Breaking News
Home / ਅੰਤਰ ਰਾਸ਼ਟਰੀ / ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਬਰੈਂਪਟਨ ਸਾਊਥ ਲਈ ਐਮ.ਪੀ.ਪੀ. ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਕ ਤੌਰ ’ਤੇ ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਖ਼ਾਲਸਾ ਏਡ ਇੰਡੀਆ ਨੇ ਆਪਣੇ ਟਵੀਟਰ ਹੈਂਡਲ ਤੋਂ ਜਾਣਕਾਰੀ ਦਿੱਤੀ।


ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨ ਆਗੂਆਂ ਸਣੇ ਖਾਲਸਾ ਏਡ ਨੂੰ ਵੀ ਐੱਨ.ਆਈ.ਏ. ਵਲੋਂ ਨੋਟਿਸ ਭੇਜਿਆ ਗਿਆ ਸੀ। ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਨੇ ਐੱਨ.ਆਈ.ਏ. ਦੇ ਇਸ ਨੋਟਿਸ ਦੇ ਜਵਾਬ ’ਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ ਸੀ।


ਇਸੇ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਅਤੇ ਲੋਕਾਂ ਵਲੋਂ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਗਿਆ ਸੀ ਕਿ ਇਹ ਸਭ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੀਤਾ ਜਾ ਰਿਹਾ ਹੈ।

ਹੁਣ ਖਾਲਸਾ ਏਡ ਦੀ ਹਿਮਾਇਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਵੀ ਖਾਲਸਾ ਏਡ ਦੇ ਹੱਕ ’ਚ ਡਟਣ ਦੀ ਗੱਲ ਕਹੀ ਹੈ।


ਖਾਲਸਾ ਏਡ ਨੂੰ ਆਏ ਨੋਟਿਸ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਖਾਲਸਾ ਏਡ ਦੇਸ਼-ਵਿਦੇਸ਼ ਯਾਨੀ ਦੁਨੀਆਂ ਭਰ ’ਚ ਵਸਦੇ ਲੋਕਾਂ ਦੇ ਭਲੇ ਲਈ ਹਮੇਸ਼ਾ ਲੰਗਰ ਦੀ ਸੇਵਾ ਕਰਦੀ ਆ ਰਹੀ ਹੈ। ਖਾਲਸਾ ਏਡ ਗੁਰੂ ਦੀ ਫੌਜ ਹੈ, ਸਿੱਖਾਂ ਦੀ ਫੌਜ ਹੈ, ਜੋ ਕਦੇ ਵੀ ਕਿਸੇ ਕੰਮ ਤੋਂ ਪਿੱਛੇ ਨਹੀਂ ਹੱਟਦੀ। ਖਾਲਸਾ ਏਡ ਦਾ ਇਕ-ਇਕ ਬੰਦਾ ਸਵਾ ਲੱਖ ਦੇ ਬਰਾਬਰ ਹੈ।


ਕਿਸਾਨ ਅੰਦੋਲਨ ਦੇ ਮੌਕੇ ਵੀ ਖਾਲਸਾ ਏਡ ਕਿਸਾਨਾਂ ਲਈ ਵੱਡੀ ਮਾਤਰਾ ’ਚ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਖਾਲਸਾ ਏਡ ਪੂਰੀ ਦੁਨੀਆਂ ਦੇ ਲੋਕਾਂ ਨੂੰ ਲੰਗਰ ਖੁਆ ਕੇ ਭਲਾ ਕਰਦੀ ਹੈ। ਅੱਜ ਜਦੋਂ ਉਹ ਕਿਸਾਨਾਂ ਦਾ ਸਾਥ ਦੇ ਰਹੀ ਹੈ, ਉਸ ਦੇ ਨਾਲ ਖੜੀ ਹੈ, ਤਾਂ ਉਸ ਨੂੰ ਨੋਟਿਸ ਭੇਜ ਦਿੱਤਾ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: