ਨਵੀਂ ਦਿੱਲੀ: ਉੱਤਰੀ ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਦਿੱਲੀ ਦੀ ਇਕ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਦਰਅਸਲ ਭਾਜਪਾ ਆਗੂ ਅਤੇ ਪੰਜਾਬੀ ਗਾਇਕ ‘ਤੇ ਚੋਣ ਹਲਫਨਾਮੇ ਵਿਚ ਅਸਪੱਸ਼ਟ ਜਾਣਕਾਰੀ ਦੇਣ ਦਾ ਦੋਸ਼ ਹੈ।
ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਦੇ ਉਮੀਦਵਾਰ ਰਹੇ ਰਾਜੇਸ਼ ਲਿਲੋਠੀਆ ਨੇ ਹੰਸ ਰਾਜ ਹੰਸ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਗਲਤ ਹਲਫ਼ਨਾਮਾ ਦੇਣ ਦਾ ਦੋਸ਼ ਲਗਾਇਆ ਸੀ।
ਦਿੱਲੀ ਪੁਲਿਸ ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਰਾਊਜ਼ ਐਵੇਨਿਊ ਕੋਰਟ ਦੇ ਏਸੀਐਮਐਮ ਧਰਮਿੰਦਰ ਨੇ ਹੰਸ ਰਾਜ ਹੰਸ ਨੂੰ 12 ਜਨਵਰੀ ਨੂੰ ਸੰਮਨ ਜਾਰੀ ਕਰਦਿਆਂ 18 ਜਨਵਰੀ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਨੇ ਅਪਣੀ ਸਿੱਖਿਆ ਅਤੇ ਅਪਣੀ ਤੇ ਪਰਿਵਾਰਕ ਮੈਂਬਰਾਂ ਦੀਆਂ ਟੈਕਸ ਸਬੰਧੀ ਜ਼ਿੰਮੇਵਾਰੀਆਂ ਨਾਲ ਜੁੜੀ ਅਸਪੱਸ਼ਟ ਜਾਣਕਾਰੀ ਦੇਣ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ।
ਅਦਾਲਤ ਨੇ ਜਾਂਚ ਅਧਿਕਾਰੀ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ, ਜਾਂਚ ‘ਚ ਹੋਈ ਪ੍ਰਗਤੀ ਸਬੰਧੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੋਰਟ ਦਾ ਕਹਿਣਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ ਤਹਿਤ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਮੁਲਜ਼ਮ ਨੂੰ 18 ਜਨਵਰੀ ਲਈ ਸੰਮਨ ਜਾਰੀ ਕੀਤਾ ਜਾਂਦਾ ਹੈ।
ਗੁਰਦਾਸ ਮਾਨ, ਕੰਗਨਾ ,ਦਿਲਜੀਤ ਅਤੇ ਪੰਜਾਬੀ ਗਾਇਕਾਂ ਬਾਰੇ ਹੰਸ ਖੁਲ ਕੇ ਬੋਲੇ
ਕਿਸਾਨਾਂ ਅਤੇ ਸਰਕਾਰ ਨੂੰ ਹੰਸ ਦੀ ਅਪੀਲ
ਰਾਜੇਵਾਲ ਤੇ ਤੋਮਰ ਬਾਰੇ ਵੱਡੇ ਖੁਲਾਸੇ
ਭਾਜਪਾ ਦੇ ਵਿਰੋਧ ‘ਤੇ ਸੁਣੋ ਹੰਸ ਦਾ ਪੱਖ ਹੰਸ ਰਾਜ ਹੰਸ ਨਾਲ ਕਿਸਾਨੀ ਅੰਦੋਲਨ ‘ਤੇ ਸੁਣੋ