‘ਤਾਂਡਵ’ ਦੇ ਵਿਵਾਦ ਦੇ ਵਿਚਕਾਰ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੁਆਫੀ ਮੰਗ ਲਈ ਹੈ। ਪਿਛਲੇ ਹਫਤੇ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਜਾਰੀ ਕੀਤੀ ਗਈ ਸੀਰੀਜ਼ ‘ਚ ਕਥਿਤ ਤੌਰ ‘ਤੇ ਇਤਰਾਜ਼ਯੋਗ ਢੰਗ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾਉਣ ਲਈ ਅਲੋਚਨਾ ਕੀਤੀ ਗਈ ਸੀ।
So @KanganaTeam deleted this tweet in which she called for beheading of the makers of the series #Tandav.
Either she realized her mistake (which is impossible) or she plays this card well, where she first incites the mob & then claims innocence (typical Sanghi strategy). pic.twitter.com/z9R8kurRY8
— Jas Oberoi | ਜੱਸ ਓਬਰੌਏ (@iJasOberoi) January 18, 2021
‘ਤਾਂਡਵ’ ਦੇ ਵਿਵਾਦ ਦੇ ਵਿਚਕਾਰ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੁਆਫੀ ਮੰਗ ਲਈ ਹੈ। ਪਿਛਲੇ ਹਫਤੇ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਜਾਰੀ ਕੀਤੀ ਗਈ ਸੀਰੀਜ਼ ‘ਚ ਕਥਿਤ ਤੌਰ ‘ਤੇ ਇਤਰਾਜ਼ਯੋਗ ਢੰਗ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾਉਣ ਲਈ ਅਲੋਚਨਾ ਕੀਤੀ ਗਈ ਸੀ।
ਇਸ ਸਬੰਧ ‘ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਤਾਂਡਵ ਖਿਲਾਫ ਯੂਪੀ ਅਤੇ ਮਹਾਰਾਸ਼ਟਰ ਵਿੱਚ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ।
ਲਖਨਊ ਦੇ ਹਜ਼ਰਤਗੰਜ ਥਾਣੇ ਵਿਖੇ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਅਤੇ ਲੇਖਕ ਗੌਰਵ ਸੋਲੰਕੀ ਖ਼ਿਲਾਫ਼ ਐਤਵਾਰ ਦੇਰ ਰਾਤ ਐਫਆਈਆਰ ਦਰਜ ਕੀਤੀ ਗਈ ਸੀ। ਵਿਵਾਦ ਦੇ ਵਿਚਕਾਰ ਤਾਂਡਵ ਦੇ ਅਭਿਨੇਤਾ ਸੈਫ ਅਲੀ ਖਾਨ ਦੇ ਦਫਤਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ।