ਮਹਾਰਾਸ਼ਟਰ ਵਿਚਲੀ ਅਸਲੀ ਸ਼ਿਵਸੈਨਾ ਕਿਸਾਨਾਂ ਦੇ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਰਹੀ ਹੈ ਪਰ ਪੰਜਾਬ ਵਿਚਲੀਆਂ ਜਾਅਲੀ ਸ਼ਿਵ ਸੈਨਾਵਾਂ ਦੇ ਕੁਝ ਆਗੂ ਇਸ ਬਾਰੇ ਜ਼ਹਿਰ ਘੋਲਣੀ ਸ਼ੁਰੂ ਕਰ ਚੁੱਕੇ ਹਨ । ਬਹਾਨਾ ਓਹੀ ਖਾਲਸਤਾਨ ਦਾ ।
ਇਨ੍ਹਾਂ ਜਾਅਲੀ ਸ਼ਿਵਸੈਨਾ ਵਾਲਿਆਂ ਦੀ ਕੋਈ ਔਕਾਤ ਨਹੀਂ ਹੁੰਦੀ ਕਿ ਉਹ ਪੰਜਾਬ ਪੁਲੀਸ ਦੀ ਮਰਜ਼ੀ ਬਗੈਰ ਕੰਮ ਕਰਨ । ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਉਹ ਜ਼ਹਿਰ ਉਗਲਣ ਦੀ ਜੁਅਰਤ ਉਦੋਂ ਹੀ ਕਰਦੇ ਹਨ ਜਦੋਂ ਤਕ ਪੰਜਾਬ ਪੁਲੀਸ ਦੀ ਛਤਰਛਾਇਆ ਇਨ੍ਹਾਂ ਦੇ ਸਿਰ ਉੱਤੇ ਹੋਵੇ।
ਹੁਣ ਕਿਸ ਦੇ ਇਸ਼ਾਰੇ ਤੇ ਇਹ ਜ਼ਹਿਰ ਘੋਲ ਰਹੇ ਨੇ ?
ਪੰਜਾਬੀ ਹਿੰਦੂਆਂ ਦਾ ਇਕ ਚੰਗਾ ਹਿੱਸਾ ਇਸ ਵਾਰ ਕਿਸਾਨ ਅੰਦੋਲਨ ਦੌਰਾਨ ਫ਼ਿ ਰ ਕੂ ਵੰਡ ਪਾਉਣ ਦੇ ਏਜੰਡੇ ਨੂੰ ਫੇਲ੍ਹ ਕਰ ਰਿਹਾ ਹੈ । ਇਹ ਸੁਚੇਤ ਹਿੱਸਾ ਲਗਾਤਾਰ ਹਿੰਦੂਤਵੀ ਏਜੰਡਾ ਨੰਗਾ ਕਰ ਰਿਹਾ ਹੈ ਤੇ ਉਸਨੂੰ ਢੁਕਵਾਂ ਜੁਆਬ ਵੀ ਦੇ ਰਿਹਾ ਹੈ। ਹੁਣ ਜਦੋਂ ਹਿੰਦੂਤਵੀ ਤਾਕਤਾਂ ਦਾ ਪੰਜਾਬ ਚ ਫ਼ਿਰਕੂ ਪੱਤਾ ਖੇਡਣ ਦੇ ਯਤਨਾਂ ਨੂੰ ਕੋਈ ਬਾਹਲਾ ਬੂਰ ਨਹੀਂ ਪਿਆ ਤਾਂ ਹੁਣ ਜਾਅਲੀ ਸ਼ਿਵ ਸੈਨਾ ਦੇ ਆਗੂ ਸ਼ਰੀਆਮ ਜ਼ ਹਿ ਰ ਉਗਲਣ ਲਈ ਖੁੱਲ੍ਹੇ ਛੱਡ ਦਿੱਤੇ ਹਨ।
ਪੰਜਾਬ ਸਰਕਾਰ ਵੇਲੇ ਸਿਰ ਇਨ੍ਹਾਂ ਨੂੰ ਛਿੱਕਲੀ ਪਾਉਣ ਦਾ ਪ੍ਰਬੰਧ ਕਰੇ।
Via-Unpopular Opinions