Breaking News
Home / ਪੰਜਾਬ / ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ ਉਹ ਇੰਨੇ ਨਾਲ ਸੰਤੁਸ਼ਟ ਨਹੀਂ ।

ਉਨ੍ਹਾਂ ਦੀ ਸੰਖੇਪ ਟਿੱਪਣੀ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਚਾਹੁੰਦੇ ਨੇ ਕਿ ਸਮੁੱਚਾ ਪੰਜਾਬ ਇਸ ਲਾਈਨ ਤੇ ਬੋਲੇ । ਜਿਹੜੀ ਗੱਲ ਉਨ੍ਹਾਂ ਨਹੀਂ ਲਿਖੀ ਤੇ ਲਿਖਣੀ ਔਖੀ ਹੈ ਤੇ ਸ਼ਾਇਦ ਉਨ੍ਹਾਂ ਦੇ ਮਨ ਚ ਹੋਵੇ ਕਿ ਖ਼ਾਸ ਕਰਕੇ ਗ਼ੈਰ ਸਿੱਖ ਇਹ ਗੱਲ ਬੋਲਣ । ਡਾ ਗਾਂਧੀ ਤੇ ਬੋਲਣ ਦਾ ਵੀ ਇਹੀ ਮਹੱਤਵ ਹੈ । ਉਨ੍ਹਾਂ ਦੀ ਦਿੱਤੀ ਲਾਈਨ ਇਸ ਦੁਸ਼ਪ੍ਰਚਾਰ ਨੂੰ ਖੁੰਢਾ ਕਰ ਸਕਦੀ ਹੈ।

ਪਹਿਲਾਂ ਹੀ ਪੰਜਾਬ ਦੇ ਬਹੁਤ ਸਾਰੇ ਹਿੰਦੂ ਅਤੇ ਦਲਿਤ ਵੀਰਾਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਕੀਤਾ ਹੈ। ਹੁਣ ਜਦੋਂ ਕਿਸਾਨ ਅੰਦੋਲਨ ਖ਼ਿਲਾਫ਼ ਪ੍ਰਚਾਰ ਅਗਲੇ ਲੈਵਲ ਤੇ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਹੋਰ ਸੁਚੇਤ ਅਤੇ ਸਰਗਰਮ ਹੋਣ ਦੀ ਲੋੜ ਹੈ ਤੇ ਡਾ ਗਾਂਧੀ ਵਾਂਗ ਗੱਲ ਹੋਰ ਤਿੱਖੀ ਕਰਨੀ ਪਵੇਗੀ ।

ਡਾ ਗਾਂਧੀ ਖੁਦ ਖੱਬੇ ਪੱਖੀ ਰਹੇ ਨੇ ਤੇ ਹੁਣ ਜਦੋਂ ਖ਼ਾਲਿਸਤਾਨੀ – ਖ਼ਾਲਿਸਤਾਨੀ ਦਾ ਰੌਲਾ ਪਾ ਕੇ ਇਸ ਅੰਦੋਲਨ ਵਿਚਲੇ ਸਿੱਖ ਤੱਤ ਅਤੇ ਇਸ ਦੀ ਸਿੱਖ ਪਛਾਣ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਤੇ ਇਸ ਦਾ ਨਿਸ਼ਾਨਾ ਸਾਰੇ ਸਿੱਖ ਬਣਨਗੇ ਤਾਂ ਬਾਕੀ ਦੇ ਕਾਮਰੇਡਾਂ ਨੂੰ ਵੀ ਡਾ ਗਾਂਧੀ ਤੋਂ ਅਕਲ ਲੈਣੀ ਚਾਹੀਦੀ ਹੈ ਉਨ੍ਹਾਂ ਦੇ ਹੀ ਲਾਈਨ ਤੇ ਗੱਲ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਈ ਸਾਰੇ ਸੁਹਿਰਦ ਖੱਬੇ ਪੱਖੀਆਂ ਦੇ ਦਿਮਾਗ ਚ ਇਹ ਗੱਲ ਆਉਂਦੀ ਵੀ ਹੋਵੇ ਪਰ ਕੀ ਕਾਮਰੇਡਾਂ ਵਿਚਲਾ ਆਰੀਆ ਸਮਾਜੀਆਂ ਵਰਗਾ ਸਿੱਖ ਵਿਰੋਧੀ ਫ਼ਿ ਰ ਕੂ ਨ ਫ ਰ ਤ ਰੱਖਣ ਵਾਲਾ ਲਾਣਾ ਇਸ ਗੱਲ ਨੂੰ ਕਦੇ ਪ੍ਰਵਾਨ ਕਰਨ ਦੇਵੇਗਾ ? ਸੁਹਿਰਦ ਕਾਮਰੇਡਾਂ ਨੂੰ ਇਸ ਲਾਣੇ ਦੀ ਨਫਰਤੀ ਪਹੁੰਚ ਤੋਂ ਸੁਚੇਤ ਹੋਣਾ ਪਏਗਾ।

ਯਾਦ ਰੱਖੋ ਜਦੋਂ ਪੰਜਾਬ ਤੋਂ ਬਾਹਰਲੇ ਕਈ ਖੱਬੇ ਪੱਖੀ ਕਾਰਕੁਨਾਂ ਉੱਤੇ ਅਰਬਨ ਨਕਸਲ ਦਾ ਲੇਬਲ ਲਾ ਕੇ ਉਨ੍ਹਾਂ ਨੂੰ ਭੀੜ ਮੂਹਰੇ ਸੁੱਟਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ ਤਾਂ ਲੋਕਾਂ ਨੇ MeTooUrbanNaxal ਵਰਗੇ ਹੈਸ਼ਟੈਗ ਚਲਾ ਕੇ ਇਸ ਪ੍ਰਚਾਰ ਨੂੰ ਖੁੰਢਾ ਕੀਤਾ ਸੀ । ਸਿੱਖ ਖੁੱਲ ਕੇ ਉਦੋਂ ਇਨ੍ਹਾਂ ਕਾਰਕੁਨਾਂ ਦੇ ਹੱਕ ਚ ਬੋਲਦੇ ਰਹੇ ਨੇ।


ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਡਾ ਗਾਂਧੀ ਵਰਗੇ ਸੁਹਿਰਦ , ਸਿਆਣੇ ਤੇ ਪ੍ਰਤੀਬੱਧ ਪੰਜਾਬੀ ਨਾਲ ਜ਼ਰੂਰ ਸਲਾਹ ਕਰਨ। ਜੇ ਸ਼ਰ੍ਹੇਆਮ ਰਾਜਨੀਤੀਕ ਬੰਦਾ ਯੋਗੇਂਦਰ ਯਾਦਵ ਉਨ੍ਹਾਂ ਵਿਚ ਮੋਹਰਲੀ ਕਤਾਰ ਵਿਚ ਬਹਿ ਸਕਦਾ ਹੈ ਡਾ ਗਾਂਧੀ ਦੀ ਸਲਾਹ ਕਿਉਂ ਨਹੀਂ ਲਈ ਜਾ ਸਕਦੀ ?
==================
#Unpopular_Opinions

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: