ਕਿਸਾਨ ਆਗੂ ਗੁਰਨਾਮ ਸਿੰਘ ਚੰਦੂਣੀ ਦੀ ਅੱਜ ਹੋਈ ਪੱਤਰਕਾਰ ਨਾਲ ਗੱਲਬਾਤ ਦੇ ਅੰਸ਼ –
– ਜੇ ਅਸੀਂ ਬੈਰੀਕੇਡ ਹੀ ਨਹੀਂ ਤੋੜਨੇ ਤਾਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਬੁਲਾ ਰਹੇ ਹੋ ??
– ਜੇ ਬੈਰੀਕੇਡ ਹੀ ਨਹੀਂ ਤੋੜਨੇ ਤਾਂ ਟਰੈਕਟਰ ਧੂਫ ਬੱਤੀ ਦੇਣ ਨੂੰ ਬੁਲਾਣੇ ਨੇ…
– ਸ਼ਾਂਤਮਈ ਤਾਂ ਸਭ ਰਹੂਗਾ…ਪਰ ਬੈਰੀਕੇਡ ਅੱਗੇ ਆਉਣਗੇ ਤਾਂ ਕੀ ਕਰਾਂਗੇ ??
ਆਪਣੀ ਜ਼ਮੀਨ ਵਾਸਤੇ ਲੜਨ ਲਈ ਲੜਾਈ ਦੀ ਕੋਈ ਜਾਚ ਨਹੀਂ ਸਿੱਖਣੀ ਪੈਂਦੀ…ਬਸ ਖੜੇ ਹੋਣਾ ਹੁੰਦਾ ਹੈ ਧੱਕਾ ਕਰਨ ਵਾਲੇ ਦੇ ਸਾਹਮਣੇ…ਤੁਹਾਡੇ ਨਿਜ਼ੀ ਕਿਰਦਾਰ ਕਿਦਾਂ ਦੇ ਨੇ…ਤੁਸੀਂ ਕਿਸ ਝੰਡੇ ਹੇਠ ਲੜਨਾ ਹੈ…ਤੁਸੀਂ ਕੀ ਹੋ ਕਿਉਂ ਹੋ ਇਹ ਸਭ ਗੱਲਾਂ ਮਾਇਨੇ ਨਹੀਂ ਰੱਖਦੀਆਂ…ਮਾਇਨੇ ਬਸ ਇਕੋ ਆਹੀ ਗੱਲ ਰੱਖਦੀ ਹੈ ਕਿ ਤੁਸੀਂ ਆਪਣੀ ਜ਼ਮੀਨ ਬਚਾਉਣੀ ਹੈ…ਕਿਦਾਂ ਕਿਵੇਂ ਬਚਾਉਣੀ ਹੈ ਇਹ ਤੁਸੀਂ ਖੁਦ ਫੈਸਲਾ ਕਰਨਾ ਹੁੰਦਾ ਹੈ…
” ਇਹ ਸਮਾਂ ਸ਼ਾਂਤੀ ਰੱਖਣ ਦਾ ਹੈ ”
” ਯਾਰ ਏਦਾਂ ਨਾ ਕਰੋ…ਉਹ ਤੁਹਾਨੂੰ ਦੇਸ਼ ਧ੍ਰੋਹੀ ਗਰਦਾਨ ਦੇਣਗੇ ”
” ਅਸੀਂ ਸਰਕਾਰ ਅੱਗੇ ਮੰਗ ਰਖਾਂਗੇ ”
ਇਹ ਸਾਰੇ ਬਿਆਨ ਬਹੁਤ ਨਕਲੀ ਹੁੰਦੇ ਨੇ ਜਦੋਂ ਅਸਲੀ ਜੰਗ ਲੱਗ ਜਾਵੇ….ਇਹ ਸਾਰੇ ਬਿਆਨ ਸਿਰਫ ਓਹੀ ਦਿਆ ਕਰਦੇ ਨੇ ਜਿੰਨਾ ਨੂੰ ਜਿੱਤਣ ਨਾਲੋਂ ਵੱਧ ਫਿਕਰ ਹੋਰ ਗੱਲਾਂ ਦੀ ਰਹਿੰਦੀ ਹੋਵੇ….
” ਅਜੇ ਇਹ ਵੇਲਾ ਨਹੀਂ ਆਇਆ….”
” ਅਜੇ ਉਹ ਵੇਲਾ ਨਹੀਂ ਆਇਆ ”
ਇਹ ਆਖਣ ਵਾਲੇ ਵੀ ਕਦੀ ਕੁਛ ਹਾਸਲ ਨਹੀਂ ਕਰ ਸਕਦੇ ਹੁੰਦੇ…ਵੇਲਾ ਨਾ ਦਸ ਕੇ ਆਉਣਾ ਹੁੰਦਾ ਹੈ ਨਾ ਇਹ ਆ ਕੇ ਰੌਲਾ ਪਾਉਂਦਾ ਹੈ ਕਿ ਮੈਂ ਆ ਗਿਆ ਹਾਂ…ਤੁਹਾਨੂੰ ਖੁਦ ਮਹਿਸੂਸ ਕਰਨਾ ਪੈਂਦਾ ਹੈ ਕਿ ਉਹ ਵੇਲਾ ਆ ਗਿਆ ਹੈ ਜਿਸਦੇ ਵਾਸਤੇ ਤੁਹਾਡਾ ਮਨੁੱਖ ਹੋਣਾ ਸਫਲ ਹੋਣ ਵਾਲਾ ਹੈ…ਤੁਸੀਂ ਖੁਦ ਅੱਗੇ ਆ ਕੇ ਸਮੇਂ ਦੇ ਨਾਲ ਮਿਲਣਾ ਹੁੰਦਾ ਹੈ….ਨਾ ਕਿ ਬੈਠੇ ਹੋਏ ਬਸ ‘ ਸਹੀ ਸਮੇਂ ‘ ਨੂੰ ਉਡੀਕੀ ਜਾਣਾ ਹੁੰਦਾ…
” ਸ਼ਾਂਤੀ ਬਣਾਈ ਰੱਖੋ ”
ਇਹ ਇਕ ਲਾਈਨ ਜਦੋਂ ਕਿਸੇ ਪ੍ਰੋਟੈਸਟ ਚ ਬੋਲੀ ਜਾਵੇ ਤਾਂ ਸਮਝ ਲਵੋ ਕਿ ਤੁਸੀਂ ਆਪਣੀ ਹੀ ਤਾਕਤ ਘਟਾ ਰਹੇ ਹੋ…ਪ੍ਰੋਟੈਸਟ ਅਤੇ ਸ਼ਾਂਤੀ ਦਾ ਆਪਸ ਚ ਕੋਈ ਮੇਲ ਨਹੀਂ ਹੁੰਦਾ…ਅਸਲ ਚ ਪ੍ਰੋਟੈਸਟ ਨਿਕਲਦਾ ਹੀ ਅਸ਼ਾਂਤੀ ਚੋਂ ਹੈ…ਸੰਘਰਸ਼ ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਸ਼ਾਂਤ ਰਹਿਣ ਦੀ ਸਮਰੱਥਾ ਘਟ ਜਾਵੇ….
ਆਓ…ਘਰਾਂ ਤੋਂ ਹੁਣ ਬਾਹਰ ਆਓ….ਤੇ ਇਸ ਲੜਾਈ ਦਾ ਹਿੱਸਾ ਬਣੋ….ਲੜ੍ਹ ਕੇ ਮਰਨ ਲਈ ਤਿਆਰ ਹੋ ਕੇ ਆਓ…ਆਪਣੀਆਂ ਪੁਰਾਣੀਆਂ ਸੋਚਾਂ ਅਤੇ ਸਬਕ ਘਰਾਂ ਦੇ ਅੰਦਰ ਹੀ ਰੱਖ ਕੇ ਆਓ….
ਆਓ…ਆਪਣੇ ਹੱਕਾਂ ਵਾਸਤੇ ਅੱਗ ਬਣ ਕੇ ਲੜੋ…ਆਪਣੀਆਂ ਜ਼ਮੀਨਾਂ ਵਾਸਤੇ ਬੁਰੇ ਲੋਕਾਂ ਨਾਲ ਉਹਨਾਂ ਤੋਂ ਵੀ ਬੁਰੇ ਬਣ ਕੇ ਟਕਰੋ….ਲੜਾਈ ਨੂੰ ਲੜਾਈ ਵਾਂਗ ਲੜੋ…ਇਸਨੂੰ ਏਦਾਂ ਲੜੋ ਕਿ ਜਿੱਤ ਤੁਹਾਡੇ ਕਦਮ ਚੁੰਮਣ ਲਈ ਤੜਫੇ…ਇਸਨੂੰ ਏਦਾਂ ਲੜੋ ਕਿ ਲੋਕ ਤੁਹਾਡੇ ਲੜਨ ਦੇ ਤਰੀਕੇ ਨੂੰ ਯਾਦ ਰੱਖਣ…ਇਸਨੂੰ ਏਦਾਂ ਲੜੋ ਕਿ ਲੋਕ ਲੜਨਾ ਪਸੰਦ ਕਰਨ ਲੱਗ ਜਾਣ….
#ਹਰਪਾਲਸਿੰਘ