ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹੋਈ ਹਿੱਲ ਹੋਈ ਹਿੰਸਾ ‘ਚ ਬਗ਼ਾਵਤ ਭੜਕਾਉਣ ਦੇ ਦੋਸ਼ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।ਟਰੰਪ ‘ਤੇ ਬੀਤੀ 6 ਜਨਵਰੀ ਨੂੰ ਆਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਭਾਵ ਕਿ ਅਮਰੀਕੀ ਸੰਸਦ ਕੰਪਲੈਕਸ ‘ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ, ਜਿਸ ਨੂੰ ਸਦਨ ‘ਚ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇੰਨਾ ਹੀ ਨਹੀਂ 10 ਰਿਪਬਲਿਕਨਾਂ ਨੇ ਵੀ ਮਹਾਂਦੋਸ਼ ਪ੍ਰਸਤਾਵ ਨੂੰ ਸਮਰਥਨ ਦਿੱਤਾ। ਦੱਸ ਦਈਏ ਕਿ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ‘ਤੇ ਦੂਸਰੀ ਵਾਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ।
The Indian Americans who rallied at Capitol Hill
The Indian and the Confederate flags were flying together during the recent storming of the Capitol Hill https://t.co/vkBQgzKAIe #IndianAmericansForTrump #AbKiBaarTrumpSarkar #USCapitol #CapitolHill #capitolbreach #CapitolSiege pic.twitter.com/zyuxEswmXn— Hindutva Watch (@Hindutva__watch) January 13, 2021
ਮਤੇ ਦੇ ਹੱਕ ਵਿਚ 223 ਵੋਟਾਂ ਪਈਆਂ ਹਨ ਜਦਕਿ ਵਿਰੋਧ ਵਿਚ 205 ਵੋਟਾਂ ਪਈਆਂ। ਮਤਾ ਪਾਸ ਕਰ ਕੇ ਪੈਂਸ ਨੂੰ ਕੈਬਨਿਟ ਇਕੱਠੀ ਕਰ ਕੇ 25ਵੀਂ ਸੋਧ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਸੋਧ 50 ਸਾਲ ਪਹਿਲਾਂ ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਦੀ ਹੱਤਿਆ ਤੋਂ ਬਾਅਦ ਕੀਤੀ ਗਈ ਸੀ। ਇਸ ਤਹਿਤ ਜੇ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ ਤੇ ਕਿਸੇ ਹੋਰ ਨੂੰ ਰਾਸ਼ਟਰਪਤੀ ਥਾਪਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮਹਾਦੋਸ਼ ਦਾ ਮਤਾ ਸਦਨ ਵਿਚ ਲਿਆਉਣ ਲਈ ਕੈਪੀਟਲ ਹਿੱਲ ’ਤੇ ਹਮਲੇ ਦਾ ਹਵਾਲਾ ਦਿੱਤਾ ਗਿਆ ਹੈ। ਟਰੰਪ ’ਤੇ ਆਪਣੇ ਸਮਰਥਕਾਂ ਨੂੰ ਹਮਲੇ ਲਈ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। ਹਾਲਾਂਕਿ ਰਿਪਬਲਿਕਨ ਪੈਂਸ ਪਹਿਲਾਂ ਹੀ ਸਪੀਕਰ ਨੈਂਸੀ ਪੇਲੋਸੀ ਨੂੰ ਕਹਿ ਚੁੱਕੇ ਹਨ ਕਿ ਉਹ 25ਵੀਂ ਸੋਧ ਲਾਗੂ ਨਹੀਂ ਕਰਨਗੇ। ਇਸੇ ਦੌਰਾਨ ਵਾਲਮਾਰਟ ਤੇ ਵਾਲਟ ਡਿਜ਼ਨੀ ਜਿਹੀਆਂ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਨੇ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੂੰ ਚੰਦਾ ਦੇਣਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਜਿਨ੍ਹਾਂ ਜੋਅ ਬਾਇਡਨ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਖ਼ਿਲਾਫ਼ ਸੰਸਦ ਵਿਚ ਵੋਟ ਪਾਈ ਹੈ। ਇਸ ਤੋਂ ਪਹਿਲਾਂ ਕਈ ਹੋਰ ਕੰਪਨੀਆਂ ਵੀ ਅਜਿਹਾ ਕਰ ਚੁੁੱਕੀਆਂ ਹਨ।
BJP MP Subhash Chandra's channel Zee News now runs programme on 'social media ki dadagiri' with right wing propagandist Sudhir Chaudhary bashing social media giants for deplatforming Donald Trump #RightWingInPanic pic.twitter.com/37sOj4roW3
— Hindutva Watch (@Hindutva__watch) January 13, 2021
ਵੀਡੀਓ ਪਲੈਟਫਾਰਮ ਯੂਟਿਊਬ ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਚੈਨਲ ਹਫ਼ਤੇ ਲਈ ਬੰਦ ਕਰ ਦਿੱਤਾ ਹੈ। ਅਮਰੀਕੀ ਏਜੰਸੀਆਂ ਨੇ ਅਮਰੀਕਾ ਵਿਚ ਅਗਲੇ ਹਫ਼ਤੇ ਹਿੰਸਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਯੂਟਿਊਬ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਨਵੀਂ ਅਪਲੋਡ ਕੀਤੀ ਸਮੱਗਰੀ ਇਸ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਹੈ।
Vinson Palathingal (man among Indian Americans at #USCapitolbreach ) with pro Modi godman Sri Sri Ravishankar of Art of Living pic.twitter.com/uaTdREEksn
— Hindutva Watch (@Hindutva__watch) January 13, 2021
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਤੇ ਇੰਸਟਾਗ੍ਰਾਮ ਟਰੰਪ ਦਾ ਖਾਤਾ ਕਾਰਜ ਕਾਲ ਖ਼ਤਮ ਹੋਣ ਤੱਕ ਬੰਦ ਕਰ ਚੁੱਕੇ ਹਨ। ਟਵਿੱਟਰ ਨੇ ਅਕਾਊਂਟ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਰੈੱਡਿਫ ਤੇ ਸਨੈਪਚੈਟ ਨੇ ਵੀ ਟਰੰਪ ’ਤੇ ਪਾਬੰਦੀ ਲਾਈ ਹੈ।
BJP voices speak up for Donald Trump after Twitter suspends accounthttps://t.co/ds5ESpvKSf
— Hindutva Watch (@Hindutva__watch) January 13, 2021