ਹੁਣੇ ਹੀ ਰਾਜੇਵਾਲ ਸਾਬ ਦੀ ਸਪੀਚ ਸੁਣੀ…ਬਾਕੀ ਗੱਲਾਂ ਤਾਂ ਚਲੋ ਉਹਨਾਂ ਦੀਆਂ ਸਹੀ ਲਗੀਆਂ…ਪਰ ਇਹ ਗੱਲ ਬੋਲਣਾ ਕਿ ਇਸ ਅੰਦੋਲਨ ਨੂੰ ਕਿਸਾਨੀ ਅੰਦੋਲਨ ਹੀ ਰਹਿਣ ਦਿਓ ਤੇ ਆਪਣਾ ਖਾਲਿਸਤਾਨ ਕਿਤੇ ਹੋਰ ਜਾ ਕੇ ਬਣਾਓ…
ਇਸ ਤੋਂ ਬਾਦ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਟਰੈਕਟਰਾਂ ਨੂੰ ਅਪਗ੍ਰੇਡ ਕਰ ਰਹੇ ਨੇ ਨਾ ਕਰਨ….ਤੇ ਇਹ ਕਿਹਾ ਕਿ ਜਿਹੜੇ ਲੋਕਾਂ ਨੂੰ ਲਗਦਾ ਹੈ ਛੱਬੀ ਜਨਵਰੀ ਨੂੰ ਰਾਜਧਾਨੀ ਚ ਇਹ ਕਰਨਾ ਹੈ ਉਹ ਕਰਨਾ ਹੈ ਇਹ ਸਭ ਨਹੀਂ ਹੋਣਾ ਤੇ ਮਾਰਚ ਸ਼ਾਂਤੀਪੂਰਨ ਹੋਵੇਗਾ…
ਉਪਰਲੀਆਂ ਗੱਲਾਂ ਚ ਬਹੁਤ ਕੁਝ ਐਸਾ ਸੀ ਜੋ ਰਾਜੇਵਾਲ ਜੀ ਭੜਾਸ ਕੱਢਣ ਵਾਂਗ ਬੋਲ ਕੇ ਗਏ….
ਕੀ ਏਥੇ ਕੋਈ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ ?
ਕੀ ਕਿਸੇ ਆਗੂ ਨੇ ਖਾਲਿਸਤਾਨ ਦਾ ਬਿਆਨ ਦਿੱਤਾ ??
ਜਾਂ ਫੇਰ ਨੌਜਵਾਨਾਂ ਦਾ ਛੱਬੀ ਲਈ ਜੋਸ਼ ਦੇਖ ਕੇ ਰਾਜੇਵਾਲ ਜੀ ਖੁਦ ਹੀ ਆਪਨੇ ਅੰਦਾਜ਼ੇ ਲਗਾ ਰਹੇ ਨੇ… ਤੇ ਜਿਹੜੀਆਂ ਗੱਲਾਂ ਭਾਰਤੀ ਮੀਡੀਆ ਸਾਂਡ ਮੁੰਡਿਆਂ ਨੂੰ ਆਖਦਾ ਹੈ ਓਹੀ ਗੱਲਾਂ ਅੱਜ ਰਾਜੇਵਾਲ ਹੋਰਾਂ ਨੇ ਆਪਣੇ ਭਾਸ਼ਣ ਚ ਆਖੀਆਂ….ਨਾ ਸਿਰਫ ਰਾਜੇਵਾਲ…ਬਲਕਿ ਦੂਜੇ ਆਗੂ ਵੀ ਆਪਣੇ ਹੀ ਮੁੰਡਿਆਂ ਨੂੰ ਸ਼ਰਾਰਤੀ ਅਨਸਰਾਂ ਵਾਂਗ ਡੀਲ ਕਰਦੇ ਨੇ..
..ਲੈ ਦੇ ਕੇ ਇਕ ਚੰਦੂਣੀ ਹੋਰੀਂ ਹੀ ਨੇ ਜੋ ਨੌਜਵਾਨਾਂ ਨਾਲ ਉਹਨਾਂ ਦੇ ਵਾਂਗ ਤੁਰਦੇ ਨੇ….ਅੱਜ ਭਾਵੇਂ ਰਾਜੇਵਾਲ ਨੂੰ ਕਿੰਨਾ ਵੀ ਸਿਆਣਾ ਆਗੂ ਆਖਿਆ ਜਾਵੇ ਪਰ ਅੱਜ ਦੀ ਉਹਨਾਂ ਦੀ ਸਪੀਚ ਵਿਚ ਇਕ ਖਾਸ ਫਿਰਕੇ ਲਈ ਨਫਰਤ ਖੁਲ੍ਹ ਕੇ ਬਾਹਰ ਆਈ…
#ਹਰਪਾਲਸਿੰਘ
