Breaking News
Home / ਰਾਸ਼ਟਰੀ / ਸੁਪਰੀਮ ਕੋਰਟ ਦੇ ਸੁਝਾਅ ਤੇ ਕੇਂਦਰ ਨੇ ਚੱਲੀ ਨਵੀਂ ਚਾਲ, ਦਿੱਲੀ ਪੁਲਿਸ ਅਤੇ ਸਰਕਾਰ ਨੇ ਪਾਈ ਪਟੀਸ਼ਨ

ਸੁਪਰੀਮ ਕੋਰਟ ਦੇ ਸੁਝਾਅ ਤੇ ਕੇਂਦਰ ਨੇ ਚੱਲੀ ਨਵੀਂ ਚਾਲ, ਦਿੱਲੀ ਪੁਲਿਸ ਅਤੇ ਸਰਕਾਰ ਨੇ ਪਾਈ ਪਟੀਸ਼ਨ

ਸੁਪਰੀਮ ਕੋਰਟ ਵਲੋਂ ਖੇਤੀ ਬਿਲ ਹਾਲ ਦੀ ਘੜੀ ਹੋਲਡ ਕਰਨ ਦਾ ਸੁਝਾਅ ਕਿਸਾਨਾਂ ਨੇ ਰੱਦ ਕਰ ਦਿੱਤਾ ਤਾਂ ਮੋਦੀ ਸਰਕਾਰ ਨੇ ਨਾਲ ਹੀ ਇੱਕ ਪਟੀਸ਼ਨ ਹੋਰ ਪਾ ਦਿੱਤੀ ਕਿ ਭਾਰਤ ਦੇ ਬਹੁਤੇ ਕਿਸਾਨ ਖੇਤੀ ਬਿਲਾਂ ਦੇ ਹੱਕ ‘ਚ ਹਨ, ਇਸ ਲਈ ਸੁਪਰੀਮ ਕੋਰਟ “ਕੁਝ ਕਿਸਾਨਾਂ” ਕਰਕੇ ਇਹ ਬਿਲ ਨਾ ਰੱਦ ਕਰੇ ਤੇ ਨਾ ਹੀ ਹੋਲਡ ‘ਤੇ ਪਾਵੇ।ਦੂਜੇ ਪਾਸੇ ਦਿੱਲੀ ਪੁਲਿਸ ਨੇ ਪਟੀਸ਼ਨ ਪਾ ਦਿੱਤੀ ਹੈ ਕਿ ਇਹ 26 ਜਨਵਰੀ ਵਾਲਾ ਟਰੈਕਟਰ ਮਾਰਚ, ਰੋਸ ਮਾਰਚ ਨਹੀਂ ਬਲਕਿ ਸਮੁੱਚੇ ਭਾਰਤ ਨੂੰ ਬਦਨਾਮ ਕਰਨ ਵਾਲਾ ਮਾਰਚ ਹੈ, ਇਸ ਲਈ ਉੱਚ ਅਦਾਲਤ ਇਸ ‘ਤੇ ਰੋਕ ਲਾਵੇ।

ਕਿਹਾ ਕਿ “ਇੱਕ ਛੋਟਾ ਜਿਹਾ ਗਰੁੱਪ” ਇਹ ਕੱਢਣਾ ਚਾਹੁੰਦਾ। ਰੋਸ ਕਰਨ ਦੇ ਹੱਕ ‘ਚ ਸਾਰੇ ਮੁਲਕ ਨੂੰ ਬਦਨਾਮ ਕਰਨ ਦਾ ਹੱਕ ਸ਼ਾਮਲ ਨਹੀਂ ਹੈ। ਜੇ ਇਹ “ਕੁਝ ਕਿਸਾਨ” ਹਨ ਤੇ “ਇੱਕ ਛੋਟਾ ਜਿਹਾ ਗਰੁੱਪ” ਹੈ ਤਾਂ ਸਰਕਾਰ, ਪੁਲਿਸ, ਅਦਾਲਤ ਦੀਆਂ ਚੀਕਾਂ ਕਿਓਂ ਨਿਕਲ ਰਹੀਆਂ?
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਸੁਪਰੀਮ ਕੋਰਟ ਨੇ ਅੱਜ ਭਾਰਤ ਸਰਕਾਰ ਨੂੰ ਕਿਹਾ ਕਿ ਖੇਤੀ ਬਿਲ ਹੋਲਡ ‘ਤੇ ਪਾਏ ਜਾਣ ਜਾਂ ਫਿਰ ਅਸੀਂ ਪਾ ਦਿਆਂਗੇ। ਅਦਾਲਤ ਨੇ ਗੱਲ-ਬਾਤ ਲਈ ਇੱਕ ਕਮੇਟੀ ਬਣਾਉਣ ਦਾ ਵੀ ਕਿਹਾ। ਕਿਹਾ ਕਿ ਸਰਕਾਰ ਜਿਸ ਤਰੀਕੇ ਮਸਲੇ ਨੂੰ ਲੈ ਰਹੀ ਹੈ, ਉਹ ਨਿ ਰਾ ਸ਼ਾ ਭਰਿਆ ਹੈ। ਕਿਹਾ ਕਿ ਜੇ ਕੋਈ ਖ਼ੂ ਨ ਖ਼ਰਾਬਾ ਹੋ ਗਿਆ ਤਾਂ ਅਸੀਂ ਸਾਰੇ ਜ਼ੁੰਮੇਵਾਰ ਹੋਵਾਂਗੇ। ਉਨ੍ਹਾਂ ਅਟਾਰਨੀ ਜਨਰਲ (ਸਰਕਾਰੀ ਵਕੀਲ) ਵੱਲੋਂ ਸਮਾਂ ਮੰਗੇ ਜਾਣ ‘ਤੇ ਕਿਹਾ ਕਿ ਅਸੀਂ ਹੁਣ ਹੋਰ ਸਮਾਂ ਨਹੀਂ ਦੇ ਸਕਦੇ, ਤੁਸੀਂ ਕਿਸਾਨਾਂ ਨਾਲ ਸਹੀ ਤਰੀਕੇ ਗੱਲ-ਬਾਤ ਨਹੀਂ ਕਰ ਰਹੇ। ਅਦਾਲਤ ਨੇ ਕਿਹਾ ਕਿ ਖੇਤੀ ਬਿਲ ਹੋਲਡ ਹੋਣ ਤੋਂ ਬਾਅਦ ਵੀ ਕਿਸਾਨ ਮੋਰਚਾ ਜਾਰੀ ਰੱਖ ਸਕਦੇ ਹਨ, ਇੱਥੇ ਜਾਂ ਕਿਤੇ ਹੋਰ, ਫੈਸਲਾ ਉਨ੍ਹਾਂ ਨੇ ਕਰਨਾ। ਜਾਪਦਾ ਹੈ ਕਿ ਕੱਲ ਨੂੰ ਅਦਾਲਤ ਇਸ ‘ਤੇ ਫੈਸਲਾ ਕਰੇਗੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: