Breaking News
Home / ਰਾਸ਼ਟਰੀ / ਗੋਦੀ ਮੀਡੀਆ ਅਨੁਸਾਰ ਬਾਹਰ ਬੈਠਾ ਕਿਸਾਨਾਂ ਦਾ ਹਰ ਹਮਾਇਤੀ ਖਾਲਿਸਤਾਨੀ

ਗੋਦੀ ਮੀਡੀਆ ਅਨੁਸਾਰ ਬਾਹਰ ਬੈਠਾ ਕਿਸਾਨਾਂ ਦਾ ਹਰ ਹਮਾਇਤੀ ਖਾਲਿਸਤਾਨੀ

ਭਾਜਪਾ ਵਾਲ਼ਿਆਂ ਦੇ ਮੂੰਹ ਕੰਨਾਂ ਤੱਕ ਪਾਟ ਗਏ ਹਨ। ਹੁਣ ਕਿਸਾਨ ਆਗੂਆਂ ਦੇ ਨਾਮ ਲੈ ਕੇ ਸ਼ਰੇਆਮ ਅਲਟਰਾ-ਨਕਸਲਾਇਟ ਕਹਿ ਰਹੇ ਹਨ। ਬਾਹਰ ਬੈਠਾ ਕਿਸਾਨਾਂ ਦਾ ਹਰ ਹਮਾਇਤੀ ਵੀ ਖਾਲਸਿਤਾਨੀ ਹੈ।

ਰਾਸ਼ਟਰਵਾਦ ਰਾਸ਼ਟਰਵਾਦ ਕਰਦੀ ਨੀਂ ਮੈਂ ਆਪ ਖਾਲਿਸਤਾਨੀ ਹੋਈ..!
ਰਾਸ਼ਟਰਵਾਦ ਤੋਂ ਡਰੀਆਂ ਹੋਈਆਂ ਕਿਰਸਾਨ ਯੂਨੀਅਨਾਂ ਪਿੱਛਲੇ ਇੱਕ ਮਹੀਨੇ ਤੋਂ ਦੱਸ ਰਹੀਆਂ ਸਨ ਕਿ ਅਸੀਂ ਖਾਲਿਸਤਾਨੀ ਨਹੀਂ। ਐਨਾ ਹੀ ਨਹੀਂ, ਕੁਝ ਕਿਰਸਾਨ ਯੂਨੀਅਨਾਂ ਨੇ ਤਾਂ ਕੁਝ ਰਾਸ਼ਟਰਵਾਦੀ ਪੱਤਰਕਾਰਾਂ ਦੀ ਸਹਾਇਤਾ ਵੀ ਲਈ। ਇਹ ਸਾਬਤ ਕਰਨ ਲਈ ਖ਼ਬਰਾਂ ਲਵਾਈਆਂ ਕਿ ਵੀਹ ਸਾਲ ਪਹਿਲਾਂ ਖਾਲਿਸਤਾਨੀਆਂ ਨੇ ਉਹਨਾ ਦੇ ਬੰਦੇ ਮਾਰੇ ਸਨ ਤੇ ਉਹਨਾ ਦਾ ਕਤਰਾ ਕਤਰਾ ਰਾਸ਼ਟਰਵਾਦ ਲਈ ਲੜਿਆ ਸੀ। ਇਹ ਸਭ ਕਰਨ ਦੇ ਬਾਵਜੂਦ ਵੀ ਕੱਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਕਿ ਖਾਲਿਸਤਾਨੀ ਕਿਰਸਾਨ ਸੰਘਰਸ਼ ‘ਚ ਵੜੇ ਹੋਏ ਨੇ।
ਇਕ ਝਟਕੇ ‘ਚ ਰਾਸ਼ਟਰਵਾਦੀ ਕਿਸਾਨ ਯੂਨੀਅਨਾਂ ਦੇ ਹਿਰਦੇ ਸਰਕਾਰ ਨੇ ਵਲੂੰਧਰ ਦਿੱਤੇ। ਰਾਸ਼ਟਰਵਾਦ ਦੇ ਸਬੂਤਾਂ ਦਾ ਕੋਈ ਮੁੱਲ ਨਾ ਪਾਇਆ। ਜੈਮਲ ਪੱਡੇ ਵਰਗਿਆਂ ਨੂੰ ਰਾਸ਼ਟਰਵਾਦ ਦਾ ਚਿਹਰਾ ਬਣਾਉਣ ਦੀ ਰਵੀਸ਼ ਕੁਮਾਰ ਦੀ ਸਾਰੀ ਕੋਸ਼ਿਸ਼ ਬੇਕਾਰ ਗਈ।

ਮਹਿਕਮਾ ਪੰਜਾਬੀ ਨੇ ਇਕ ਮਹੀਨਾ ਪਹਿਲਾਂ ਹੀ ਲਿਖ ਦਿੱਤਾ ਸੀ ਕਿ ਅਜਿਹਾ ਕੋਈ ਪੈਂਤੜਾ ਕੰਮ ਨਹੀਂ ਆਉਣਾ। ਨਹੀਂ ਯਕੀਨ ਆਉਂਦਾ ਤਾਂ ਥੱਲੇ ਟਿੱਪਣੀਆਂ ‘ਚ ਪੋਸਟ ਦਾ ਲਿੰਕ ਦਿੱਤਾ ਹੋਇਆ।
ਅਸੀਂ ਦੱਸਿਆ ਸੀ ਕਿ ਸਫਾਈਆਂ ਦੇਕੇ ਲੜਾਈ ਨਹੀਂ ਲੜੀ ਜਾ ਸਕਦੀ। ਜਿਵੇਂ ਮੁਸਲਮਾਨਾਂ ਨੇ ਲੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਰ ਰਹੇ ਹਨ। ਜਦੋਂ ਪਿਛਲੇ ਇਨ੍ਹਾਂ ਹੀ ਦਿਨਾਂ ‘ਚ ਸੀ.ਏ.ਏ ਅਤੇ ਐਨ.ਆਰ.ਸੀ. ਖਿਲਾਫ ਮੁਸਲਮਾਨਾਂ ਨੇ ਸਾਰੇ ਦੇਸ਼ ‘ਚ ਪ੍ਰਦਰਸ਼ਨ ਕੀਤਾ ਤਾਂ ਉਹਨਾ ਆਵਦੇ ਦੋਵਾਂ ਹੱਥਾਂ ‘ਚ ਤਿਰੰਗੇ ਝੰਡੇ ਫੜ ਲਏ। ਆਵਦੇ ਘਰਾਂ ‘ਤੇ ਵੀ ਤਿਰੰਗੇ ਝੰਡੇ ਲਾ ਲਾਏ। ਉਨ੍ਹਾਂ ਨੂੰ ਲੱਗਦਾ ਸੀ ਕਿ ਅਜਿਹਾ ਕਰਨ ਕਰਕੇ ਉਹਨਾ ਨੂੰ ਗਦਾਰ ਨਹੀਂ ਕਿਹਾ ਜਾਊਗਾ।

ਪਰ ਜਿਸ ਸਮੇਂ ਮੁਸਲਮਾਨਾਂ ਨੇ ਤਿਰੰਗੇ ਨੂੰ ਆਪਣੇ ਵਿਰੋਧ ਦਾ ਚਿੰਨ੍ਹ ਬਣਾਇਆ। ਉਸੇ ਸਮੇਂ ਉਹਨਾ ਨੇ ਖੁਦ ਹੀ ਹਿੰਦੂਤਵੀ ਧਿਰਾਂ ਦੇ ਉਸ ਸਵਾਲ ਰੂਪੀ ਇਲਜ਼ਾਮ ਨੂੰ ਜਾਇਜ ਠਹਿਰਾ ਦਿੱਤਾ, ਜਿਸ ਅਨੁਸਾਰ ਉਹਨਾ ਨੂੰ ਗ਼ਦਾਰਾਂ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ। ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਕੀ ਹੋਇਆ। ਦਿੱਲੀ ‘ਚ ਦੰ ਗੇ ਹੋਏ, ਤਿਰੰਗੇ ਫੜ੍ਹਕੇ ਲੋਕ ਮੁਸਲਮਾਨਾਂ ਦੇ ਖਿਲਾਫ ਮਾਰਚ ਕਰਨ ਨਿਕਲੇ। ਬਹੁਤ ਸਾਰੇ ਮੁਸਲਮਾਨ ਦੰ ਗਿ ਆਂ ‘ਚ ਮਾਰੇ ਵੀ ਗਏ। ਫੇਰ ਕੇਸ ਵੀ ਮੁਸਲਮਾਨਾਂ ਖ਼ਿਲਾਫ਼ ਹੀ ਹੋਏ। ਮੁਸਲਮਾਨ ਆਵਦੀਆਂ ਮੰਗਾਂ ਛੱਡਕੇ ਘਰੋ ਘਰੀਂ ਬਹਿ ਗਏ। ਪਰ ਮੁਸਲਮਾਨਾਂ ਦੇ ਬਨੇਰਿਆਂ ‘ਤੇ ਤਿਰੰਗੇ ਹਾਲੇ ਵੀ ਲੱਗੇ ਹੋਏ ਨੇ।

ਥੋੜੀ ਜਿਹੀ ਸਮਝ ਵਾਲਾ ਬੰਦਾ ਇਹ ਸਾਫ ਸਾਫ ਵੇਖ ਸਕਦਾ ਕਿ ਰਾਸ਼ਟਰਵਾਦ ਇਕ ਬਿਮਾਰੀ ਹੈ। ਫੇਰ ਚਾਹੇ ਹਿੰਦੋਸਤਾਨ ਹੋਵੇ ਜਾਂ ਪਾਕਿਸਤਾਨ, ਅਮਰੀਕਾ ਹੋਵੇ ਜਾਂ ਰੂਸ। ਜਦੋਂ ਤੁਸੀਂ ਇਹ ਸਾਬਤ ਕਰਦੇ ਹੋ ਕਿ ਤੁਸੀਂ ਰਾਸ਼ਟਰਵਾਦੀ ਹੋ। ਉਸ ਸਮੇਂ ਤੁਸੀਂ ਅਸਲ ‘ਚ ਇਹ ਸਾਬਤ ਕਰ ਰਹੇ ਹੁੰਦੇ ਓ ਕਿ ਤੁਸੀਂ ਬਿਮਾਰ ਹੋ।ਅਤੇ ਬਿਮਾਰ ਲੋਕ ਸੰਘਰਸ਼ ਨਹੀਂ ਜਿੱਤ ਸਕਦੇ ਹੁੰਦੇ। ਹਾਲੇ ਵੀ ਵੇਲ਼ਾ ਹੈ ਕਿ ਪੈਂਤੜਾ ਬਦਲਿਆ ਜਾਵੇ।

ਕਿਰਸਾਨ ਸੰਘਰਸ਼ ਨੂੰ ਜੇਕਰ ਹਾਲੇ ਸਰਕਾਰ ਹੱਥ ਨਹੀਂ ਪਾ ਸਕੀ ਤਾਂ‌ ਇਸ ਦਾ ਕਾਰਨ ਇਹ ਸੀ ਕਿ ਇਹ ਸੰਘਰਸ਼ ਰਾਸ਼ਟਰਵਾਦ ਤੋਂ ਸੱਖਣਾ ਸੀ। ਇਹ ਰਾਸ਼ਟਰਵਾਦੀ ਨਹੀਂ, ਲੋਕਾਂ ਦਾ ਸੰਘਰਸ਼ ਸੀ। ਇਸ ਸੰਘਰਸ਼ ਦੇ ਚਿੰਨ, ਨਾਹਰੇ, ਗੀਤ, ਮੰਗਾਂ ਅਤੇ ਝੰਡੇ ਰਾਸ਼ਟਰਵਾਦ ਤੋਂ ਪ੍ਰਭਾਵਿਤ ਨਹੀਂ ਸਨ। ਇਸ ਕਰਕੇ ਇਹ ਸੰਘਰਸ਼ ਸਰਕਾਰ ਦੇ ਸਿਲੇਬਸ ਤੋਂ ਬਾਹਰਾ ਸੀ। ਪਰ ਜਿਵੇਂ ਹੀ ਤੁਸੀਂ ਇਸ ਸੰਘਰਸ਼ ਨੂੰ ਸਰਕਾਰੀ ਸਿਲੇਬਸ ਮੁਤਾਬਕ ਲੜ੍ਹਨ ਲੱਗੋ ਗੇ, ਫੇਰ ਉਹੀ ਹੋਊ ਜੋ ਮੁਸਲਮਾਨਾਂ ਨਾਲ ਹੋਇਆ।

ਜੇ ਤਹਾਨੂੰ ਲੱਗਦਾ ਕਿ ਰਾਸ਼ਟਰਵਾਦ ਨੂੰ ਤੁਸੀਂ ਖ਼ੁਦ ਪ੍ਰਭਾਸ਼ਿਤ ਕਰੋਗੇ। ਸਰਕਾਰ ਦੀ ਪਰਿਭਾਸ਼ਾ ਨਹੀਂ ਮੰਨੋਗੇ। ਤਾਂ ਇਹ ਤੁਹਾਡੀ ਖੁਸ਼ਫਹਿਮੀ ਹੈ। ਤਹਾਨੂੰ ਇਹ ਖੁਸ਼ਫਹਿਮੀ ਮੁਬਾਰਕ।
#ਮਹਿਕਮਾ_ਪੰਜਾਬੀ

ਭਾਰਤੀ ਰਾਸ਼ਟਰਵਾਦ ਅਕਬਰ ਨੂੰ ਤਾਂ ਵਡਿਆਉਂਦਾ ਹੈ। ਪਰ ਦੁੱਲੇ ਭੱਟੀ ਨੂੰ ਨਹੀਂ। ਰਾਸ਼ਟਰਵਾਦ ਮੁਤਾਬਕ ਤਾਂ ਲੋਹੜੀ ਮੰਗਣ ਵੀ ਨਹੀਂ ਜਾਣਾ ਚਾਹੀਦਾ ਤੇ ਦੁੱਲੇ ਦੀਆਂ ਵਾਰਾਂ ਵੀ ਨਹੀਂ ਗਾਉਣੀਆਂ ਚਾਹੀਦੀਆਂ। ਜੇ ਰਾਸ਼ਟਰਵਾਦ ਨੂੰ ਨਾ ਸਮਝੇ ਤਾਂ ਇਕ ਦਿਨ ਆਊ, ਜਦੋਂ ਤਹਾਨੂੰ ਕਹਿਣਾ ਪਊ। ਕਿ ਅਸੀਂ ਲੋਹੜੀ ਨਹੀਂ ਮਨਾਉਂਦੇ। ਅਸੀਂ ਦੁੱਲੇ ਵਰਗੇ ਬਾਗੀ ਨਹੀਂ। ਅਸੀਂ ਆਹ ਨਹੀਂ, ਅਸੀਂ ਉਹ ਨਹੀਂ, ਅਸੀਂ ਹੈ ਹੀ ਨਹੀਂ।

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: