Breaking News
Home / ਰਾਸ਼ਟਰੀ / ਖੱਟੜ ਦੀ ਸਟੇਜ ਦਾ ਕਿਸਾਨਾਂ ਨੇ ਦੇਖੋ ਕਿ ਹਾਲ ਕਰਤਾ, ਖੱਟੜ ਨੂੰ ਦਿਨੇ ਦਿਖਾਏ ਤਾਰੇ

ਖੱਟੜ ਦੀ ਸਟੇਜ ਦਾ ਕਿਸਾਨਾਂ ਨੇ ਦੇਖੋ ਕਿ ਹਾਲ ਕਰਤਾ, ਖੱਟੜ ਨੂੰ ਦਿਨੇ ਦਿਖਾਏ ਤਾਰੇ

ਕਰਨਾਲ, 10 ਜਨਵਰੀ-ਜ਼ਿਲ੍ਹੇ ਦੇ ਕੈਮਲਾ ਪਿੰਡ ਵਿੱਚ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ’ ਕਿਸਾਨ ਮਹਾਂਪੰਚਾਇਤ ‘ਦਾ ਵਿਰੋਧ ਕਰਨ ਲਈ ਟਰੈਕਟਰਾਂ, ਐੱਸਯੂਵੀ, ਕਾਰਾਂ ਅਤੇ ਸਾਈਕਲਾਂ ਵੱਲ ਮਾਰਚ ਕਰਨ ਵਾਲੇ ਕਿਸਾਨਾਂ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋ ਲੇ ਬਰਸਾਏ ਤੇ ਜਲ ਤੋ ਪਾਂ ਦੀ ਵਰਤੋਂ ਕੀਤੀ। ਪੁਲੀਸ ਦੀ ਕਾਰਵਾਈ ਦੇ ਬਾਵਜੂਦ ਸੈਂਕੜੇ ਕਿਸਾਨ ਕੈਮਲਾ ਪਿੰਡ ਵਿੱਚ ਦਾਖਲ ਹੋ ਗਏ।

ਉਨ੍ਹਾਂ ਨੇ ਸਟੇਜ ਦੀਆਂ ਦੀ ਭੰਨ ਤੋੜ ਕੀਤੀੇ। ਕੈਮਲਾ ਰੋਡ ‘ਤੇ ਘੜੂੰਦਾ ਵਿਖੇ ਲਗਾਏ ਗਏ ਪਹਿਲੇ ਬੈਰੀਕੇਡਾਂ ਨੂੰ ਪਾਰ ਕਰਨ ਵਿਚ ਸਫਲ ਹੋ ਗਏ। ਕਰਨਾਲ ਦੇ ਐੱਸਪੀ ਗੰਗਾ ਰਾਮ ਪੁਨੀਆ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਦੂਸਰੇ ਬੈਰੀਕੇਡਾਂ ਨੇੜੇ ਧਰਨਾ ਲਗਾਇਆ, ਕਿਉਂਕਿ ਉਨ੍ਹਾਂ ਦੇ ਆਗੂ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ।

ਪੁਲੀਸ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਹੁਣ ਕੈਮਲਾ ਰੋਡ ’ਤੇ ਟਰੱਕ ਖੜੇ ਕਰ ਦਿੱਤੇ ਹਨ। ਚਾਰ ਐੱਸਪੀ ਅਤੇ 12 ਤੋਂ ਵੱਧ ਡੀਐਸਪੀ ਦੀ ਅਗਵਾਈ ਵਿੱਚ ਆਸ ਪਾਸ ਦੇ ਜ਼ਿਲ੍ਹਿਆਂ ਦੀ ਪੁਲੀਸ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਕੀਤੀ ਗਈ ਹੈ।ਪੁਲੀਸ ਵੱਲੋਂ ਰੋਕਣ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੇ ਬੈਰੀਕੇਡ ਪਾਰ ਕਰਨ ਲਈ ਆਪਣੇ ਵਾਹਨ ਪਿੱਛੇ ਛੱਡ ਕੇ ਪੈਦਲ ਮਾਰਚ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਆਪਣੇ ਸਾਥੀਆਂ ਨੂੰ ਸ਼ਾਂਤੀ ਬਰਕਰਾਰ ਰੱਖਣ ਲਈ ਕਿਹਾ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ- ਸੁਰੱਖਿਆ ਨੂੰ ਵੇਖਦੇ ਹੋਏ ਹੈਲੀਕਾਪਟਰ ਕਰਨਾਲ ਵਿਚ ਉਤਾਰਿਆ

ਕਰਨਾਲ ਦੇ ਪਿੰਡ ਕੈਮਲਾ ‘ਚ ਭਾਜਪਾ ਵਲੋਂ ਕਿਸਾਨ ਮਹਾਂ ਪੰਚਾਇਤ ਰੈਲੀ ਬੁਲਾਈ ਗਈ ਸੀ। ਇਸ ਰੈਲੀ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਸੰਬੋਧਨ ਕਰਨਾ ਸੀ। ਪਰੰਤੂ ਉਨ੍ਹਾਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ। ਪੁਲਿਸ ਨੇ ਉਨ੍ਹਾਂ ਨੂੰ ਤਿੱਤਰ ਬਿਤਰ ਕਰਨ ਲਈ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨੇ ਗੁੱਸੇ ਵਿਚ ਆਏ ਕਿਸਾਨਾਂ ‘ਤੇ ਠੰਢੇ ਪਾਣੀ ਦੀ ਬੁਛਾੜ ਤੇ ਅੱਥਰੂ ਗੈਸ ਦੇ ਗੋ ਲੇ ਵੀ ਦਾਗੇ। ਸਥਿਤੀ ਤਣਾਅਗ੍ਰਸਤ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਪਿੰਡ ‘ਚ ਮੁੱਖ ਮੰਤਰੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਤੇ ਹੈਲੀਪੇਡ ਤਹਿਸ ਨਹਿਸ ਕਰ ਦਿੱਤਾ।

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: