ਗੂੰਗੇ ਬੋਲੇ ਨਿਹੰਗ ਸਿੰਘ ਨੂੰ ਘੇਰ ਕੇ ਤ ਸ਼ ਦੱ ਦ ਦੀ ਵੀਡੀਉ ਵਾਇਰਲ – ਕਿਸੇ ਨੂੰ ਇਸ ਵੀਡੀਉ ਬਾਰੇ ਜਾਣਕਾਰੀ ਹੈ?
ਗੂੰਗੇ ਬੋਲੇ ਨਿਹੰਗ ਸਿੰਘ ਨੂੰ ਘੇਰ ਕੇ ਤ ਸ਼ ਦੱ ਦ ਦੀ ਵੀਡੀਉ ਵਾਇਰਲ – ਕਿਸੇ ਨੂੰ ਇਸ ਵੀਡੀਉ ਬਾਰੇ ਜਾਣਕਾਰੀ ਹੈ from punjabspectrum on Vimeo.
ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਉ ਨਾਭੇ ਦੀ ਹੈ। ਇਹ ਨਿਹੰਗ ਸਿੰਘ ਗੂੰਗਾ ਅਤੇ ਬੋਲਾ ਹੈ। ਕਿਸਾਨ ਏਕਤਾ ਦੇ ਝੰਡੇ ਛਪਵਾ ਕੇ ਵੇਚ ਰਿਹਾ ਸੀ ਸੜਕ ਕਿਨਾਰੇ। ਨਿਸ਼ਾਨ ਸਾਹਿਬ ਦੀ ਵੀ ਬੇਅਦਬੀ ਕੀਤੀ ਗਈ।
ਨਾਭਾ – ਗੂੰਗੇ ਬੋਲੇ ਨਿਹੰਗ ਸਿੰਘ ਦੀ ਸ਼ ਰੇ ਆ ਮ ਕੀਤੀ ਗਈ ਕੁੱ ਟ ਮਾ ਰ
ਡਿੱਗੀ ਹੋਈ ਇਨਸਾਨੀਅਤ ਦੀ ਘਟਨਾ,ਗੂੰਗੇ ਬੋਲੇ ਗੁਰਸਿੱਖ ਦੀ ਕੀਤੀ ਬੇ ਰ ਹਿ ਮੀ ਨਾਲ ਕੁੱ ਟ ਮਾ ਰ,ਵੀਡੀਓ ਵਾਇਰਲ ਹੋਈ ਤਾਂ ਜਾਗੀ ਪੁਲਿਸ
ਬੇਅਦਬੀ ਮਾਮਲੇ ‘ਚ ਸੀ.ਬੀ.ਆਈ. ਦਾ ਜਾਂਚ ਅਧਿਕਾਰੀ ਨਹੀਂ ਹੋਇਆ ਅਦਾਲਤ ‘ਚ ਪੇਸ਼
ਐੱਸ.ਏ.ਐੱਸ. ਨਗਰ-ਬੇਅਦਬੀ ਮਾਮਲੇ ਦੀ ਸੁਣਵਾਈ ਸੀ. ਬੀ. ਆਈ ਦੇ ਸਪੈਸ਼ਲ ਜੱਜ ਜੀ. ਐੱਸ. ਸੇਖੋਂ ਦੀ ਅਦਾਲਤ ‘ਚ ਹੋਈ | ਸੁਣਵਾਈ ਦੌਰਾਨ ਸੀ. ਬੀ. ਆਈ. ਵਲੋਂ ਐਡਵੋਕੇਟ ਰਤਨਦੀਪ ਸਿੰਘ ਅਦਾਲਤ ‘ਚ ਪੇਸ਼ ਹੋਏ | ਉਨ੍ਹਾਂ ਅਦਾਲਤ ‘ਚ ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਸੀ. ਬੀ. ਆਈ ਦੇ ਐਡੀਸ਼ਨਲ ਸੁਪਰਡੈਂਟ ਆਫ਼ ਪੁਲਿਸ ਏ. ਐਸ. ਪੀ. ਅਨਿਲ ਕੁਮਾਰ ਯਾਦਵ ਦੇ ਅੱਜ ਅਦਾਲਤ ‘ਚ ਪੇਸ਼ ਨਾ ਹੋਣ ਲਈ 10 ਦਿਨਾਂ ਦੀ ਮੋਹਲਤ ਮੰਗੀ | ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਅਨਿਲ ਯਾਦਵ ਦਫ਼ਤਰੀ ਕੰਮ ਦੇ ਚਲਦਿਆਂ ਮੁੰਬਈ ਗਏ ਹੋਏ ਹਨ, ਜੋ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਦੇ ਸਿਲਸਿਲੇ ‘ਚ ਰੁਝੇ ਹੋਏ ਹਨ | ਇਸ ਲਈ ਉਹ ਮੁੰਬਈ ਤੋਂ ਵਾਪਸ ਆਉਣ ਉਪਰੰਤ ਹੀ ਅਦਾਲਤ ‘ਚ ਪੇਸ਼ ਹੋ ਸਕਦੇ ਹਨ | ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਜਾਂਚ ਅਧਿਕਾਰੀ ਨੂੰ ਹੀ ਦਿੱਤੇ ਜਾਣ, ਇਸ ਲਈ 10 ਦਿਨਾਂ ਦੇ ਸਮੇਂ ਦੀ ਮਨਜੂਰੀ ਦਿੱਤੀ ਜਾਵੇ | ਉਧਰ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਇਸ ਦਾ ਵਿਰੋਧ ਕਰਦਿਆਂ ਅਦਾਲਤ ‘ਚ ਦਲੀਲ ਦਿੱਤੀ ਕਿ ਸੀ. ਬੀ. ਆਈ. ਵਲੋਂ ਇੰਨਾ ਲੰਮਾ ਸਮਾਂ ਕਿਉਂ ਲਿਆ ਜਾ ਰਿਹਾ ਹੈ | ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਤਰਕ ਦਿੰਦਿਆਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਅਹਿਮ ਦਸਤਾਵੇਜ਼ ਲੈਣ ਲਈ ਅਗਲੀ ਤਰੀਕ ਤੱਕ ਜਾਂ ਤਾਂ ਅਨਿਲ ਯਾਦਵ ਅਦਾਲਤ ‘ਚ ਪੇਸ਼ ਹੋਣ ਜਾਂ ਕਿਸੇ ਹੋਰ ਉੱਚ ਅਧਿਕਾਰੀ ਨੂੰ ਇਹ ਜ਼ਿੰਮੇਵਾਰੀ ਸੌਾਪੀ ਜਾਵੇ | ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 21 ਜਨਵਰੀ ਦੀ ਤਰੀਕ ਨਿਸਚਿਤ ਕੀਤੀ ਹੈ |