਹੋ ਜਿਹੇ ਖੁਲਾਸੇ ਹਾਲ ਹੀ ਦਿਨਾਂ ਵਿੱਚ ਅਰਨਬ ਗੋਸਵਾਮੀ ਬਾਬਤ ਹੋਏ ਹਨ ਚਾਹੀਦਾ ਤਾਂ ਸੀ ਕੀ ਕੋਈ ਕੌਮੀ ਜਾਂਚ ਏਜੰਸੀ ਉਸ ਕੋਲੋਂ ਪੁੱਛਗਿੱਛ ਕਰਦੀ ਪਰ ਸਾਰਾ ਕੁੱਝ ਆਮ ਵਾਂਗ ਹੀ ਚਲਦਾ ਨਜ਼ਰ ਆ ਰਿਹਾ ਹੈ..!!

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਕਿਸਤਾਨ ਖ਼ਿਲਾਫ਼ ਬਾਲਾਕੋਟ ਏਅਰ ਸਟ੍ਰਾਈਕ ਦੀ ਸੂਚਨਾ ਪਹਿਲਾਂ ਟੀਵੀ ਪੱਤਰਕਾਰ ਅਰਨਬ ਗੋਸਵਾਮੀ ਨੂੰ ਦਿੱਤੇ ਜਾਣ ਨੂੰ ਸਰਕਾਰੀ ਗੁਪਤ ਕਾਨੂੰਨ ਤਹਿਤ ਅਪਰਾਧਿਕ ਕੰਮ ਦੇ ਨਾਲ-ਨਾਲ ਦੇਸ਼ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਨਾਲ ਜੁੜੀ ਇਸ ਅਤਿ-ਗੁਪਤ ਜਾਣਕਾਰੀ ਹਾਸਲ ਕਰਨ ਵਾਲੇ ਪੱਤਰਕਾਰ ਗੋਸਵਾਮੀ ਖ਼ਿਲਾਫ਼ ਹੀ ਨਹੀਂ ਬਲਕਿ ਇਸ ਦੀ ਜਾਣਕਾਰੀ ਸਾਂਝੀ ਕਰਨ ਵਾਲੇ ਸਰਕਾਰ ਦੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਵੀ ਅਪਰਾਧਿਕ ਕਾਰਵਾਈ ਹੋਣੀ ਚਾਹੀਦੀ ਹੈ।


ਪ੍ਰੈੱਸ ਕਾਨਫਰੰਸ ਦੌਰਾਨ ਅਰਬਨ ਦੀ ਅਦਾਲਤ ‘ਚ ਦਾਖ਼ਲ ਵ੍ਹਟਸਐਪ ਚੈਟ ਤੋਂ ਸਾਹਮਣੇ ਆਈਆਂ ਜਾਣਕਾਰੀਆਂ ਨਾਲ ਜੁੜੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮਸਲੇ ‘ਤੇ ਕਾਨੂੰਨ ਆਪਣਾ ਕੰਮ ਕਰੇਗਾ ਪਰ ਅਹਿਮ ਸਵਾਲ ਇਹ ਹੈ ਕਿ ਬਾਲਾਕੋਟ ਏਅਰ ਸਟ੍ਰਾਈਕ ਤੋਂ ਪਹਿਲਾਂ ਇਕ ਪੱਤਰਕਾਰ ਨੂੰ ਇਕ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਜਾ ਰਹੀ ਹੈ ਜਦੋੋਂਕਿ ਉਸੇ ਪੱਤਰਕਾਰ ਨੇ ਪੁਲਵਾਮਾ ਹ ਮ ਲੇ ਤੋਂ ਬਾਅਦ ਕਿਹਾ ਸੀ ਕਿ ਇਹ ਸਾਡੇ ਲਈ ਬਹੁਤ ਚੰਗਾ ਹੋਇਆ ਹੈ। ਇਹ ਇਨ੍ਹਾਂ ਦਾ ਮਾਈਂਡਸੈੱਟ ਦਿਖਾਉਂਦਾ ਹੈ ਕਿ ਸਾਡੇ 40 ਜਵਾਨ ਮਾਰੇ ਗਏ ਤਾਂ ਇਹ ਚੰਗਾ ਹੋਇਆ ਕਿ ਹੁਣ ਅਸੀਂ ਚੋਣਾਂ ਜਿੱਤ ਜਾਵਾਂਗੇ। ਇਸੇ ਪੱਤਰਕਾਰ ਨੂੰ ਬਾਲਾਕੋਟ ਦੀ ਜਾਣਕਾਰੀ ਵੀ ਸਟ੍ਰਾਈਕ ਤੋਂ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: