BJP ਦੇ ਇਕ MLA ਦੀ ਖ ੜ ਕਾਉ ਣ ਅਤੇ ਮਾਫੀ ਮੰਗਣ ਦੀ ਵੀਡੀਉ ਵਾਇਰਲ ਹੋਈ ਹੈ। ਇਹ ਮਾਮਲਾ ਵਾਰਾਣਸੀ ਦੇ ਚੌਬੇਪੁਰ ਥਾਣਾ ਖੇਤਰ ਦੇ ਪਿੰਡ ਭਗਤੂਆ ਦਾ ਹੈ। ਇਕ ਕਾਲਜ ਦੇ ਚੇਅਰਮੈਨ ਅਤੇ ਭਾਜਪਾ ਦੇ ਵਿਧਾਇਕ ਮਾਇਆ ਸ਼ੰਕਰ ਪਾਠਕ ‘ਤੇ ਇਕ ਵਿਦਿਆਰਥਣ ਨੇ ਗ ਲ ਤ ਵਿਵਹਾਰ ਦਾ ਦੋ ਸ਼ ਲਗਾਇਆ ਸੀ।
ਪਹਿਲਾਂ ਮਾਇਆ ਸ਼ੰਕਰ ਪਾਠਕ ਨੂੰ ਉਸ ਦੇ ਦਫਤਰ ਵਿੱਚ ਖੜਕਾਇਆ ਅਤੇ ਫਿਰ ਗਰਾਊਂਡ ਵਿੱਚ ਕੁਰਸੀ ‘ਤੇ ਬੈਠਾ ਕੇ ਖੜਕਾਇਆ ਗਿਆ ,,, ਖੜਕਾਉਣ ਦੌਰਾਨ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਆਪਣੀ ਗਲਤੀ ਲਈ ਵਾਰ ਵਾਰ ਮੁਆਫੀ ਮੰਗਦੇ ਦੇਖਿਆ ਗਿਆ।
ਭਾਜਪਾ ਦੇ ਸਾਬਕਾ ਵਿਧਾਇਕ ਅਤੇ ਸਕੂਲ ਚੇਅਰਮੈਨ ਮਾਇਆ ਸ਼ੰਕਰ ਪਾਠਕ ਨੇ ਉਸ ਨੂੰ ਆਪਣੇ ਦਫਤਰ ਬੁਲਾਇਆ ਅਤੇ ਇਕ ਵਿਦਿਆਰਥਣ ਨਾਲ ਮਾੜਾ ਕੰਮ ਕੀਤਾ
ਨਦੀ ਉਗਲ ਰਹੀ ਹੈ ਸੋਨੇ ਦੇ ਸਿੱਕੇ, ਅਫਵਾਹ ਤੋਂ ਬਾਅਦ ਖੁਦਾਈ ’ਚ ਲੱਗੇ ਹਨ ਸੈਂਕੜੇ ਲੋਕ
ਬਸਤਰ ਜ਼ਿਲ੍ਹੇ ਦੇ ਲੋਹੰਡੀਗੁੜਾ ਬਲਾਕ ਦੇ ਵਿਸ਼ਵ ਪ੍ਰਸਿੱਧ ਚਿਤਰਕੋਟ ਜਲਪ੍ਰਪਾਤ ਦੇ ਨੇੜੇ ਸਥਿਤ ਗ੍ਰਾਮ ਤੋਤਾਰ ’ਚ ਮੁਗਲਕਾਲੀਨ ਚਾਂਦੀ ਦੇ ਸਿੱਕੇ ਮਿਲੇ ਹਨ। ਸਿੱਕਿਆਂ ਦੀ ਕੁੱਲ ਗਿਣਤੀ 206 ਹੈ। ਸਿੱਕੇ ਫਿਲਹਾਲ ਮਾਲੀਆ ਵਿਭਾਗ ਕੋਲ ਹਨ ਜਿਨ੍ਹਾਂ ਨੂੰ ਪੁਲਿਸ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਵਤੀ ਨਦੀ ’ਚ ਸੋਨੇ ਦੇ ਤੇ ਹੋਰ ਰਿਆਸਤਕਾਲੀਨ ਸਿੱਕੇ ਮਿਲਣ ਦੀ ਅਫਵਾਹ ’ਚ ਵੱਡੀ ਗਿਣਤੀ ’ਚ ਗ੍ਰਾਮੀਣ ਪਾਰਵਤੀ ਨਦੀ ’ਚ ਖੁਦਾਈ ਕਰਨ ਜਾ ਪਹੁੰਚੇ। ਇਹ ਖੁਦਾਈ ਦਾ ਕੰਮ ਦੂਜੇ ਦਿਨ ਸ਼ਨੀਵਾਰ ਨੂੰ ਫਿਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਜਗਦਪੁਰ ਦੇ ਕੁਝ ਲੋਕ ਆਪਣੇ ਖੇਤ ਮਾਪਣ ਲਈ ਪਹੁੰਚੇ ਸੀ। ਉੱਥੇ ਨਿਸ਼ਾਨ ਬਣਾਉਣ ਲਈ ਟੋਇਆ ਪੁੱਟਿਆ ਗਿਆ ਤਾਂ ਸਿੱਕੇ ਮਿਲੇ। ਪਿੰਡ ਵਾਸੀਆਂ ਨੇ ਤੁਰੰਤ ਤਹਿਸੀਲਦਾਰ ਨੂੰ ਬੁਲਾਇਆ ਤੇ ਇਤਿਹਾਸਕ ਸਿੱਕੇ ਪ੍ਰਸ਼ਾਸਨ ਨੂੰ ਸੌਂਪ ਦਿੱਤੇ। ਦੇਰ ਰਾਤ ਤਕ ਚਲੀ ਇਸ ਕਾਰਵਾਈ ਦੀ ਰਿਪੋਰਟ ਹਾਲੇ ਨਹੀਂ ਲਿਖੀ ਗਈ ਹੈ। ਇਨ੍ਹਾਂ ਸਿੱਕਿਆਂ ਨਾਲ ਮੁਗਲਕਾਲ ’ਚ ਬਸਤਰ ਦੇ ਇਤਿਹਾਸ ਦੀ ਜਾਣਕਾਰੀ ਮਿਲ ਸਕਦੀ ਹੈ।
ਲੋਕ ਇਸ ਆਸ ’ਚ ਖੁਦਾਈ ਕਰਨ ’ਚ ਲੱਗੇ ਹਨ ਕਿ ਉਨ੍ਹਾਂ ਨੂੰ ਕੋਈ ਖ਼ਜਾਨਾ ਮਿਲ ਸਕਦਾ ਹੈ। ਇਨ੍ਹਾਂ ’ਚ ਬੱਚੇ, ਬੁੱਢੇ ਤੇ ਜਵਾਨ ਸਾਰੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਾਰਵਤੀ ਨਦੀ ਦੇ ਨੇੜੇ ਰਾਜਗੜ੍ਹ ਤੇ ਕੁਰਾਵਰ ਸਰਹੱਦ ’ਤੇ ਸ਼ਿਵਪੁਰਾ ਤੇ ਗਣੇਸ਼ਪੁਰਾ ਪਿੰਡ ਵਸੇ ਹਨ, ਜਿਨ੍ਹਾਂ ਦੇ ਲੋਕ ਸੋਨੇ ਦੇ ਸਿੱਕੇ ਲੱਭਣ ’ਚ ਲੱਗੇ ਹਨ। ਮਾਮਲੇ ਦੀ ਜਾਣਕਾਰੀ ਲੱਗਣ ਤੋਂ ਬਾਅਦ ਮਾਲ ਵਿਭਾਗ ਵੱਲੋਂ ਪਟਵਾਰੀ ਜਾਂਚ ਕਰਨ ਪਹੁੰਚੇ ਸੀ। ਪੁਲਿਸ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਲੋਕ ਖੁਦਾਈ ਕਰਨ ਤੋਂ ਬਾਜ ਨਹੀਂ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਰਵਤੀ ਨਦੀ ਦੇ ਕਿਨਾਰੇ ਨਾਨਾ ਸਾਹਿਬ ਮਰਾਠਾ ਰਾਜਾ ਦੀ ਸਮਾਧੀ ਹੈ। ਪੁਰਾਣੇ ਸਮੇਂ ’ਚ ਇਸ ਰਸਤੇ ਤੋਂ ਮੁਗਲਾਂ ਦੇ ਵੀ ਇਸ ਰਸਤੇ ਨਿਕਲਣ ਦੀ ਗੱਲ ਬਜ਼ੁਰਗ ਦੱਸਦੇ ਰਹੇ ਹਨ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਸਮੇਂ ’ਤੇ ਕਿਸੇ ਨੇ ਇੱਥੇ ਸਿੱਕੇ ਦਬਾ ਦਿੱਤੇ ਹੋਣਗੇ। ਹਾਲਾਂਕਿ ਸਿੱਕਿਆਂ ਦੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।