Breaking News
Home / ਪੰਜਾਬ / ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ ਇੰਡੀਆ ਸਮਾਜਿਕ ਅੰਦੋਲਨ ਹੈ ਜਾ ਰਾਜਨੀਤਿਕ ਪਾਰਟੀ ਉਹ ਸਵਰਾਜ ਇੰਡੀਆ ਦੇ ਇਸ ਟਵਿੱਟਰ ਹੈਂਡਲ ਤੇ ਝਾਤੀ ਮਾਰ ਲੈਣ, ਨਾਲੇ ਸ੍ਰੀ ਯੋਗੇਂਦਰ ਯਾਦਵ ਦੀ ਇਸ ਉੱਤੇ ਫੋਟੋ ਵੀ ਵੇਖ ਲੈਣ।ਨਾਲ ਹੀ 2019 ਵਿਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਖ਼ਬਰ ਵੀ ਵੇਖ ਲੈਣ।
ਸਾਨੂੰ ਸ੍ਰੀ ਯਾਦਵ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ । ਇਹ ਕੰਮ ਹੁਣ ਕਿਸਾਨ ਯੂਨੀਅਨ ਆਗੂਆਂ ਦਾ ਹੈ ਇਹ ਦੱਸਣ ਕਿ ਡਾ ਗਾਂਧੀ ਵਰੰਗ ਕੋਈ ਵੀ ਪੰਜਾਬ ਦਾ ਸੁਹਿਰਦ ਸਿਆਸੀ ਆਗੂ ਤਾਂ ਤੁਹਾਡੇ ਲਾਗੇ ਬਹਿ ਨਹੀਂ ਸਕਦਾ ਪਰ ਇੱਕ ਰਾਜਨੀਤਕ ਪਾਰਟੀ ਦਾ ਮੁਖੀ ਤੁਹਾਡੀ ਪ੍ਰੈੱਸ ਕਾਨਫਰੰਸ ਵਿੱਚ ਸਭ ਤੋਂ ਮੂਹਰੇ ਕਿਵੇਂ ਬੈਠ ਸਕਦਾ ਹੈ ।

ਇਸ ਸਬੰਧੀ ਯੂਨੀਅਨ ਆਗੂਆਂ ਕੋਲ ਜੋ ਵੀ ਸਫ਼ਾਈ ਹੋਵੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਦੇਣੀ ਚਾਹੀਦੀ ਹੈ। ਹੋ ਸਕਦਾ ਹੈ ਯਾਦਵ ਦੀ ਸਲਾਹ ਜਾਂ ਨੈੱਟਵਰਕਿੰਗ ਉਨ੍ਹਾਂ ਨੂੰ ਜ਼ਿਆਦਾ ਮਹੱਤਵਪੂਰਨ ਲੱਗਦੀ ਹੋਵੇ। ਪਰ ਫਿਰ ਇਹ ਉਸ ਨੂੰ ਬੈਕਗ੍ਰਾਊਂਡ ਚ ਰੱਖ ਕੇ ਵੀ ਲਈ ਜਾ ਸਕਦੀ ਹੈ ਜਿਵੇਂ ਕਈ ਹੋਰ ਅਰਥ ਸ਼ਾਸਤਰੀਆਂ ਜਾਂ ਮਾਹਰਾਂ ਨਾਲ ਯੂਨੀਅਨ ਆਗੂ ਸਲਾਹ ਕਰਦੇ ਹੋਣ। ਜੇ ਉਹ ਕਿਸੇ ਵੀ ਮਾਹਰ ਜਾਂ ਮੁਲਕ ਬਾਰੇ ਚੰਗੀ ਸਿਆਸੀ ਸੂਝ ਬੂਝ ਰੱਖਣ ਵਾਲੇ ਸੱਜਣਾਂ ਨਾਲ ਗੱਲ ਨਹੀਂ ਕਰ ਰਹੇ ਤਾਂ ਹੋਰ ਵੀ ਮਾੜੀ ਗੱਲ ਹੈ ।
ਸਿੱਖਾਂ ਦੀ ਹਰ ਗੱਲ ਚ ਨੁਕਸ ਫੜਨ ਵਾਲੇ “ਸਾਥੀ” ਵੀ ਧਿਆਨ ਦੇਣ।
ਗੱਲ ਤਾਂ ਦੋਹਰੇ ਮਾਪਦੰਡਾਂ ਦੀ ਹੈ।
#Unpopular_Opinions

ਵੈਸੇ ਤਾਂ ਪਤਾ ਸੀ ਤੇਰੀ ਬਸੰਤੀ ਦਸਤਾਰ, ਕਈਆਂ ਨੂੰ ਨਹੀਂ ਭਾਉਣੀ ਸੀ। ਇਸ ਲਹਿਰ ਦਾ ਕਿਸਾਨ ਆਗੂ ਸ: ਗੁਰਨਾਮ ਸਿੰਘ ਚੜੂਨੀ ਸਭ ਤੋਂ ਸ਼ਕਤੀਸ਼ਾਲੀ ਆਗੂ ਦੇ ਰੂਪ ਵਿੱਚ ਉੱਭਰਿਆ ਸੀ। ਹੁਣ ਉਸ ਨੂੰ ਸੰਯੁਕਤ ਮੋਰਚੇ ਤੋਂ ਬਾਹਰ ਦਾ ਰਾਹ ਵਿਖਾਉਣ ਦੀਆ ਖਬਰਾ ਨੇ।ਇਹ ਕਹਿ ਕੇ ਕਿ ਉਸ ਦੇ ਰਾਜਨੀਤਕ ਆਗੂਆਂ ਨਾਲ ਮੇਲ ਮਿਲਾਪ ਹੋਏ ਹਨ। ਵੈਸੇ ਸ਼ਾਇਦ ਇਹ ਸਭ ਤੋਂ ਵੱਡਾ ਗੁਨਾਹ ਹੈ ਕਿਉਂ ਕਿ ਉਸ ਨੂੰ ਕੱਢਣ ਦਾ ਬਿਆਨ ਦੇਣ ਵਾਲਾ ਅਤੇ ਗੁਰਨਾਮ ਸਿੰਘ ਉੱਪਰ ਕਰੋੜ ਦੀ ਰਿਸ਼ਵਤ ਦਾ ਇਲਜ਼ਾਮ ਲਗਾਉਣ ਵਾਲਾ ਸ਼ਿਵ ਕੁਮਾਰ ਕੱਕਾ ਕੋਈ ਰਾਜਨੀਤਕ ਵਿਆਕਤੀ ਨਹੀਂ… ਬੱਸ ਵਿਚਾਰਾ ਸ਼ੁਰੂ ਤੋਂ ਹੀ ਸੰਘ ਦਾ ਮੈਂਬਰ ਹੈ ਅਤੇ ਉਸ ਦੇ ਕਿਸਾਨ ਸੰਘ ਦਾ ਖੁਲਾਸਾ ਵੀ ਜਲਦੀ ਕਰਾਂਗੇ।ਹਰ ਰਾਜਨੀਤਕ ਪਾਰਟੀ ਦਾ ਸੁਖ ਮਾਨਣ ਵਾਲਾ ਯੋਗਿੰਦਰ ਯਾਦਵ ਵੀ ਵਿਚਾਰਾ ਰਾਜਨੀਤਕ ਨਹੀਂ।ਸੱਤ ਵਾਰ ਰਾਜ-ਸੱਤਾ ਦਾ ਸੁਖ ਮਾਣਨ ਵਾਲਾ ਹਨਨ ਮੌਲਾ ਵੀ ਰਾਜਨੀਤਕ ਨਹੀਂ।ਪੰਜਾਬ ਦੇ ਰਾਜਨੀਤਕਾਂ ਕੋਲੋਂ ਟਿਕਟ ਮੰਗਣ ਵਾਲੇ ਅਤੇ ਰਾਜਨੀਤਕਾਂ ਕੋਲੋਂ ਜੂਸ ਪੀਣ ਵਾਲੇ ਵੀ ਰਾਜਨੀਤਕ ਨਹੀਂ।
ਮਨਜੀਤ ਰਾਏ ਵੀ ਰਾਜਨੀਤਕ ਨਹੀਂ ਹੈ…

ਪਰ ਗੁਰਨਾਮ ਸਿੰਘ ਦਾ ਗੁਨਾਹ ਤਾਂ ਸਭ ਤੋਂ ਵੱਡਾ ਹੈ ਕਿ ਉਹ ਬੇਗ਼ੈਰਤ ਨਹੀਂ।
ਮੈਂ ਨਿਜੀ ਤੌਰ ਉਪਰ ਉਦੋਂ ਤੱਕ ਗੁਰਨਾਮ ਸਿੰਘ ਦੇ ਪੱਖ ਵਿੱਚ ਹੀ ਰਹਾਂਗਾ ਜਦੋਂ ਤੱਕ ਉਹ ਮੋਰਚੇ ਨਾਲ ਵਿਸਾਹਘਾਤ ਨਹੀਂ ਕਰਦਾ।
Sukhpreet Singh Udhoke

ਇੱਕ ਮਹੀਨੇ ਤੋਂ ਪਿੱਟ ਰਿਹਾਂ ਕਿ ਜੋ ਲੀਡਰ ਸੰਘਰਸ਼ ਦੀ ਰੂਹੇ-ਰਵਾਂ ਹਨ, ਜਿਨ੍ਹਾਂ ਨੇ ਮੋਰਚਾ ਦਿੱਲੀ ਲਿਆਂਦਾ, ਉਹ ਇੱਕ ਇੱਕ ਕਰਕੇ ਪਾਸੇ ਕੀਤੇ ਜਾ ਰਹੇ ਹਨ। ਪਰ ਸਾਡੀ ਜਨਤਾ ਦੀ ਇੱਕੋ ਰੱਟ ਕਿ ਨਾ ਜੀ, ਇਹ ਨਾ ਕਹੋ, ਮੋਰਚੇ ਨੂੰ ਢਾਹ ਲਗਦੀ, ਆਪਣੇ ਨਾਲੋਂ ਉੱਥੇ ਬੈਠੇ 35-40 ਲੀਡਰ ਵੱਧ ਸਿਆਣੇ ਨੇ, ਬੱਸ ਤੁਸੀਂ ਨਾ ਬੋਲੋ।

ਸਬੂਤ ਦੇ ਦੇ ਮਰ ਗਿਆਂ ਕਿ ਸੰਘਰਸ਼ ਪੰਜਾਬ-ਹਰਿਆਣਾ ਦਾ ਹੈ ਤੇ ਬਾਕੀ ਬਾਹਰਲੇ ਲੀਡਰ ਮੋਰਚਾ ਪਤਲਾ ਕਰਨ ਲਈ ਨਾਲ ਰਲਾਏ ਜਾ ਰਹੇ ਹਨ, ਯੋਗੇਂਦਰ ਯਾਦਵ, ਟਿਕੈਤ, ਕੱਕਾ ਜੀ ਵਰਗੇ, ਕਿਸੇ ਮਗਰ 20 ਬੰਦੇ ਨੀ ਆਏ। ਇਹ ਸਾਰੇ ਮੋਦੀ ਉਲਟ 2024 ‘ਚ ਸਿਆਸੀ ਪਾਰਟੀ ਬਣਾ ਰਹੇ ਨੇ, ਇਸ ਮੋਰਚੇ ‘ਚੋਂ। ਤੁਹਾਡੇ ਖੇਤੀ ਬਿਲ ਇਨ੍ਹਾਂ ਲਈ ਕੋਈ ਮਾਇਨਾ ਨੀ ਰੱਖਦੇ।

ਅੱਜ ਮੋਰਚੇ ਦੇ ਸਭ ਤੋਂ ਸਿਰਕੱਢ, ਨਿਧੜਕ ਤੇ ਸਪੱਸ਼ਟ ਆਗੂ, ਜਿਸਨੇ ਕਦੇ ਕੋਈ ਮੋਹਰੀ ਰੋਲ ਨੀ ਮੰਗਿਆ, ਨੂੰ ਜਿਸ ਤਰਾਂ ਜ਼ਲੀਲ ਕੀਤਾ ਜਾ ਰਿਹਾ, ਦੇਖ-ਸੁਣ ਕੇ ਮਨ ਅੰਤਾਂ ਦਾ ਦੁਖੀ ਹੈ। ਦੇਖੋ ਇਸ ਸਾਫ ਤੇ ਇਮਾਨਦਾਰ ਆਗੂ ‘ਤੇ ਕੱਕਾ ਜੀ ਵਰਗੇ ਦੁੱਕੀ ਦੇ ਬੰਦੇ ਦੋਸ਼ ਕਿਹੜੇ ਲਾ ਰਹੇ ਹਨ, ਕਿਓਂ ਲਾ ਰਹੇ ਨੇ? ਕਿਓਂਕਿ ਸਾਡੇ ਪੰਜਾਬ ਵਾਲੇ ਲੀਡਰਾਂ ਇਹ ਘੜੰਮ ਚੌਧਰੀ ਸਿਰ ‘ਤੇ ਬਿਠਾਏ ਹਨ। ਜਿਹੜੇ ਫੈਸਲੇ ਤੁਸੀਂ ਕਰਨੇ ਸੀ, ਉਹ ਉਨ੍ਹਾਂ ਨੂੰ ਕਰਨ ਨੂੰ ਦੇ ਰਹੇ ਓਂ, ਜਿਨ੍ਹਾਂ ਮਗਰ ਚਾਰ ਬੰਦੇ ਵੀ ਹੈਨੀ।

ਜੇਕਰ ਸਰਦਾਰ ਗੁਰਨਾਮ ਸਿੰਘ ਚੜੂਨੀ ਖਿਲਾਫ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਇਹ ਆਪਣੇ ਹੱਥੀਂ ਮੋਰਚੇ ਨੂੰ ਅੱਗ ਲਾਉਣ ਤੁਲ ਹੋਵੇਗੀ। ਪੰਜਾਬ ਦੇ ਕਿਸਾਨ ਆਗੂ ਸਿਆਣੇ ਬਣਨ। ਮੋਰਚੇ ਦੀ ਸ਼ੁਰੂਆਤ ਤੋਂ ਹਰਿਆਣੇ ਨੇ ਛੋਟਾ ਭਰਾ ਬਣਕੇ ਪੂਰਾ ਮਾਣ ਦਿੱਤਾ ਪੰਜਾਬ ਨੂੰ, ਹਰ ਹੁਕਮ ਅੱਗੇ ਸਿਰ ਝੁਕਾਇਆ, ਪਿੱਛੇ ਚੱਲ ਕੇ ਜੋ ਕਿਹਾ, ਉਹ ਕੀਤਾ। ਇਹ ਇਨਾਮ ਨਾ ਦਿਓ ਹਰਿਆਣੇ ਨੂੰ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਹਰਿਆਣੇ ਤੋਂ ਕਿਸਾਨ ਮੋਰਚੇ ਦੇ ਆਗੂ ਸ. ਗੁਰਨਾਮ ਸਿੰਘ ਚੜੂਨੀ ਆਪਣੀ ਨਿਡਰਤਾ, ਚੜ੍ਹਦੀ ਕਲਾ ਅਤੇ ਸਪੱਸ਼ਟਤਾ ਕਾਰਨ ਲੋਕਾਂ ਦਾ ਮਨ ਜਿੱਤ ਚੁੱਕੇ ਹਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਦੀ ਇਸ ਗੱਲ-ਬਾਤ ਤੋਂ ਪਤਾ ਲੱਗਾ ਕਿ ਸ. ਚੜੂਨੀ ਕਿਸੇ ਸਿਆਸਤਦਾਨ ਨੂੰ ਮਿਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਾਕੀ ਆਗੂਆਂ ਨੇ ਤਲਬ ਕੀਤਾ ਹੈ। ਉਸ ਸਿਆਸਤਦਾਨ ਦਾ ਨਾਂ ਨਹੀਂ ਦੱਸਿਆ।
ਕਮਾਲ ਦੀ ਗੱਲ ਇਹ ਹੈ ਕਿ ਮਨਜੀਤ ਸਿੰਘ ਰਾਏ ਖ਼ੁਦ ਸਿਆਸੀ ਆਗੂ ਹਨ। ਹੁਸ਼ਿਆਰਪੁਰ ‘ਚ ਅਕਾਲੀ ਦਲ ਦੇ ਸਰਗਰਮ ਸਿਆਸੀ ਆਗੂ। ਦੂਜੇ ਪਾਸੇ ਸੰਯੁਕਤ ਮੋਰਚੇ ਦਾ ਬੁਲਾਰਾ ਯੋਗੇਂਦਰ ਯਾਦਵ ਵੀ ਸਿਆਸੀ ਆਗੂ ਹੈ, ਅੱਡ ਅੱਡ ਚੋਣਾਂ ਲੜ ਚੁੱਕਾ ਹੈ, ਹਰਿਆਣੇ ‘ਚ ਤਾਂ ਆਪਣੀ ਪਾਰਟੀ ਬਣਾ ਕੇ ਚੋਣ ਲੜ ਚੁੱਕਾ। ਹੋਰ ਆਗੂ ਵੀ ਸਿਆਸਤਦਾਨਾਂ ਨੂੰ ਮਿਲਦੇ ਰਹੇ ਹਨ, ਬਹੁਤਿਆਂ ਨੂੰ ਸਿਆਸੀ ਆਗੂਆਂ ਦੀ ਹਮਾਇਤ ਹੈ, ਉਹ ਖ਼ੁਦ ਮੰਨਦੇ ਹਨ।

ਫਿਰ ਸ. ਚੜੂਨੀ ਨੂੰ ਨਿਸ਼ਾਨਾ ਕਿਓਂ ਬਣਾਇਆ ਜਾ ਰਿਹਾ? ਹੋ ਸਕਦਾ ਸੱਦ ਕੇ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ‘ਤੇ ਕੋਈ ਕਾਰਵਾਈ ਨਾ ਹੋਵੇ ਪਰ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ। ਇਹ ਅੰਦਰ ਦੀ ਗੱਲ ਸੀ, ਰਾਏ ਨੂੰ ਮੀਡੀਆ ‘ਚ ਕਰਨੀ ਨਹੀਂ ਸੀ ਚਾਹੀਦੀ। ਉਹ ਵੀ ਜਦੋਂ ਆਪਣੀ ਥਾਲੀ ‘ਚ ਸੌ ਛੇਕ ਹੋਣ। ਗੱਲ ਕਿੱਧਰ ਨੂੰ ਜਾ ਰਹੀ, ਸਭ ਸਾਫ਼ ਹੈ, ਲੋਕ ਸਮਝ ਰਹੇ ਹਨ। ਵਾਹਿਗੁਰੂ ਭਲੀ ਕਰੇ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: