#ਰਵੀ_ਸਿੰਘ_ਖਾਲਸਾ_ਏਡ_ਵਾਲਿਆਂ_ਦੀ_ਅਪੀਲ
ਹੁਣੇ ਮੈਂ ਇਕ ਵੀਡੀਓ ਦੇਖ ਰਿਹਾ ਸੀ ਜਿਸਦੇ ਵਿਚ ਸਰਦਾਰ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ( ਜਥੇਦਾਰ ) ਹਰਪ੍ਰੀਤ ਸਿੰਘ ਦੇ ਉਸ ਬਿਆਨ ਬਾਰੇ ਗੱਲ ਕਰ ਰਹੇ ਸੀ ਜਿਸਦੇ ਚ ਹਰਪ੍ਰੀਤ ਸਿੰਘ ਹੁਣਾਂ ਨੇ ਆਖਿਆ ਸੀ ਕਿ ਇਹ ਸੰਘਰਸ਼ ਸਿੱਖ ਧਰਮ ਦਾ ਨਹੀਂ ਹੈ ਜਿਸਦੇ ਕਰਕੇ ਓਹ ਉਥੇ ਕਿਸਾਨਾਂ ਨੂੰ ਸਮਰਥਨ ਦਿਖਾਉਣ ਨਹੀਂ ਗਏ…ਰਵੀ ਸਿੰਘ ਇਕ ਅਪੀਲ ਕਰ ਰਹੇ ਸੀ ਕਿ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਵਜੋਂ ਕਿਸਾਨ ਮੋਰਚੇ ਚ ਜਾ ਕੇ ਆਪਣੀ ਸੁਪੋਰਟ ਦਿਖਾਉਣੀ ਚਾਹੀਦੀ ਹੈ…
ਮੇਰੇ ਮੁਤਾਬਕ ਹਰ ਆਮ ਜਾਂ ਖਾਸ ਇਸ ਅੰਦੋਲਨ ਲਈ ਭਾਵੁਕ ਹੈ ਤਾਂ ਉਸਨੂੰ ਆਪਣੀ ਸੁਪੋਰਟ ਦਿਖਾਉਣ ਲਈ ਕਿਸੇ ਅਪੀਲ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ ਤੇ ਆਜ਼ਾਦਾਨਾ ਤੌਰ ਤੇ ਕਿਸਾਨਾਂ ਦੇ ਸਮਰਥਨ ਲਈ ਜਾਣਾ ਚਾਹੀਦਾ ਹੈ…ਅੱਜ ਜਦੋਂ ਪੰਜਾਬ ਦਾ ਹਰ ਬੱਚਾ ਬੁੱਢਾ ਜਵਾਨ ਇਸ ਅੰਦੋਲਨ ਨਾਲ ਜੁੜਿਆ ਖੜਾ ਹੈ ਉਦੋਂ ਸਿੱਖਾਂ ਦੀ ਹਰ ਜੱਥੇਬੰਦੀ ਨੂੰ ਅੱਗੇ ਆ ਜਾਣਾ ਚਾਹੀਦਾ ਹੈ…ਪਰ ਜਿਵੇ ਅੱਜ ਅਸੀਂ ਭਾਰਤ ਦੀ ਸੁਪ੍ਰੀਮ ਕੌਰਟ ਨੂੰ ਇਹ ਆਖ ਕੇ ਬੁਲਾਉਂਦੇ ਹਾਂ ਕਿ ਉਹ ਹਾਕਮ ਧਿਰ ਵਲ ਖੜੀ ਹੁੰਦੀ ਹੈ….ਉਦਾਂ ਹੀ ਅਸੀਂ ਭਾਵੇਂ ਇਹ ਮੰਨਣ ਲੱਗੇ ਝਿਜਕ ਕਰੀਏ ਪਰ ਇਹ ਵੀ ਵੱਡਾ ਸੱਚ ਹੈ ਕਿ ਸਿੱਖਾਂ ਦੀ ਸੁਪ੍ਰੀਮ ਕੋਰਟ ਵੀ ਰਾਜਨੀਤੀ ਤੋਂ ਆਜ਼ਾਦ ਨਹੀਂ ਹੈ…ਜੇ ਅੱਜ ਸਾਡੀਆਂ ਸੰਸਥਾਵਾਂ ਪੂਰਨ ਰੂਪ ਚ ਆਜ਼ਾਦ ਹੁੰਦੀਆਂ ਤਾਂ ਏਦਾਂ ਦੇ ਅੰਦੋਲਨ ਦੀ ਲੋੜ ਹੀ ਨਹੀਂ ਸੀ ਪੈਣੀ…
#ਹਰਪਾਲਸਿੰਘ