Breaking News
Home / ਪੰਜਾਬ / ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੋਂ ਨਾਮ ਵਾਪਸ ਲਿਆ, ਦੁਸ਼ਯੰਤ ਦਵੇ ਵੱਲੋਂ ਅਸਤੀਫਾ

ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੋਂ ਨਾਮ ਵਾਪਸ ਲਿਆ, ਦੁਸ਼ਯੰਤ ਦਵੇ ਵੱਲੋਂ ਅਸਤੀਫਾ

ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ ਚਾਰ ਮੈਂਬਰੀ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਬਾਹਰ ਹੋ ਗਏ ਹਨ। ਪ੍ਨ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਹਿੱਤਾਂ ਵਿੱਚ ਕਮੇਟੀ ਤੋਂ ਵੱਖ ਹੋ ਰਹੇ ਹਨ। ਸ੍ਰੀ ਮਾਨ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਨ ਅਤੇ ਕਿਸਾਨ ਤਾਲਮੇਲ ਕਮੇਟੀ ( ਕੇਸੀਸੀ) ਦੇ ਚੇਅਰਮੈਨ ਵੀ ਹਨ। ਉਹ 1966 ਵਿਚ ਫਾਰਮਰ ਫਰੈਂਡ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਹਨ। ਉਨ੍ਹਾਂ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਲਈ ਸੁਪਰੀਮ ਕੋਰਟ ਦੇ ਸ਼ੁਕਰਗੁਜ਼ਾਰ ਹਨ ਪਰ ਉਹ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਤੇ ਉਨ੍ਹਾਂ ਨੂੰ ਪੇਸ਼ ਕੀਤਾ ਕੋਈ ਵੀ ਅਹੁਦਾ ਤਿਆਗ ਦੇਣਗੇ। ਉਨ੍ਹਾਂ ਕਿਹਾ, “ਖੁਦ ਇੱਕ ਕਿਸਾਨ ਅਤੇ ਯੂਨੀਅਨ ਦਾ ਆਗੂ ਹੋਣ ਦੇ ਨਾਤੇ, ਮੈਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਚਿੰਤਾਵਾਂ ਕਾਰਨ ਕੋਈ ਵੀ ਅਹੁਦਾ ਛੱਡਣ ਲਈ ਤਿਆਰ ਹਾਂ ਤਾਂ ਜੋ ਪੰਜਾਬ ਅਤੇ ਦੇਸ਼ ਦੇ ਕਿਸਾਨੀ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਾ ਹੋਵੇ। ਮੈਂ ਕਮੇਟੀ ਤੋਂ ਵੱੱਖ ਹੋ ਰਿਹਾ ਹਾਂ ਤੇ ਮੈਂ ਹਮੇਸ਼ਾਂ ਆਪਣੇ ਕਿਸਾਨਾਂ ਤੇ ਪੰਜਾਬ ਦੇ ਨਾਲ ਖੜਾ ਰਹਾਂਗਾ।’

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਹੋਰ ਤਿੱਖ ਰੂਪ ਲੈ ਰਿਹਾ ਹੈ। ਸੁਪਰੀਮ ਕੋਰਟ ਦੇ ਦਖਲ ਮਗਰੋਂ ਪਲ-ਪਲ ਹਾਲਾਤ ਬਦਲੇ ਰਹੇ ਹਨ। ਅੱਜ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਵੱਲੋਂ ਸੁਪਰੀਮ ਕੋਰਟ ਦੀ ਚਾਰ ਮੈਂਬਰੀ ਕਮੇਟੀ ਦੇ ਛੱਡਣ ਤੋਂ ਕੁਝ ਦੇਰ ਮਗਰੋਂ ਹੀ ਕਿਸਾਨਾਂ ਦੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ।

ਉਨ੍ਹਾਂ ਕਿਹਾ ਹੈ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਨਹੀਂ ਰੱਖ ਸਕਦੇ। ਦਵੇ ਸੁਪਰੀਮ ਕੋਰਟ ਵਿੱਚ ਕਿਸਾਨਾਂ ਵੱਲੋਂ ਪੱਖ ਰੱਖ ਰਹੇ ਹਨ। ਕੇਸ ਦੀ ਸੁਣਵਾਈ ਮੌਕੇ ਉਨ੍ਹਾਂ ਨੇ ਠੋਸ ਦਲੀਲਾਂ ਰੱਖਦਿਆਂ ਕਿਹਾ ਸੀ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾ ਨਹੀਂ ਮੰਨਣਗੇ। ਉਹ ਇਸ ਲਈ ਜਾਨਾਂ ਵਾਰਨ ਲਈ ਵੀ ਤਿਆਰ ਹਨ।


ਇੱਕੋ ਵੇਲੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਅਸਤੀਫਿਆਂ ਨੇ ਸਰਕਾਰ ਦੇ ਨਾਲ-ਨਾਲ ਸੁਪਰੀਮ ਕੋਰਟ ਦੀ ਦਖਲ ਨੂੰ ਵੀ ਸਵਾਲਾਂ ਦੇ ਦਾਇਰੇ ਵਿੱਚ ਲੈ ਆਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਸਰਕਾਰ ਦੇ ਨਾਲ ਹੀ ਸੁਪਰੀਮ ਕੋਰਟ ਉੱਪਰ ਵੀ ਦਬਾਅ ਬਣ ਜਾਵੇਗਾ।

ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾਕ੍ਰਮ ਨੇ ਉਨ੍ਹਾਂ ਦੇ ਦਾਅਵਿਆਂ ਉੱਪਰ ਮੋਹਰ ਲਾ ਦਿੱਤੀ ਹੈ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਹੀ ਸੁਪਰੀਮ ਕੋਰਟ ਰਾਹੀਂ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਕਮੇਟੀ ਦੇ ਦੂਜੇ ਮੈਂਬਰਾਂ ਉੱਪਰ ਵੀ ਦਬਾਅ ਵਧ ਗਿਆ ਹੈ। ਇਸ ਲਈ ਗੇਂਦ ਮੁੜ ਸਰਕਾਰ ਦੇ ਪਾਲੇ ਵਿੱਚ ਜਾ ਰਹੀ ਹੈ।

Check Also

ਵੀਡੀਉ- ਸਿਰਫ ਤਾਰੀਖ਼ ਭੁਗਤਨ ਆਏ ਹਾਂ, ਮੀਟਿੰਗ ਤੋਂ ਕੋਈ ਉਮੀਦ ਨਹੀਂ – ਵਿਗਿਆਨ ਭਵਨ ਪਹੁੰਚੇ ਗੁਰਨਾਮ ਸਿੰਘ ਚੜੂਨੀ

ਨਵੀਂ ਦਿੱਲੀ, 20 ਜਨਵਰੀ – 26 ਜਨਵਰੀ ਨੂੰ ਅੰਦੋਲਨਕਾਰੀ ਟਰੈਕਟਰ ਰੈਲੀ ਕੱਢਣ ’ਤੇ ਬਜ਼ਿਦ ਕਿਸਾਨਾਂ …

%d bloggers like this: