Breaking News
Home / ਅੰਤਰ ਰਾਸ਼ਟਰੀ / ਪੰਜਾਬੀ ਨੌਜਵਾਨ ਬਣਿਆ ਆਸਟ੍ਰੇਲੀਅਨ ਹਵਾਈ ਫ਼ੌਜ ਦਾ ਅਧਿਕਾਰੀ

ਪੰਜਾਬੀ ਨੌਜਵਾਨ ਬਣਿਆ ਆਸਟ੍ਰੇਲੀਅਨ ਹਵਾਈ ਫ਼ੌਜ ਦਾ ਅਧਿਕਾਰੀ

ਪਰਥ,(ਜਤਿੰਦਰ ਗਰੇਵਾਲ)- ਵਿਦੇਸ਼ਾਂ ਵਿਚ ਪੰਜਾਬੀਆਂ ਨੇ ਵੱਖ ਵੱਖ ਖੇਤਰਾਂ ਵਿਚ ਕਾਮਯਾਬੀ ਹਾਸਲ ਕਰ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ, ਇਸ ਦੀ ਤਾਜ਼ਾ ਮਿਸਾਲ ਪਰਥ ਸ਼ਹਿਰ ਦਾ ਵਸਨੀਕ ਸਿਮਰਨ ਸਿੰਘ ਸੰਧੂ ਬਣਿਆ ਹੈ । ਸੰਧੂ ਰਾਇਲ ਆਸਟਰੇਲੀਅਨ ਹਵਾਈ ਫ਼ੌਜ (ਰਾਫ) ਵਿਚ ਬਤੌਰ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ ।

ਉਸ ਦੀ ਸਹੁੰ ਚੁੱਕ ਰਸਮ 15 ਜਨਵਰੀ ਨੂੰ ਫ਼ੌਜ ਦੇ ਮੁੱਖ ਹੈੱਡਕੁਆਟਰ ਐਡੀਲੈਂਡ ਵਿਖੇ ਹੋਈ । ਹੁਣ ਉਹ ਨੌਕਰੀ ਦੌਰਾਨ ਸਿਖਲਾਈ ਲਈ ਤਿੰਨ ਸਾਲਾ ਐਰੋਨੋਟੀਕਲ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਲਈ ਕੈਨਬਰਾ ਵਿਖੇ ਜਾਵੇਗਾ ।


ਸਿਮਰਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਜੰਮਪਲ ਹੈ । ਉਹ ਛੋਟੀ ਉਮਰੇ ਸਾਲ 2008 ਵਿਚ ਅਪਣੇ ਪਿਤਾ ਹਰਪਾਲ ਸੰਧੂ ਤੇ ਮਾਤਾ ਰਣਜੀਤ ਕੌਰ ਸੰਧੂ ਨਾਲ ਆਸਟ੍ਰੇਲੀਆ ਪਰਥ ਸ਼ਹਿਰ ਵਿਚ ਆਇਆ ਸੀ । ਇੱਥੇ ਹੀ ਉਸ ਨੇ ਅਪਣੀ ਮੁੱਢਲੀ ਸਿੱਖਿਆ ਰੌਜਮਾਇਨ ਸੀਨੀਅਰ ਸਕੂਲ ਤੋਂ ਪ੍ਰਾਪਤ ਕੀਤੀ ।

ਉਹ 15 ਸਾਲ ਦੀ ਉਮਰ ਵਿਚ ਹੀ ਪਹਿਲਾ ਪੰਜਾਬੀ ਸੋਲੋ ਪਾਇਲਟ ਬਣਿਆ ਅਤੇ ਉਸ ਨੇ 16 ਸਾਲ ਦੀ ਉਮਰ ਵਿਚ ਪ੍ਰਾਈਵੇਟ ਪਾਇਲਟ ਲਾਈਸੈਂਸ ਪ੍ਰਾਪਤ ਕੀਤਾ । ਸਿਮਰਨ ਦੀ ਇਸ ਮਾਣ ਮੱਤੀ ਪ੍ਰਾਪਤੀ ‘ਤੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸੰਧੂ ਮੌਜੂਦਾ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਹੈ ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: