Breaking News
Home / ਪੰਜਾਬ / ਦੇਖੋ ਸੁਪਰੀਮ ਕੋਰਟ ਨੇ ਸਰਕਾਰੀ ਏਜੰਡਾ ਲਾਗੂ ਕਰਕੇ ਕੀ ਸਾਜਿਸ਼ ਰਚੀ

ਦੇਖੋ ਸੁਪਰੀਮ ਕੋਰਟ ਨੇ ਸਰਕਾਰੀ ਏਜੰਡਾ ਲਾਗੂ ਕਰਕੇ ਕੀ ਸਾਜਿਸ਼ ਰਚੀ

ਸੁਪਰੀਮ ਕੋਰਟ ਨੇ ਸਰਕਾਰੀ ਏਜੰਡਾ ਲਾਗੂ ਕਰਦਿਆਂ ਭਾਰਤੀ ਲੋਕਾਂ ‘ਚ ਇਹ ਭਰਮ ਪਾ ਦਿੱਤਾ ਹੈ ਕਿ ਦੇਖੋ! ਅਸੀਂ ਤਾਂ ਕਿਸਾਨ ਮਸਲਾ ਹੱਲ ਕਰਨ ਲਈ ਨਿਰਪੱਖ ਕਮੇਟੀ ਵੀ ਬਣਾ ਦਿੱਤੀ ਸੀ, ਕਿਸਾਨ ਜ਼ਿੱਦੀ ਹਨ, ਮੰਨਦੇ ਨੀ।
ਨਾਲ ਹੀ ਸੰਘੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। “ਖਾਲਸਿਤਾਨੀ” ਸ਼ਬਦ ਭਾਰਤ ‘ਚ ਟਵਿਟਰ ‘ਤੇ ਟਰੈਂਡਿੰਗ ਹੋਇਆ, ਕਪਿਲ ਮਿਸ਼ਰੇ ਵਰਗੇ ਨਾਲ ਹੀ ਬੋਲ ਪਏ। ਇਹ ਸ਼ੁਰੂਆਤ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ‘ਚ ਖਾਲਿਸਤਾਨ ਦਾ ਮੁੱਦਾ ਚੁੱਕ ਕੇ ਕੀਤੀ।
ਇਹ ਕੀ ਹੋ ਰਿਹਾ?


ਸ਼ਾਹੀਨ ਬਾਗ ਵਾਂਗ ਲੋਕ ਰਾਏ ਉਲਟ ਬਣਾ ਕੇ ਕਿਸਾਨਾਂ ‘ਤੇ ਪੁਲਿਸ ਅਤੇ ਗੁੰਡਿਆਂ ਵੱਲੋਂ ਹਮਲੇ ਦੀ ਤਿਆਰੀ ਹੋ ਸਕਦੀ ਹੈ। ਮੋਰਚੇ ‘ਚ ਸ਼ਾਮਲ ਸਭ ਲੋਕ ਬੇਹੱਦ ਧਿਆਨ ਰੱਖਣ।

ਜਿਹੜੀ ਸਾਜ਼ਿਸ਼ ਇਹ ਸੰਘੀ ਦੁਹਰਾਉਣਾ ਚਾਹੁੰਦੇ ਹਨ, ਉਸ ਵਿੱਚ ਇਹ ਭੁੱਲ ਰਹੇ ਹਨ ਕਿ ਦਿੱਲੀ ਬਾਰਡਰ ‘ਤੇ ਬੈਠੇ ਲੋਕ ਸ਼ਾਹੀਨ ਬਾਗ ਵਾਲੇ ਨਹੀਂ, ਬਲਕਿ ਪੰਜਾਬ-ਹਰਿਆਣਾ ਦੇ ਜੁਰਅਤੀ ਤੇ ਬਹਾਦਰ ਲੋਕ ਹਨ। ਇਹ ਗਲਤੀ ਭਾਰਤ ਨੂੰ ਬਹੁਤ ਮਹਿੰਗੀ ਪਵੇਗੀ।

ਡਾ. ਧਰਮਵੀਰ ਗਾਂਧੀ ਨੇ ਖ਼ੁਦ ਨੂੰ ਖਾਲਸਿਤਾਨੀ ਕਹਿ ਕੇ ਇਸ ਘੜੇ ਗਏ ਬਿਰਤਾਂਤ ਨੂੰ ਚੈਲੰਜ ਕੀਤਾ ਹੈ, ਬਹੁਤੇ ਆਗੂ ਜਾਂ ਆਮ ਲੋਕ ਤਾਂ ਅਜਿਹਾ ਵੀ ਨਹੀਂ ਕਰ ਸਕਣਗੇ। ‘ਖਾਲਿਸਤਾਨ’ ਲਫ਼ਜ਼ ਤੋਂ ਹੀ ਡਰਦੇ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


ਤੁਸੀ ਤਿਰੰਗੇ ਝੰਡੇ ਛੱਡ ਕੇ ਬੇਸ਼ੱਕ ਮੱਥੇ ‘ਤੇ ਵੰਦੇ ਮਾਤਰਮ ਵੀ ਖੁਣਵਾ ਲਓ, ਜਦੋਂ ਉਨ੍ਹਾਂ ਨੇ ਤੁਹਾਨੂੰ ਖਾਲਸਿਤਾਨੀ ਜਾਂ ਨਕਸਲੀ ਕਹਿ ਕੇ ਖਤਮ ਕਰਨ ਲਈ ਭੰਡਣਾ, ਭਾਰਤ ਦੀ ਬਹੁਗਿਣਤੀ ਨੇ ਤੁਹਾਡੀ ਗੱਲ ਵੀ ਨੀ ਸੁਣਨੀ, ਉਨ੍ਹਾਂ ਦੇ ਕਹੇ ਨੂੰ ਅੰਤਮ ਸੱਚ ਮੰਨਣਾ। ਸਰਕਾਰਾਂ ਤੇ ਸਰਕਾਰਾਂ ਦੀਆਂ ਅਦਾਲਤਾਂ ਬਹੁਤ ਕੁਝ ਸਪੱਸ਼ਟ ਕਰ ਗਈਆਂ।

ਇਹੀ ਅੱਜ ਦੇ ਸਮੇਂ ਦਾ ਕੌੜਾ ਸੱਚ ਹੈ। ਬਘਿਆੜ ਲੇਲਾ ਖਾਣ ਲਈ ਤਿਆਰ ਹੈ, ਦਰਸ਼ਕ ਤਮਾਸ਼ਾ ਦੇਖਣ ਲਈ ਤਿਆਰ ਹਨ, ਬੱਸ ਲੇਲਿਆਂ ਦਾ ਏਕਾ ਕੀ ਕ੍ਰਿਸ਼ਮਾ ਦਿਖਾਉਂਦਾ, ਇਹੀ ਦੇਖਣਾ ਬਾਕੀ ਰਹਿ ਗਿਆ।


#ਮੈਂ_ਵੀ_ਖਾਲਿਸਤਾਨੀ
-ਬਘਿਆੜ ਦੀ ਪਹੁੰਚ ਤੋਂ ਦੂਰ ਇੱਕ ਪਰਵਾਸੀ ਲੇਲਾ, ਜੋ ਆਜ਼ਾਦ ਫਿਜ਼ਾ ‘ਚ ਸਾਹ ਲੈ ਕੇ ਖ਼ੁਦ ਨੂੰ ਸ਼ੇਰ ਸਮਝਦਾ ਤੇ ਬਘਿਆੜ ਨਾਲ ਜੂਝ ਰਹੇ ਲੇਲਿਆਂ ਨੂੰ ਵੀ।

*ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: