Breaking News
Home / ਪੰਜਾਬ / ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਹੋਲਡ ‘ਤੇ ਰੱਖਣ ਨੂੰ ਕਿਹਾ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਹੋਲਡ ‘ਤੇ ਰੱਖਣ ਨੂੰ ਕਿਹਾ

ਨਵੀਂ ਦਿੱਲੀ, 11 ਜਨਵਰੀ- ਖੇਤੀ ਕਾਨੂੰਨਾਂ ‘ਤੇ ਅਖੀਰ ਸਖ਼ਤ ਰੁਖ ਅਪਣਾਉਂਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਪਹਿਲਾਂ ਹੋਲਡ ‘ਤੇ ਰੱਖੋ, ਨਹੀਂ ਤਾਂ ਸੁਪਰੀਮ ਕੋਰਟ ਇਨ੍ਹਾਂ ਕਾਨੂੰਨਾਂ ‘ਤੇ ਰੋਕ ਲਗਾ ਦੇਵੇਗਾ। ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੇ ਤਿੰਨ ਜੱਜਾਂ ਨੇ ਬੈਂਚ ਨੇ ਖੇਤੀ ਕਾਨੂੰਨਾਂ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਚੱਲ ਰਹੀ ਸੁਣਵਾਈ ਦੌਰਾਨ ਕੇਂਦਰ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜਿਵੇਂ ਕਿਸਾਨਾਂ ਨੂੰ ਅੰਦੋਲਨ ਨੂੰ ਸੰਭਾਲਿਆ ਗਿਆ ਹੈ, ਉਸ ਨਾਲ ਬਹੁਤ ਨਿਰਾਸ਼ਾ ਹੈ।

ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ, ”ਕੁਝ ਲੋਕਾਂ ਨੇ ਖ਼ੁ ਦ ਕੁ ਸ਼ੀ ਕੀਤੀ ਹੈ, ਬਜ਼ੁਰਗ ਅਤੇ ਔਰਤਾਂ ਅੰਦੋਲਨ ਦਾ ਹਿੱਸਾ ਹਨ। ਕੀ ਹੋ ਰਿਹਾ ਹੈ? ਇਕ ਵੀ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੈ, ਜਿਸ ‘ਚ ਕਿਹਾ ਜਾਵੇ ਕਿ ਖੇਤੀ ਕਾਨੂੰਨ ਚੰਗੇ ਹਨ।” ਚੀਫ਼ ਜਸਟਿਸ ਨੇ ਐਸ. ਏ. ਬੋਬੜੇ ਨੇ ਕਿਹਾ ਕਿ ਪੂਰੀ ਗੱਲ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਕੁਝ ਨਹੀਂ ਹੋ ਰਿਹਾ ਹੈ।

ਅਸੀਂ ਤੁਹਾਡੇ ਤੋਂ ਬਹੁਤ ਨਿਰਾਸ਼ ਹਾਂ। ਤੁਸੀਂ ਕਿਹਾ ਕਿ ਤੁਸੀਂ ਗੱਲ ਕਰ ਰਹੇ ਹੋ। ਕੀ ਗੱਲ ਕਰ ਰਹੇ ਹੋ। ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹੋ? ਅਦਾਲਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਜਾਵੇਗੀ। ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਅੱਗੇ ਕਿਹਾ ਕਿ ਅਸੀਂ ਸਿੱਧਾ ਇਹ ਸੋਚ ਰਹੇ ਹਾਂ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਹੋਲਡ ‘ਤੇ ਰੱਖ ਦਈਏ ਜਦੋਂ ਤੱਕ ਕਮੇਟੀ ਆਪਣੀ ਰਿਪੋਰਟ ਨਾ ਦੇ ਦੇਵੇ। ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਪ੍ਰਦਰਸ਼ਨ ਦੇ ਵਿਰੁੱਧ ਨਹੀਂ ਹਾਂ। ਵਿਰੋਧ ਜਾਰੀ ਰਹਿ ਸਕਦਾ ਹੈ ਪਰ ਸਵਾਲ ਇਹ ਹੈ ਕਿ ਕੀ ਵਿਰੋਧ ਇਸੇ ਥਾਂ ‘ਤੇ ਹੋਣਾ ਚਾਹੀਦਾ ਹੈ?

ਖੇਤੀ ਕਾਨੂੰਨਾਂ ਦੀ ਸੁਣਵਾਈ ਵਿਚੋਂ……….
-ਸੁਪਰੀਮ ਕੋਰਟ ਨੇ ਕਿਹਾ ਜੇ ਤੁਸੀਂ ਕਾਨੂੰਨ ਹੋਲਡ ਨਹੀਂ ਕਰਨੇ ਤਾਂ ਅਸੀਂ ਕਰ ਦੇਵਾਂਗੇ ,,-ਕੇਂਦਰ ਸਰਕਾਰ ਨੇ ਖੇਤ ਕਾਨੂੰਨਾਂ ‘ਤੇ ਰੋਕ ਲਾਉਣ ਦਾ ਕੀਤਾ ਵਿਰੋਧ ..-ਸਰਕਾਰ ਨੂੰ ਉਸ ਦੀ ਹੱਲ ਹਿੱਤ ਕਾਰਗੁਜ਼ਾਰੀ ‘ਤੇ ਵੀ ਜਤਾਈ ਨਾਖੁਸ਼ੀ

– ਜੇ ਕੁਝ ਗ਼ਲਤ ਹੋਇਆ ਤਾਂ ਅਸੀਂ ਸਾਰੇ ਹੋਵਾਂਗੇ ਜਿੰਮੇਵਾਰ ; ਅਸੀਂ ਖੂ ਨ-ਖ ਰਾ ਬੇ ਦਾ ਦਾ ਗ ਨਹੀਂ ਲੈ ਸਕਦੇ – ਅਦਾਲਤ ,
-ਕਿਸਾਨ ਛੱਬੀ ਜਨਵਰੀ ਦੇ ਰਾਸ਼ਟਰੀ ਮਹੱਤਵ ਨੂੰ ਬਰਬਾਦ ਕਰਨ ਦੀ ਸਕੀਮ ਬਣਾ ਰਹੇ ਨੇ – ਅਟਾਰਨੀ ਜਨਰਲ
– ਇਹੋ ਜਿਹੇ ਅਹਿਮ ਕਾਨੂੰਨ ਸੰਸਦ ‘ਚ ਧੁਨੀ-ਮਤ (ਆਵਾਜ਼-ਵੋਟ) ਰਾਹੀਂ ਕਿਵੇਂ ਪਾਸ ਕੀਤੇ ਜਾ ਸਕਦੇ ਨੇ- ਕਿਸਾਨਾਂ ਦੇ ਵਕੀਲ

-ਕੈਨੇਡਾ ਵਿਚੋਂ ਆਏ ਫੰਡ ਦਾ ਵੀ ਹਰੀਸ਼ ਸਾਲਵੇ ਨੇ ਜ਼ਿਕਰ ਕੀਤਾ
-ਸਰਕਾਰ ਗੱਲਬਾਤ ਦਾ ਹੋਰ ਮੌਕਾ ਚਾਹੁੰਦੀ ਹੈ
-ਪਰ ਸੁਪਰੀਮ ਕੋਰਟ ਨੇ ਕਿਹਾ – ਨਹੀਂ ਕਰਾਂਗੇ 15 ਦਾ ਇੰਤਜ਼ਾਰ , ਸਾਨੂੰ ਅੱਜ ਹੀ ਐਕਸ਼ਨ ਲੈਣਾ ਹੋਏਗਾ

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: