Breaking News
Home / ਪੰਜਾਬ / ਕਾਮਰੇਡ ਰਜਿੰਦਰ ਕਿੱਡੀ ਕੁ ਸੋਚ ਦਾ ਮਾਲਕ ਆ…ਇਹਦੀ ਇਸ ਪੋਸਟ ਤੋਂ ਪਤਾ ਲੱਗਦਾ

ਕਾਮਰੇਡ ਰਜਿੰਦਰ ਕਿੱਡੀ ਕੁ ਸੋਚ ਦਾ ਮਾਲਕ ਆ…ਇਹਦੀ ਇਸ ਪੋਸਟ ਤੋਂ ਪਤਾ ਲੱਗਦਾ

ਰਾਜਿੰਦਰ ਸਿੰਘ ਦੀਪ ਸਿੰਘ ਵਾਲੇ ਦੀ ਸ. ਗੁਰਨਾਮ ਸਿੰਘ ਚੜੂਨੀ ਪ੍ਰਤੀ ਕਿਹੋ ਜਿਹੀ ਸੋਚ ਹੈ ਉਹ ਇਸ ਤੇ ਉਨ੍ਹਾਂ ਦੇ ਨਾਂ ਲਿਖਣ ਤੋਂ ਜ਼ਾਹਰ ਹੋ ਜਾਂਦੀ ਹੈ । ਨਾਂ ਨਾਲ ਕੋਈ ਸਰਦਾਰ ਨਹੀਂ, ਕੋਈ ਸਿੰਘ ਨਹੀਂ , ਕੋਈ ਸ੍ਰੀ ਨਹੀਂ ।

ਹੋ ਸਕਦਾ ਹੈ ਜ਼ਿਆਦਾ ਨ ਫ਼ ਰ ਤ ਕਰਦਾ ਹੋਵੇ ਜਾਂ ਉਸ ਨੂੰ ਇਹ ਲੱਗਦਾ ਹੋਵੇ ਕਿ ਚੜੂਨੀ ਉਸਤੋਂ ਬਹੁਤ ਜੂਨੀਅਰ ਹੈ । ਦੂਜੇ ਪਾਸੇ ਵੇਖੋ ਯੂਨੀਅਨ ਆਗੂਆਂ ਵਿੱਚੋਂ ਸਭ ਤੋਂ ਸੀਨੀਅਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਸ ਗੁਰਨਾਮ ਸਿੰਘ ਚੜੂਨੀ ਬਾਰੇ ਕਿਵੇਂ ਲਿਖਿਆ ਹੈ।ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੂਨੀਅਨਾਂ ਦੇ ਅੰਦਰਲਾ ਮਾਹੌਲ ਕੀ ਹੈ।

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ ਇੰਡੀਆ ਸਮਾਜਿਕ ਅੰਦੋਲਨ ਹੈ ਜਾ ਰਾਜਨੀਤਿਕ ਪਾਰਟੀ ਉਹ ਸਵਰਾਜ ਇੰਡੀਆ ਦੇ ਇਸ ਟਵਿੱਟਰ ਹੈਂਡਲ ਤੇ ਝਾਤੀ ਮਾਰ ਲੈਣ, ਨਾਲੇ ਸ੍ਰੀ ਯੋਗੇਂਦਰ ਯਾਦਵ ਦੀ ਇਸ ਉੱਤੇ ਫੋਟੋ ਵੀ ਵੇਖ ਲੈਣ।ਨਾਲ ਹੀ 2019 ਵਿਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਖ਼ਬਰ ਵੀ ਵੇਖ ਲੈਣ।

ਸਾਨੂੰ ਸ੍ਰੀ ਯਾਦਵ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ । ਇਹ ਕੰਮ ਹੁਣ ਕਿਸਾਨ ਯੂਨੀਅਨ ਆਗੂਆਂ ਦਾ ਹੈ ਇਹ ਦੱਸਣ ਕਿ ਡਾ ਗਾਂਧੀ ਵਰੰਗ ਕੋਈ ਵੀ ਪੰਜਾਬ ਦਾ ਸੁਹਿਰਦ ਸਿਆਸੀ ਆਗੂ ਤਾਂ ਤੁਹਾਡੇ ਲਾਗੇ ਬਹਿ ਨਹੀਂ ਸਕਦਾ ਪਰ ਇੱਕ ਰਾਜਨੀਤਕ ਪਾਰਟੀ ਦਾ ਮੁਖੀ ਤੁਹਾਡੀ ਪ੍ਰੈੱਸ ਕਾਨਫਰੰਸ ਵਿੱਚ ਸਭ ਤੋਂ ਮੂਹਰੇ ਕਿਵੇਂ ਬੈਠ ਸਕਦਾ ਹੈ ।

ਇਸ ਸਬੰਧੀ ਯੂਨੀਅਨ ਆਗੂਆਂ ਕੋਲ ਜੋ ਵੀ ਸਫ਼ਾਈ ਹੋਵੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਦੇਣੀ ਚਾਹੀਦੀ ਹੈ। ਹੋ ਸਕਦਾ ਹੈ ਯਾਦਵ ਦੀ ਸਲਾਹ ਜਾਂ ਨੈੱਟਵਰਕਿੰਗ ਉਨ੍ਹਾਂ ਨੂੰ ਜ਼ਿਆਦਾ ਮਹੱਤਵਪੂਰਨ ਲੱਗਦੀ ਹੋਵੇ। ਪਰ ਫਿਰ ਇਹ ਉਸ ਨੂੰ ਬੈਕਗ੍ਰਾਊਂਡ ਚ ਰੱਖ ਕੇ ਵੀ ਲਈ ਜਾ ਸਕਦੀ ਹੈ ਜਿਵੇਂ ਕਈ ਹੋਰ ਅਰਥ ਸ਼ਾਸਤਰੀਆਂ ਜਾਂ ਮਾਹਰਾਂ ਨਾਲ ਯੂਨੀਅਨ ਆਗੂ ਸਲਾਹ ਕਰਦੇ ਹੋਣ। ਜੇ ਉਹ ਕਿਸੇ ਵੀ ਮਾਹਰ ਜਾਂ ਮੁਲਕ ਬਾਰੇ ਚੰਗੀ ਸਿਆਸੀ ਸੂਝ ਬੂਝ ਰੱਖਣ ਵਾਲੇ ਸੱਜਣਾਂ ਨਾਲ ਗੱਲ ਨਹੀਂ ਕਰ ਰਹੇ ਤਾਂ ਹੋਰ ਵੀ ਮਾੜੀ ਗੱਲ ਹੈ ।
ਸਿੱਖਾਂ ਦੀ ਹਰ ਗੱਲ ਚ ਨੁਕਸ ਫੜਨ ਵਾਲੇ “ਸਾਥੀ” ਵੀ ਧਿਆਨ ਦੇਣ।
ਗੱਲ ਤਾਂ ਦੋਹਰੇ ਮਾਪਦੰਡਾਂ ਦੀ ਹੈ।

==================
#Unpopular_Opinions

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: