Breaking News
Home / ਪੰਜਾਬ / ਗੁਰਨਾਮ ਸਿੰਘ ਚੜੂਨੀ ਦੀ ਮੁਅੱਤਲੀ ਰੱਦ

ਗੁਰਨਾਮ ਸਿੰਘ ਚੜੂਨੀ ਦੀ ਮੁਅੱਤਲੀ ਰੱਦ

ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਨੂੰ ਸਪੱਸ਼ਟੀਕਰਨ ਦੇਣ ਤੋਂ ਬਾਅਦ ਗੁਰਨਾਮ ਸਿੰਘ ਚਡੂਨੀ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਚੜੂਨੀ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਸਿਆਸੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ।

ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਸਪੋਰਟ ਕਰ ਸਕਦੀ ਹੈ ਪਰ ਅਸੀਂ ਉਸ ਨੂੰ ਝੰਡੇ ਤੇ ਸਟੇਜ ਦੀ ਵਰਤੋਂ ਦੀ ਇਜਾਜ਼ਤ ਨਹੀਂ ਦੇਵਾਂਗੇ। ਕਿਸੇ ਵੀ ਸਿਆਸੀ ਪਾਰਟੀ ਤੋਂ ਸਮਰਥਨ ਨਹੀਂ ਮੰਗਿਆ ਜਾਵੇਗਾ। ਜੇਕਰ ਕਿਸੇ ਸਿਆਸੀ ਪਾਰਟੀ ਦਾ ਕਿਸਾਨ ਵਿੰਗ ਸਪੋਰਟ ਕਰਦਾ ਹੈ ਤਾਂ ਉਸ ਦਾ ਇਤਿਹਾਸ ਵੇਖਿਆ ਜਾਵੇਗਾ। ਉਸ ਨੇ ਕਿੰਨੀ ਦੇਰ, ਕੀ-ਕੀ ਕੰਮ ਕੀਤੇ ਹਨ।

ਦੱਸ ਦਈਏ ਕਿ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚਡੂਨੀ ’ਤੇ ਸਿਆਸੀ ਪਾਰਟੀਆਂ ਦੇ ਕਥਿਤ ਸੰਪਰਕ ਵਿੱਚ ਹੋਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾਈ ਗਈ ਸੀ। ਇਸ ਪਿੱਛੋਂ ਚੜੂਨੀ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਸਪਸ਼ਟ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਦੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ, ਪਰ ਉਨ੍ਹਾਂ ਦਾ ਮਕਸਦ ਇਕੋ ਹੈ।

ਅੱਜ ਸਰਦਾਰ ਗੁਰਨਾਮ ਸਿੰਘ ਚੰਦੂਣੀ ਜੀ ਦੀ ਪੱਤਰਕਾਰਾਂ ਨਾਲ ਵਾਰਤਾ – – ਜੇ ਕੋਈ ਸਮਝਦਾ ਹੈ ਕਿ ਮੈਨੂੰ ਇਲਜ਼ਾਮ ਲਗਾ ਕੇ ਮੋਰਚੇ ਚੋਂ ਬਾਹਰ ਕਰ ਦੇਣਗੇ ਤਾਂ ਇਹ ਉਹਨਾਂ ਦਾ ਵਹਿਮ ਹੈ..- ਹਾਂ ਮੈਂ ਵਿਰੋਧੀ ਲੀਡਰਾਂ ਨੂੰ ਮਿਲਿਆ ਹਾਂ…ਪਰ ਨਾ ਤਾਂ ਮੇਰੀ ਦਾਲ ਏਨਾ ਲੀਡਰਾਂ ਨਾਲ ਗਲਦੀ ਹੈ ਤੇ ਨਾ ਮੈਂ ਕਿਸੇ ਦੀ ਇੰਟਰਫੇਰੇਂਸ ਮੋਰਚੇ ਚ ਕਰਵਾਈ ਹੈ…ਪਰ ਜੇ ਕੋਈ ਮੈਨੂੰ ਮਿਲਣ ਆ ਗਿਆ ਹੈ ਤਾਂ ਮੈਂ ਉਸਨੂੰ ਚਾਹ ਪਿਲਾਈ…ਇਹ ਮੇਰੀ ਤਹਿਜ਼ੀਬ ਚ ਹੈ..- ਮੇਰੀ ਭੂਮਿਕਾ ਨੂੰ ਜਾਂਚਣ ਵਾਸਤੇ ਬਣਾਈ ਗਈ ਕਮੇਟੀ ਮੈਨੂੰ ਬੁਲਾਏਗੀ ਤਾਂ ਮੈਂ ਉਸਦੇ ਅੱਗੇ ਜਰੂਰ ਪੇਸ਼ ਹੋਵਾਂਗਾ..- ਪੱਤਰਕਾਰ ਨੇ ਜਦੋਂ ਕਿਹਾ ਕਿ ਜੇ ਤੁਹਾਨੂੰ ਦੁਬਾਰਾ ਸੰਯੁਕਤ ਮੋਰਚੇ ਚ ਨਾ ਸ਼ਾਮਲ ਕੀਤਾ ਗਿਆ ਤਾਂ ਕੀ ਤੁਸੀਂ ਅਲੱਗ ਪ੍ਰੋਗਰਾਮ ਦਵੋਗੇ ਤਾਂ ਜੁਆਬ ਚ ਚੰਦੂਣੀ ਹੋਰਾਂ ਨੇ ਆਖਿਆ ਕਿ ਨਹੀਂ…ਉਹ ਅਲੱਗ ਕੋਈ ਪ੍ਰੋਗਰਾਮ ਨਹੀਂ ਦੇਣਗੇ ਤੇ ਸੰਯੁਕਤ ਮੋਰਚੇ ਦੇ ਨਾਲ ਹੀ ਕੰਮ ਕਰਨਗੇ…ਤੇ ਜਿਹਡ਼ੇ ਲੋਕ ਉਹਨਾਂ ਨੂੰ ਅਲੱਗ ਕਰਨ ਦੀਆਂ ਸਾਜਿਸ਼ਾਂ ਕਰ ਰਹੇ ਨੇ ਉਹ ਕਾਮਯਾਬ ਨਹੀਂ ਹੋਣ ਦੇਣਗੇ…

– ਛੱਬੀ ਜਨਵਰੀ ਬਾਰੇ ਪੁੱਛੇ ਗਏ ਸੁਆਲ ਚ ਪੱਤਰਕਾਰ ਨੇ ਆਖਿਆ ਕਿ ਜਿਵੇਂ ਕਿ ਸੁਪ੍ਰੀਮ ਕੋਰਟ ਨੇ ਆਖਿਆ ਹੈ ਕਿ ਟਰੈਕਟਰ ਪਰੇਡ ਨਿਕਲਣ ਦੇਣ ਲਈ ਦਿੱਲੀ ਪੁਲਿਸ ਉਪਰ ਸਭ ਛੱਡ ਦਿੱਤਾ ਗਿਆ ਹੈ…ਤੇ ਜੇ ਪੁਲਿਸ ਕਿਸਾਨਾਂ ਨੂੰ ਦਿੱਲੀ ਅੰਦਰ ਆਉਣ ਤੋਂ ਰੋਕਦੀ ਹੈ ਤਾਂ ਕੀ ਕਰੋਗੇ…ਇਸਦੇ ਜੁਆਬ ਚ ਚੰਦੂਣੀ ਹੋਰਾਂ ਨੇ ਆਖਿਆ ਕਿ ਕਿਸਾਨ ਆਗੂਆਂ ਨੇ ਇਹ ਪ੍ਰੋਗਰਾਮ ਤਾਂ ਦੱਸ ਦਿੱਤਾ…ਕਿ ਪਰੇਡ ਦਿੱਲੀ ਅੰਦਰ ਹੋਵੇਗੀ..ਪਰ ਜੇ ਪੁਲਿਸ ਕਿਸਾਨਾਂ ਨੂੰ ਦਿੱਲੀ ਅੰਦਰ ਦਾਖਲ ਹੋਣ ਤੋਂ ਰੋਕਦੀ ਹੈ ਤਾਂ ਫੇਰ ਬੈਰੀਕੇਡ ਤੋੜਣਾ ਜ਼ਰੂਰੀ ਹੋ ਜਾਏਗਾ ਪਰ ਇਹ ਗੱਲ ਆਗੂ ਨਹੀਂ ਬੋਲਦੇ…ਜੋ ਕਿ ਪ੍ਰੋਗਰਾਮ ਦੇਣ ਸਮੇਂ ਦਸੀ ਜਾਣੀ ਜਰੂਰੀ ਸੀ..
#ਹਰਪਾਲਸਿੰਘ

ਲੋਕਾਂ ਦੀ ਇੱਕ ਵਾਰ ਫਿਰ ਜਿੱਤ ਹੋਈ ਹੈ। ਕੁਝ ਘੰਟਿਆਂ ‘ਚ ਹੀ ਦੇਸ਼ ਵਿਦੇਸ਼ ਦੇ ਕਿਸਾਨ ਹਮਾਇਤੀਆਂ ਨੇ ਆਪਣੇ ਵਿਚਾਰ ਸੋਸ਼ਲ ਮੀਡੀਏ ਰਾਹੀਂ ਪ੍ਰਗਟਾ ਕੇ ਤੇ ਫ਼ੋਨਾ-ਫ਼ਾਨੀ ਕਰਕੇ ਮੋਰਚੇ ਲਈ ਇੱਕ ਆ ਤ ਮ ਘਾ ਤੀ ਕਦਮ ਰੋਕ ਲਿਆ। ਸਰਦਾਰ ਗੁਰਨਾਮ ਸਿੰਘ ਚੜੂਨੀ ਨਾਲ ਧੱ ਕਾ ਹੋਣੋਂ ਬਚ ਗਿਆ।
ਪਹਿਲਾਂ ਦੋਸ਼ ਲਾਉਣ ਵਾਲੇ ਤੇ ਹੁਣ ਮੁੱਕਰਨ ਵਾਲੇ ਸ਼ਿਵ ਕੁਮਾਰ ਸ਼ਰਮਾ ਉਰਫ ਕੱਕਾ ਜੀ ਦਾ ਚਿੱਠਾ ਉਨ੍ਹਾਂ ਦੇ ਸਾਥੀ ਨੇ ਇੰਝ ਖੋਲ੍ਹਿਆ ਹੈ:

ਹਰਿਆਣਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਡੂਨੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਦੀ ਵਿਚਾਰਧਾਰਾ ਵਿਚ ਫਰਕ ਹੋ ਸਕਦਾ ਹੈ, ਪਰ ਸਾਡਾ ਮਕਸਦ ਇਕ ਹੀ ਹੈ। ਉਹ ਹੈ, ਖੇਤੀ ਕਾਨੂੰਨਾਂ ਖਿਲਾਫ ਵਿੱਢੀ ਜੰਗ ਨੂੰ ਫਤਿਹ ਕਰਨਾ।

ਉਨ੍ਹਾਂ ਕਿਹਾ ਹੈ ਕਿ ਵਿਚਾਰਧਾਰਾ ਤਾਂ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਦੀ ਵੀ ਨਹੀਂ ਮਿਲੀ ਪਰ ਮਕਸਦ ਤਾਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।

ਉਨ੍ਹਾਂ ਕਿਹਾ ਕਿ ਸਾਡੀ ਸੋਚ ਹੈ ਕਿ ਬੈਰੀਕੇਡ ਤੋੜ ਦਈਏ ਪਰ ਉਹ ਅਜਿਹਾ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਸਿਆਸੀ ਧਿਰਾਂ ਦੇ ਆਗੂਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਕਿਹਾ ਕਿ ਜੰਗ ਜਿੱਤਣ ਲਈ ਸਿਆਸੀ ਧਿਰਾਂ ਨਾਲ ਵੀ ਰਾਬਤਾ ਜ਼ਰੂਰੀ ਹੈ।ਗੁਰਨਾਮ ਸਿੰਘ ਚਡੂਨੀ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਕੋਈ ਦੋਸ਼ ਨਹੀਂ ਲਗਾਏ ਗਏ ਪਰ ਸ਼ਿਵ ਕੁਮਾਰ ਸਿੰਘ ਕੱਕਾ ਜੀ ਨੇ ਅਜਿਹੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਅੰਦੋਲਨ ‘ਚ ਫੁੱਟ ਪਵਾਉਣ ਦੇ ਯਤਨ ਜਾਰੀ ਹਨ ਤਾਂ ਜੋ ਅੰਦੋਲਨ ਅਸਫਲ ਹੋ ਜਾਵੇ।

ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਉਨ੍ਹਾਂ ਦੇ ਟੈਂਟ ‘ਚ ਆਏ ਪਰ ਇਸ ਦਾ ਕੋਈ ਗਲਤ ਅਰਥ ਨਹੀਂ ਸੀ। ਕਿਸੇ ਨੂੰ ਵੀ ਸਟੇਜ ‘ਤੇ ਨਹੀਂ ਲਿਆਂਦਾ ਗਿਆ।

ਜਿਸਨੇ ਤੁਹਾਨੂੰ ਹਰਿਆਣੇ ਦਾ ਬਾਰਡਰ ਟਪਾਇਆ ਅੱਜ ਤੁਸੀਂ ਉਹਨੂੰ ਕੱਢਣ ਲੱਗੇ ਇਹਦਾ ਮਤਲਬ ਹੈ ਤੁਸੀਂ ਉਸਨੂੰ ਕਿਤੇ ਨਾ ਕਿਤੇ ਕਮਜ਼ੋਰ ਕਰ ਰਹੇ ਹੋ-ਰਵਨੀਤ ਬਿੱਟੂ

ਗੁਰਨਾਮ ਸਿੰਘ ਚਡੂਨੀ ਵੱਲੋਂ ਪ੍ਰੈੱਸ ਕਾਨਫਰੰਸ,ਵਿਚਾਰਧਾਰਾ ਤਾਂ ਸ਼ਹੀਦ ਭਗਤ ਸਿੰਘ ਤੇ ਗਾਂਧੀ ਦੀ ਵੀ ਨਹੀਂ ਮਿਲੀ ਪਰ ਮਕਸਦ ਤਾਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ-ਗੁਰਨਾਮ ਚਡੂਨੀ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: