Breaking News
Home / ਰਾਸ਼ਟਰੀ / ਸੰਨੀ ਦਿਓਲ ਨੇ ਭਾਰਤ ਦੀ ਜਿੱੱਤ ਤੇ ਕਿਹਾ – ਭਾਰਤੀਆਂ ਨੂੰ ਕਦੇ ਵੀ ਘੱਟ ਨਾ ਸਮਝਣਾ…

ਸੰਨੀ ਦਿਓਲ ਨੇ ਭਾਰਤ ਦੀ ਜਿੱੱਤ ਤੇ ਕਿਹਾ – ਭਾਰਤੀਆਂ ਨੂੰ ਕਦੇ ਵੀ ਘੱਟ ਨਾ ਸਮਝਣਾ…

ਬ੍ਰਿਸਬੇਨ ਟੈਸਟ ਮੈਚ ਨੂੰ ਜਿੱਤ ਕੇ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ।ਭਾਰਤ ਨੇ ਆਸਟ੍ਰੇਲੀਆ ਨੂੰ ਚੌਥੇ ਟੈਸਟ ਮੈਚ ‘ਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਹੈ।ਭਾਰਤ ਦੀ ਇਸ ਇਤਿਹਾਸਕ ਜਿੱਤ ‘ਚ ਪੰਤ ਅਤੇ ਸ਼ੁਬਮਨ ਗਿੱਲ ਹੀਰੋ ਸਾਬਤ ਹੋਏ ਹਨ।ਭਾਰਤ ਦੀ ਕ੍ਰਿਕੇਟ ਟੀਮ ਨੂੰ ਮਿਲੀ ਇਹ ਜਿੱਤ ਨੂੰ ਲੈ ਕੇ ਬਾਲੀਵੁੱਡ ਕਲਾਕਾਰ ਵੀ ਖੂਬ ਕਮੈਂਟ ਕਰ ਰਹੇ ਹਨ।ਇਸ ਜਿੱਤ ਨੂੰ ਲੈ ਕੇ ਸਨੀ ਦਿਓਲ ਅਤੇ ਬੌਬੀ ਦਿਓਲ ਨੇ ਟਵੀਟ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ।ਜਿਥੇ ਇੱਕ ਪਾਸੇ ਸਨੀ ਦਿਓਲ਼ ਨੇ ਟਵੀਟ ਲਿਖਿਆ ਹੈ ਕਿ ਭਾਰਤੀਆਂ ਨੂੰ ਕਦੇ ਵੀ ਘੱਟ ਨਾ ਸਮਝਿਓ, ਤਾਂ ਦੂਜੇ ਪਾਸੇ ਬੌਬੀ ਦਿਓਲ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਮਿਲੀ ਜਿੱਤ ‘ਤੇ ਲਿਖਿਆ ਟੀਮ ਇੰਡੀਆ ‘ਤੇ ਗਰਵ ਹੈ, ਇਹ ਇਤਿਹਾਸਕ ਜਿੱਤ ਹੈ।ਸਨੀ ਦਿਓਲ ਨੇ ਇੰਡੀਆ ਬਨਾਮ ਆਸਟ੍ਰੇਲੀਆ ਟੈਸਟ ਕ੍ਰਿਕੇਟ ਮੈਚ ‘ਚ ਭਾਰਤ ਨੂੰ ਮਿਲੀ ਜਿੱਤ ‘ਤੇ ਟਵੀਟ ਕਰਦਿਆਂ ਹੋਏ ਲਿਖਿਆ, ਕਦੇ ਵੀ ਭਾਰਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ।


ਮਹੱਤਵਪੂਰਨ ਹੈ ਕਿ ਇਹ ਹੈ ਕਿ ਸਨੀ ਦਿਓਲ ਨੇ ਆਪਣਾ ਇਹ ਟਵੀਟ ਬਕਾਇਦਾ ਟਵਿੱਟਰ ‘ਤੇ ਸਭ ਤੋਂ ਉਪਰ ਪਿੰਨ ਵੀ ਕਰ ਦਿੱਤਾ ਹੈ।ਦੂਜੇ ਪਾਸੇ ਬੌਬੀ ਦਿਓਲ ਨੇ ਭਾਰਤ ਨੂੰ ਮਿਲੀ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ”ਟੀਮ ਇੰਡੀਆ ‘ਤੇ ਮੈਨੂੰ ਗਰਵ ਹੈ।ਇਹ ਇੱਕ ਇਤਿਹਾਸਕ ਜਿੱਤ ਹੈ।ਸਨੀ ਦਿਓਲ ਅਤੇ ਬੌਬੀ ਦਿਓਲ ਦੇ ਇਸ ਟਵੀਟ ‘ਤੇ ਫੈਂਸ ਖੂਬ ਕਮੈਂਟ ਕਰ ਰਹੇ ਹਨ।ਦੱਸਣਯੋਗ ਹੈ ਕਿ ਨਾ ਕੇਵਲ ਬੌਬੀ ਅਤੇ ਸੰਨੀ ਨੇ ਖੁਸ਼ੀ ਜਾਹਿਰ ਕੀਤੀ ਹੈ ਸ਼ਾਹਰੁਖ ਖਾਨ ਅਤੇ ਬਾਲੀਵੁੱਡ ਦੇ ਕਈ ਦਿੱਗਜ਼ ਕਲਾਕਾਰਾਂ ਨੇ ਭਾਰਤ ਨੂੰ ਮਿਲੀ ਜਿੱਤ ‘ਤੇ ਖੁਸ਼ੀ ਜਾਹਿਰ ਕੀਤੀ ਹੈ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: