Breaking News
Home / ਅੰਤਰ ਰਾਸ਼ਟਰੀ / ਕੈਨੇਡਾ ਆਕੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਨਿਕਲੇ

ਕੈਨੇਡਾ ਆਕੇ ਵੀ ਵਹਿਮਾਂ ਭਰਮਾਂ ਚੋਂ ਨਹੀਂ ਨਿਕਲੇ

ਏਅਰਡਰੀ, ਅਲਬਰਟਾ: ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਏਅਰਡਰੀ ਦੇ ਕੁੱਝ ਚੌਰਾਹਿਆਂ ‘ਤੇ ਕੱਚੇ ਮੀਟ ਦੇ ਨਾਲ ਚੌਲ਼ ਮਿਲਣ ਤੋਂ ਬਾਅਦ ਪੁਲਿਸ ਨੇ ਜਨਤਕ ਚੇਤਾਵਨੀ ਜਾਰੀ ਕੀਤੀ ਹੈ , ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਸਵੇਰੇ 11 ਵਜੇ ਦੱਖਣੀ ਅਲਬਰਟਾ ਸ਼ਹਿਰ ਦੇ ਰੇਵੇਨਜ਼ਵੁੱਡ ਖੇਤਰ ਵਿਖੇ ਵੱਖ-ਵੱਖ ਚੌਰਾਹਿਆਂ ਚ ਚੌਲਾਂ ਦੇ ਨਾਲ ਕੱਚੇ ਮੀਟ ਦੇ ਟੁਕੜੇ ਮਿਲਣ ਦੀਆਂ ਖਬਰਾਂ ਹਨ। ਪੁਲਿਸ ਅਨੁਸਾਰ ਵੱਖ-ਵੱਖ ਚੌਰਾਹਿਆਂ ਦੇ ਚਾਰੇ ਕੋਨਿਆਂ ਤੇ ਕੱਚੇ ਮੀਟ ਦੇ ਨਾਲ-ਨਾਲ ਇੱਕ ਡਾਲਰ ਦਾ ਸਿੱਕਾ ( ਲੂਨੀ) ਵੀ ਸੀ।

ਖੈਰ ਆਰਸੀਐਮਪੀ (RCMP) ਹਾਲੇ ਸੋਚਾਂ ਵਿੱਚ ਹੈ ਕੀ ਇਹ ਮਾਸ ਦੇ ਟੁੱਕੜੇ ਤੇ ਚੌਲ ਆਖਿਰ ਕਿਉਂ ਰੱਖੇ ਗਏ ਹੋ ਸਕਦੇ ਹਨ ਪਰ ਦੱਸ ਦਈਏ ਕੀ ਇਹੋ ਜਿਹੇ ਜਾਦੂ ਟੂਣੇ ਕੈਨੇਡਾ ਦੇ ਭਾਰਤੀ ਵੱਸੋਂ ਵਾਲੇ ਸ਼ਹਿਰਾਂ ਸਰੀ ਤੇ ਬਰੈਂਪਟਨ ਵਿਖੇ ਪਹਿਲਾ ਵੀ ਹੋ ਚੁੱਕੇ ਹਨ ਫਿਰ ਵੀ ਜੇਕਰ ਕਿਸੇ ਕੋਲ ਇਸ ਘਟਨਾਕ੍ਰਮ ਬਾਬਤ ਵਧੇਰੇ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨੰਬਰ 403-945-7200 ਸੂਚਿਤ ਕੀਤਾ ਜਾ ਸਕਦਾ ਹੈ। ਵੈਸੇ ਕਮਾਲ ਦੀ ਗੱਲ ਹੈ ਕਿ ਇਹੋ ਜਿਹੇ ਆਧੁਨਿਕ ਮੁਲਕਾਂ ਵਿੱਚ ਆਕੇ ਵੀ ਉਹੀ ਪੁਰਾਣੇ ਢੰਗ ਤੇ ਉਹੀ ਪੁਰਾਣੀਆਂ ਆਦਤਾਂ ..!!
ਕੁਲਤਰਨ ਸਿੰਘ ਪਧਿਆਣਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: