Breaking News
Home / ਅੰਤਰ ਰਾਸ਼ਟਰੀ / ਨਵਦੀਪ ਬੈਂਸ ਹੋਣਗੇ ਜਸਟਿਨ ਟਰੂਡੋ ਕੈਬਨਿਟ ਚੋਂ ਬਾਹਰ, ਨਹੀਂ ਲੜਨਗੇ ਅਗਲੀ ਚੋਣ

ਨਵਦੀਪ ਬੈਂਸ ਹੋਣਗੇ ਜਸਟਿਨ ਟਰੂਡੋ ਕੈਬਨਿਟ ਚੋਂ ਬਾਹਰ, ਨਹੀਂ ਲੜਨਗੇ ਅਗਲੀ ਚੋਣ

ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਨੇ ਅਗਲੀ ਚੋਣ ਨਾ ਲੜਨ ਦਾ ਐਲਾਨ ਕਰਦਿਆਂ ਕੈਬਨਿਟ ਛੱਡ ਦਿੱਤੀ ਹੈ। ਉਨ੍ਹਾਂ ਦੇ ਇਸ ਚਾਣਚੱਕ ਫ਼ੈਸਲੇ ਪਿੱਛੇ ਕਾਰਨ ਪਤਾ ਲੱਗਣਾ ਬਾਕੀ ਹੈ।

ਔਟਵਾ ਕੈਨੇਡਾ: ਖਬਰਾਂ ਦੇ ਮੁਤਾਬਕ ਕੱਲ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਜਾ ਰਹੇ ਮੰਤਰੀ ਮੰਡਲ ਬਦਲਾਅ ਵਿੱਚ ਉਨਟਾਰੀਓ ਤੋਂ ਸਾਂਸਦ ਅਤੇ ਮੰਤਰੀ ਨਵਦੀਪ ਬੈਂਸ (ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ) ਕੈਬਨਿਟ ਤੋ ਬਾਹਰ ਹੋਣਗੇ ਤੇ ਨਾਲ ਹੀ ਇਹ ਵੀ ਖਬਰ ਹੈ ਕਿ ਉਹ ਅਗਲੀ ਚੋਣ ਵੀ ਨਹੀ ਲੜਨਗੇ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫ੍ਰਾਂਸੋਆਇਸ – ਫਿਲਿਪ ਸ਼ੈਂਪੇਨ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਵਿਦੇਸ਼ ਮਾਮਲਿਆਂ ਵਿੱਚ ਚਲੇ ਜਾਣਗੇ।

ਉਮਰ ਐਲਘਬਰਾ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ਵਿਚ ਤਰੱਕੀ ਦਿੱਤੀ ਜਾਏਗੀ। ਨਵਦੀਪ ਬੈਂਸ ਦੇ ਕੈਬਨਿਟ ਛੱਡਣ ਅਤੇ ਚੋਣ ਨਾ ਲੜਣ ਪਿੱਛੇ ਕੀ ਕਾਰਨ ਹਨ ਹਾਲੇ ਸਪਸ਼ਟ ਨਹੀਂ ਹਨ ਜਦੋਂਕਿ ਨਵਦੀਪ ਬੈਂਸ ਨੂੰ ਜਸਟਿਨ ਟਰੂਡੋ ਤੋਂ ਬਾਅਦ ਕੈਬਨਿਟ ਵਿੱਚ ਕਾਫੀ ਤਾਕਤਵਰ ਆਗੂ ਸਮਝਿਆ ਜਾਂਦਾ ਹੈ ਤੇ ਇਹੋ ਜਿਹੀਆਂ ਵੀ ਗੱਲਾਂ ਚੱਲ ਰਹੀਆਂ ਸਨ ਕਿ ਸ਼ਾਇਦ ਹੋ ਸਕਦਾ ਉਹ ਜਸਟਿਨ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਦੋੜ ਵਿੱਚ ਵੀ ਹੋ ਸਕਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖ ਭਾਈਚਾਰੇ ਵਿੱਚ ਨਵਦੀਪ ਬੈਂਸ ਕਾਫੀ ਤਾਕਤਵਰ ਆਗੂ ਸਮਝੇ ਜਾਂਦੇ ਰਹੇ ਹਨ। ਉਨਾਂ ਦਾ ਇਸ ਤਰ੍ਹਾਂ ਕੈਬਨਿਟ ਤੋ ਬਾਹਰ ਹੋਣਾ ਤੇ ਚੋਣ ਨਾ ਲੜਨ ਦੀ ਗੱਲ ਬਹੁਤ ਸਾਰੇ ਸਵਾਲਾਂ ਵੱਲ ਜ਼ਰੂਰ ਇਸ਼ਾਰਾ ਕਰ ਰਹੀ ਹੈ..!!

ਕੁਲਤਰਨ ਸਿੰਘ ਪਧਿਆਣਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: