Breaking News
Home / ਪੰਜਾਬ / ਗੁਰਨਾਮ ਸਿੰਘ ਦਾ ਖੱਟਰ ਨੂੰ ਜਵਾਬ

ਗੁਰਨਾਮ ਸਿੰਘ ਦਾ ਖੱਟਰ ਨੂੰ ਜਵਾਬ

ਇਹਤੋਂ ਪੰਜਾਬ ਦੇ ਕਿਸਾਨ ਆਗੂ ਇਹੋ ਸਿੱਖਣ ਭੀ ਜਦੋਂ ਇਹਨੂੰ ਤੋੜਭੰਨ ਦੀ ਨਿਖੇਧੀ ਕਰਨ ਨੂੰ ਆਖਿਆ ਤੇ ਕਹਿੰਦਾ “ਨਿਖੇਧੀ ਕੋਈ ਨਹੀਂ, ਉਹਨਾਂ ਨੂੰ ਤੋੜਭੰਨ ਕਰਨ ਨੂੰ ਆਖਿਆ ਨਹੀਂ ਸੀ ਪਰ ਜੇ ਕਰਤੀ ਤੇ ਫੇਰ ਠੀਕ ਈ ਆ।” ਆਗੂ ਉਹ ਨਹੀਂ ਭੀ ਨਾਲ ਈ ਡਰ ਜਾਵੇ। ਜੇ ਕੋਈ ਉਹਦੇ ਬੋਲਾਂ ਤੇ ਫੁੱਲ ਚੜਾਅ ਕੇ ਸੰਘਰਸ਼ ਨੂੰ ਨਿਕਲਿਆ ਆ ਤੇ ਫੇਰ ਆਗੂ ਚ ਵਾਧੇ ਘਾਟੇ ਦੀ ਜਿੰਮੇਵਾਰੀ ਲੈਣ ਦੀ ਹਿੰਮਤ ਹੋਣੀ ਚਾਹੀਦੀ ਆ । ਇਹਦੇ ਕਰਕੇ ਫੌਜਾਂ ਦਿੱਲੀ ਬੈਠੀਆਂ।

ਸੁਪਰੀਮ ਕੋਰਟ ਨੇ ਸਰਕਾਰ ਨੂੰ ਖੇਤੀ ਕਾਨੂੰਨ ਅਸਥਾਈ ਤੌਰ ਤੇ ਰੋਕਣ ਦੇ ਸੰਕੇਤ ਦਿੱਤੇ ਹਨ। ਕਿਸਾਨ ਆਗੂਆਂ ਨੂੰ ਇਸ ਤੇ ਪਹਿਲਾਂ ਹੀ ਆਪਣਾ ਪ੍ਰਤੀਕਰਮ ਦੇ ਕੇ ਇਸ ਤਜਵੀਜ਼ ਨੂੰ ਨਕਾਰ ਦੇਣਾ ਚਾਹੀਦਾ। ਜੇਕਰ ਸਰਕਾਰ ਨੇ ਕਾਨੂੰਨ ਰਾਖਵੇਂ ਰੱਖ ਕੇ ਧਰਨਾ ਚੱਕਵਾ ਦਿੱਤਾ ਤਾਂ ਮੁੜ ਕੇ ਅਜਿਹਾ ਧਰਨਾ ਨਹੀੰ ਲੱਗਣਾ।

ਇਹਨਾਂ ਦੀਆਂ ਗੱਲਾਂ’ਚ ਨਾ ਆਇਓ। ਜਦ ਅਸੀਂ ਐਨੀਆਂ ਜਾਨਾਂ ਤੇ ਸਰਮਾਇਆ ਇਸ ਸੰਘਰਸ਼’ਚ ਲਗਾ ਚੁੱਕੇ ਹਾਂ ਤਾਂ ਕੋਈ ਪੱਕਾ ਹੱਲ ਕਰਕੇ ਹੀ ਉਠਿਓ। ਨਹੀਂ 2-4 ਮਹੀਨੇ ਨੂੰ ਇਹਨਾਂ ਨੇ ਫੇਰ ਇਹੀ ਕਾਨੂੰਨ ਲਾਗੂ ਕਰ ਦੇਣੇ ਤੇ ਸਾਡੇ ਤੋਂ ਮੁੜ ਅਜਿਹਾ ਸੰਘਰਸ਼ ਨਹੀਂ ਖੜਾ ਕਰ ਹੋਣਾ। ਇਹ ਸਿਰਫ਼ ਕਿਸਾਨਾਂ ਦਾ ਰੋਹ ਚੈੱਕ ਕਰਨ ਲਈ ਕੀਤਾ ਹੈ, ਇਸ ਦਾ ਅਜਿਹਾ ਸਖ਼ਤ ਜਵਾਬ ਦਿੱਤਾ ਜਾਵੇ ਕਿ ਸੁਪਰੀਮ ਕੋਰਟ ਨੂੰ ਪਤਾ ਲੱਗੇ ਕਿ ਕਿਸਾਨ ਇਸ ਤਰਾਂ ਦੇ ਛਲਾਵੇ’ਚ ਨਹੀੰ ਆਉਣ ਵਾਲੇ।

(ਤਾਜ਼ਾ ਜਾਣਕਾਰੀ ਅਨੁਸਾਰ ਕਿਸਾਨ ਮੋਰਚੇ ਦੇ ਆਗੂਆਂ ਨੇ ਸੁਪਰੀਮ ਕੋਰਟ ਦੀ ਸਲਾਹ ਨੂੰ ਨਕਾਰ ਦਿੱਤਾ ਹੈ)
– ਸਤਵੰਤ ਸਿੰਘ

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: