ਇਸ ਅੰਦੋਲਨ ਦੀ ਖਾਸ ਗੱਲ ਆਹੀ ਰਹੀ ਹੈ ਕਿ ਕਿਸਾਨਾਂ ਨੇ ਆਮ ਲੋਕਾਂ ਕੋਲੋਂ ਰੰਗ ਬਿਰੰਗੇ ਫਤਵੇ ਸੁਣੇ…ਪਰ ਡੱਟੇ ਰਹੇ…ਲੀਡਰਾਂ ਦਾ ਵਿਰੋਧ ਸਹਿਆ…ਮੀਡੀਆ ਕੋਲੋਂ ਇਲਜ਼ਾਮ ਲਏ…ਤੇ ਹੁਣ ਕਾਨੂੰਨ ਨਾਲ ਵੀ ਇਸਦੇ ਸਿੰਗ ਫੱਸੇ ਨੇ…ਕਹਿਣ ਤੋਂ ਭਾਵ ਕਿ ਸਿਸਟਮ ਦੀ ਸਭ ਤੋਂ ਹੇਠਲੀ ਪੌੜੀ ਤੋਂ ਸਭ ਤੋਂ ਸਿਖਰ ਤੇ ਬੈਠੇ ਲੋਕਾਂ ਨਾਲ ਇਸਦੀ ਟੱਕਰ ਹੋ ਰਹੀ ਹੈ…ਤੇ ਅੱਜ ਦੀ ਤਰੀਕ ਤੱਕ ਇਹ ਅੰਦੋਲਨ ਜ਼ਰਾ ਵੀ ਡਗਮਗਾਇਆ ਨਹੀਂ ਹੈ….ਜਿਹੜੇ ਲੋਕ ਇਸ ਅੰਦੋਲਨ ਦੇ ਹਸ਼ਰ ਨੂੰ ਬਰਗਾੜੀ ਵਾਲੇ ਮੋਰਚੇ ਨਾਲ ਜੋੜ ਕੇ ਭਵਿੱਖਬਾਣੀ ਕਰ ਰਹੇ ਨੇ..ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ…ਉਥੇ ਮੋਰਚਾ ਭਾਵੇਂ ਕਿੰਨਾ ਵੀ ਵੱਡਾ ਸੀ ਪਰ ਉਸ ਮੋਰਚੇ ਚ ਜਿਵੇਂ ਸਾਰਾ ਕੁਝ ਥੋੜੇ ਜਿਹੇ ਮੋਹਤਬਰਾਂ ਦੇ ਹੱਥ ਚ ਸੀ…ਉਥੇ ਇਸ ਮੋਰਚੇ ਚ ਏਦਾਂ ਦਾ ਕੁਛ ਨਹੀਂ ਹੈ…ਇਥੇ ਹਰ ਸ਼ਖ਼ਸ ਭਾਵੇਂ ਉਹ ਸਟੇਜ ਤੇ ਹੈ ਤੇ ਭਾਵੇਂ ਉਹ ਜ਼ਮੀਨ ਤੇ ਬੈਠਾ ਹੈ ਹਰ ਕੋਈ ਇਕ ਲੀਡਰ ਵਾਂਗ ਮੌਜੂਦ ਹੈ….ਹਰ ਕਿਸੇ ਦਾ ਇਸ ਮੋਰਚੇ ਚ ਪੂਰਾ ਅਤੇ ਤਕੜਾ ਰੋਲ ਹੈ….ਇਸ ਕਰਕੇ ਇਹ ਮੋਰਚਾ ਜਿਵੇ ਵੀ ਜਿਦਾਂ ਵੀ ਅੱਗੇ ਵਧ ਰਿਹਾ ਹੈ ਇਹ ਸਕਾਰਾਤਮਕ ਤਰੀਕੇ ਨਾਲ ਹੀ ਅੱਗੇ ਜਾ ਰਿਹਾ ਹੈ…
ਆਉਣ ਵਾਲੇ ਸਮੇਂ ਚ ਮੋਰਚੇ ਦੇ ਹਾਲਾਤ ਹੋਰ ਬਦਲਣ ਵਾਲੇ ਨੇ…ਛੱਬੀ ਤਰੀਕ ਦਾ ਟ੍ਰੈਕਟਰ ਮਾਰਚ ਕਿਸਾਨਾਂ ਦੇ ਸ਼ਕਤੀ ਪ੍ਰਦਰਸ਼ਨ ਨੂੰ ਦਿਖਾਵੇਗਾ…ਇਸ ਮਾਰਚ ਦੀ ਸਫਲਤਾ ਉਪਰ ਬਹੁਤ ਕੁਛ ਨਿਰਭਰ ਕਰੇਗਾ… ਤੇ ਕੋਈ ਵੱਡੀ ਗੱਲ ਨਹੀਂ ਕਿ ਮਾਰਚ ਕੱਢਣ ਦੇ ਤਰੀਕੇ ਨੂੰ ਲੈ ਕੇ ਆਗੂਆਂ ਅਤੇ ਨੌਜਵਾਨਾਂ ਚ ਮਾੜੀ ਮੋਟੀ ਕਸ਼ਮਕਸ਼ ਵੇਖਣ ਨੂੰ ਮਿਲ ਜਾਵੇ….
ਬਾਕੀ ਹੁਣ ਜਦੋਂ ਸਰਕਾਰ ਅਤੇ ਕਨੂੰਨ ਦੋਨੋਂ ਖੁਲ੍ਹ ਕੇ ਕਿਸਾਨਾਂ ਦੇ ਵਿਰੁੱਧ ਆਣ ਖੜੇ ਹੋ ਗਏ ਨੇ…ਹੁਣ ਸਾਡਾ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਮੋਰਚੇ ਨੂੰ ਇਕ ਵਾਰ ਫੇਰ ਆਪਣੇ ਜੋਸ਼ ਨਾਲ ਭਰ ਦਈਏ….ਤੇ ਸਰਕਾਰ ਨੂੰ ਅਤੇ ਉਸਦੇ ਸਾਰੇ ਸਿਸਟਮ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਬਹੁਤ ਤਕੜੇ ਇਕੱਠ ਚ ਹਾਂ…ਤੇ ਬਿੱਲ ਰੱਦ ਕਰਵਾਏ ਬਿਨ੍ਹਾਂ ਅਸੀਂ ਨਾ ਝੁਕਾਂਗੇ…ਨਾ ਥਕਾਂਗੇ…ਨਾ ਵਾਪਸ ਮੁੜਾਂਗੇ…ਸਾਡੇ ਪੰਜਾਬੀਆਂ ਦੇ ਆਪਸ ਚ ਬਹੁਤ ਸ਼ਿਕਵੇ ਰਹੇ ਹੋ ਸਕਦੇ ਨੇ ਪਰ ਗੱਲ ਜਦੋਂ ਸਰਕਾਰ ਨਾਲ ਟਕਰਾਉਣ ਦੀ ਹੋਵੇਗੀ ਤਾਂ ਫੇਰ ਸਾਡੇ ਵਰਗਾ ਏਕਾ ਵੀ ਕਿਸੇ ਦਾ ਨਹੀਂ ਹੈ….
#ਹਰਪਾਲਸਿੰਘ
