Breaking News
Home / ਪੰਜਾਬ / ਵੀਡੀਉ- ਸਿਰਫ ਤਾਰੀਖ਼ ਭੁਗਤਨ ਆਏ ਹਾਂ, ਮੀਟਿੰਗ ਤੋਂ ਕੋਈ ਉਮੀਦ ਨਹੀਂ – ਵਿਗਿਆਨ ਭਵਨ ਪਹੁੰਚੇ ਗੁਰਨਾਮ ਸਿੰਘ ਚੜੂਨੀ

ਵੀਡੀਉ- ਸਿਰਫ ਤਾਰੀਖ਼ ਭੁਗਤਨ ਆਏ ਹਾਂ, ਮੀਟਿੰਗ ਤੋਂ ਕੋਈ ਉਮੀਦ ਨਹੀਂ – ਵਿਗਿਆਨ ਭਵਨ ਪਹੁੰਚੇ ਗੁਰਨਾਮ ਸਿੰਘ ਚੜੂਨੀ

ਨਵੀਂ ਦਿੱਲੀ, 20 ਜਨਵਰੀ – 26 ਜਨਵਰੀ ਨੂੰ ਅੰਦੋਲਨਕਾਰੀ ਟਰੈਕਟਰ ਰੈਲੀ ਕੱਢਣ ’ਤੇ ਬਜ਼ਿਦ ਕਿਸਾਨਾਂ ਤੇ 3 ਸੂਬਿਆਂ ਦੀ ਪੁਲਿਸ ਅਧਿਕਾਰੀਆਂ ਵਿਚਕਾਰ ਵਿਗਿਆਨ ਭਵਨ ਵਿਖੇ ਮੀਟਿੰਗ ਹੋਣ ਜਾ ਰਹੀ ਹੈ। ਜਿਸ ਸਬੰਧ ਵਿਚ ਕਿਸਾਨ ਵਿਗਿਆਨ ਭਵਨ ਪੁੱਜ ਗਏ ਹਨ।

ਪਰੇਡ ਕੱਢਣ ਦਾ ਫ਼ੈਸਲਾ ਪੱਕਾ-ਰਾਜੇਵਾਲ, ਯੋਗਿੰਦਰ ਯਾਦਵ
ਦਿੱਲੀ ਪੁਲਿਸ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਯੋਗਿੰਦਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੁਲਿਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸ਼ਾਂਤਮਈ ਤੇ ਅਨੁਸ਼ਾਸਤ ਤਰੀਕੇ ਨਾਲ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਬਿਲਕੁਲ ਪੱਕਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਭਰੋਸਾ ਦਿਵਾਇਆ ਹੈ ਕਿ ਟਰੈਕਟਰ ਮਾਰਚ ‘ਤੇ ਪੂਰੀ ਤਰ੍ਹਾਂ ਸਾਡਾ ਕੰਟਰੋਲ ਰਹੇਗਾ | ਆਵਾਜਾਈ ਪ੍ਰਭਾਵਿਤ ਹੋਣ ਦੇ ਸਵਾਲ ਦੇ ਜਵਾਬ ‘ਚ ਕਿਸਾਨ ਆਗੂਆਂ ਨੇ ਪੁਲਿਸ ਨੂੰ ਕਿਹਾ ਕਿ ਤੁਸੀਂ (ਪੁਲਿਸ) ਦਿੱਲੀ ਦੀ ਜਨਤਾ ਨੂੰ ਇਕ ਅਪੀਲ ਕਰਕੇ ਤਾਂ ਵੇਖੋ, ਦਿੱਲੀ ਦੇ ਲੋਕ ਉਸ ਦਿਨ ਖੁਦ ਹੀ ਗਣਤੰਤਰ ਦਿਵਸ ਪਰੇਡ ਲਈ ਰਿੰਗ ਰੋਡ ਨੂੰ ਖਾਲੀ ਕਰ ਦੇਵੇਗੀ |

ਕਿਸਾਨਾਂ ਨਾਲ ਪਹਿਲਾਂ ਹੀ ਵਾਅਦਾ ਖ਼ਿਲਾਫ਼ੀ ਕਰ ਚੁੱਕੀ ਹੈ ਮੋਦੀ ਸਰਕਾਰ-ਬਹਿਰੂ
ਪਿਛਲੇ ਲੰਮੇ ਸਮੇਂ ਤੋਂ ਹੱਡ-ਚੀਰਵੀਂ ਠੰਢ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਰਕਾਰ ਵਲੋਂ ਵਾਰ-ਵਾਰ ਖੁਦ ਨੂੰ ਕਿਸਾਨ ਪੱਖੀ ਸਾਬਤ ਕਰਨ ਦੀ ਕਵਾਇਦ ‘ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਚੁੱਕੀ ਹੈ | ਬਹਿਰੂ ਨੇ ਦੱਸਿਆ ਕਿ ਭਾਜਪਾ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਮਨੋਰਥ ਪੱਤਰ ਰਾਹੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿੰਨ ਲਾਗੂ ਕਰਨ ਦਾ ਵਾਅਦਾ ਦੇਸ਼ ਦੇ ਕਰੋੜਾਂ ਕਿਸਾਨਾਂ ਨਾਲ ਕੀਤਾ ਸੀ ਪਰ ਬਾਅਦ ‘ਚ ਮੁਕਰ ਗਈ | ਬਹਿਰੂ ਨੇ ਦੱਸਿਆ ਕਿ ਜਦੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਉਨ੍ਹਾਂ (ਬਹਿਰੂ) ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਤਾਂ ਮੋਦੀ ਸਰਕਾਰ ਨੇ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰਕੇ ਕਿਸਾਨਾਂ ਨਾਲ ਵਾਅਦਾ ਖ਼ਿਲਾਫੀ ਕਰਦੇ ਹੋਏ ਇਹ ਪ੍ਰਭਾਵ ਦਿੱਤਾ ਕਿ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਖੇਤੀ ਉਤਪਾਦਨ ਉੱਤੇ ਆਏ ਖਰਚਿਆਂ ਤੇ 50 ਫੀਸਦੀ ਮੁਨਾਫੇ ਅਨੁਸਾਰ ਫ਼ਸਲਾਂ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ |

ਹੱਕ ਲੈ ਕੇ ਹੀ ਮੁੜਾਂਗੇ
ਸਿੰਘੂ ਸਰਹੱਦ ਵਿਖੇ ਅੰਦੋਲਨ ‘ਚ ਸ਼ਾਮਿਲ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਆਪਣੇ ਹੱਕ ਲੈਣ ਲਈ ਬਜ਼ਿਦ ਹਨ | ਪਟਿਆਲਾ ਦੇ ਮੀਰਾਂਪੁਰ ਪਿੰਡ ਤੋਂ ਆਏ ਕਿਸਾਨ ਕਸ਼ਮੀਰ ਸਿੰਘ (65) ਤੇ ਜਰਨੈਲ ਸਿੰਘ (85) ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਰੇ ਪਿੰਡ ਦੇ ਲੋਕਾਂ ਵਲੋਂ ਵਾਰੋ ਵਾਰੀ ਅੰਦੋਲਨ ‘ਚ ਸ਼ਾਮਿਲ ਹੋਣ ਦੀ ਡਿਊਟੀ ਨਿਭਾਈ ਜਾ ਰਹੀ ਹੈ | ਹੱਡ-ਚੀਰਵੀਂ ਠੰਢ ਅਤੇ ਵਡੇਰੀ ਉਮਰ ਕਾਰਨ ਕੀ ਪਰਿਵਾਰ ਵਾਲੇ ਰੋਕਦੇ ਨਹੀਂ ਹਨ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਚੰਗੇ ਕੰਮਾਂ ਲਈ ਕੌਣ ਰੋਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਅਸੀਂ ਵੀ ਇੱਥੇ ਬੈਠੇ ਹਾਂ, ਹੱਕ ਲੈ ਕੇ ਹੀ ਮੁੜਾਂਗੇ |

ਸਿਰਫ ਤਾਰੀਖ਼ ਭੁਗਤਨ ਆਏ ਹਾਂ, ਮੀਟਿੰਗ ਤੋਂ ਕੋਈ ਉਮੀਦ ਨਹੀਂ – ਵਿਗਿਆਨ ਭਵਨ ਪਹੁੰਚੇ ਗੁਰਨਾਮ ਸਿੰਘ ਚੜੂਨੀ

ਸਰਕਾਰ ਸਾਡੇ ਟਰੈਕਟਰਾਂ ਤੋਂ ਘਬਰਾਈ ਜਾਂਦੀ ਆ ਫਿਰ ਚੀਨ ਤੇ ਪਾਕਿਸਤਾਨ ਨੂੰ ਕਿਵੇਂ ਰੋਕੂਗੀ-ਕਿਸਾਨ ਆਗੂ ਰੁਲਦੂ ਸਿੰਘ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: