Breaking News
Home / ਪੰਜਾਬ / “ਜੇਕਰ ਅੰਦੋਲਨ ਚ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫੜ ਕੇ ਅੰਦਰ ਕਰੋ”

“ਜੇਕਰ ਅੰਦੋਲਨ ਚ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫੜ ਕੇ ਅੰਦਰ ਕਰੋ”

ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਬਲਬੀਰ ਰਾਜੇਵਾਲ ਦਾ ਪਹਿਲਾ ਇੰਟਰਵਿਊ
“ਜੇਕਰ ਅੰਦੋਲਨ ਚ ਖਾਲਿਸਤਾਨੀ ਨਜ਼ਰ ਆਉਂਦੇ ਨੇ ਤਾਂ ਫੜ ਕੇ ਅੰਦਰ ਕਰੋ”

ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਰਣਜੀਤ ਸਿੰਘ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਕੋਈ ਸੰਵਿਧਾਨਿਕ ਆਧਾਰ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਮੇਟੀ ਦਾ ਕੋਈ ਅਹਿਮ ਰੋਲ ਹੋਵੇਗਾ। ਨਾ ਹੀ ਇਸ ਕਮੇਟੀ ਦੀ ਕੋਈ ਸਿਫ਼ਾਰਿਸ਼ ਮੰਨੀ ਜਾ ਸਕਦੀ ਹੈ। ਕਮੇਟੀ ਦਾ ਕੀ ਰੋਲ ਹੋਵੇਗਾ ਇਹ ਦੇਖਣਾ ਹੋਵੇਗਾ। “ਮੈਨੂੰ ਲੱਗਦਾ ਹੈ ਕਿ ਇਹ ਕਮੇਟੀ ਸਿਰਫ਼ ਸੁਪਰੀਮ ਕੋਰਟ ਨੂੰ ਅਸਿਸਟ ਕਰੇਗੀ ਤਾਂ ਜੋ ਖੇਤੀ ਕਾਨੂੰਨਾਂ ਉੱਤੇ ਕੋਈ ਦਾਅ ਪੇਚ ਫਸਦਾ ਹੈ ਤਾਂ ਉਹ ਸੁਪਰੀਮ ਕੋਰਟ ਨੂੰ ਤਕਨੀਕੀ ਮਦਦ ਕਰ ਸਕੇ। ਸੁਪਰੀਮ ਕੋਰਟ ਦੇ ਅੱਜ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਕਮੇਟੀ ਨੂੰ ਮਾਨਤਾ ਨਹੀਂ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਕੋਈ ਇੱਕ ਅੱਧਾ ਬੈਨਰ ਲੱਗਣ ਨਾਲ ਅੰਦੋਲਨ ਨੂੰ ਖ਼ਾਲਿਸਤਾਨ ਦਾ ਨਾਂ ਲੈਣਾ ਗ਼ਲਤ ਹੋਵੇਗਾ। ਅੰਦੋਲਨ ਵਿੱਚ ਕਿਸਾਨ ਬੈਠਾ ਹੈ। ਜਿੱਥੇ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਬਜ਼ੁਰਗ, ਬੱਚੇ ਤੇ ਮਹਿਲਾਵਾਂ ਨੂੰ ਵਾਪਸ ਭੇਜਿਆ ਜਾਵੇ, ਉਨ੍ਹਾਂ ਕਿਹਾ ਕਿ ਇਹ ਲੋਕ ਆਪਣੀ ਮਰਜ਼ੀ ਨਾਲ ਆਏ ਹਨ ਅਤੇ ਇਹ ਸੱਤਿਆਗ੍ਰਹਿ ਦਾ ਹਿੱਸਾ ਬਣ ਸਕਣ। ਇਨ੍ਹਾਂ ਨੂੰ ਕੋਈ ਜ਼ਬਰਦਸਤੀ ਨਹੀਂ ਲੈ ਕੇ ਆਇਆ। ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹਕ਼ ਵਿੱਚ ਨਹੀਂ ਹਨ ਤੇ ਪਹਿਲਾਂ ਤੋਂ ਚਲੇ ਆ ਰਹੇ ਕ਼ਾਨੂਨ ਹੀ ਚੱਲਣ ਦੇਣੇ ਚਾਹੀਦੇ। ਇਹ ਸਿਰਫ਼ ਕਾਰਪੋਰੇਟ ਘਰਾਣਿਆਂ ਲਈ ਹੀ ਬਣਾਏ ਗਏ ਹਨ।

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: