Breaking News
Home / ਰਾਸ਼ਟਰੀ / ਟਵਿੱਟਰ ਨੇ ਟਰੰਪ ਦੇ ਨਾਲ ਉਸ ਦੇ ਸਪੋਰਟਰਾਂ ਦੇ ਖਾਤੇ ਵੀ ਪੱਕੇ ਤੋਰ ਤੇ ਕੀਤੇ ਬੰਦ

ਟਵਿੱਟਰ ਨੇ ਟਰੰਪ ਦੇ ਨਾਲ ਉਸ ਦੇ ਸਪੋਰਟਰਾਂ ਦੇ ਖਾਤੇ ਵੀ ਪੱਕੇ ਤੋਰ ਤੇ ਕੀਤੇ ਬੰਦ

ਟਵਿੱਟਰ ਨੇ ਟਰੰਪ ਦੇ ਨਾਲ ਉਸ ਦੇ ਸਪੋਰਟਰਾਂ ਦੇ ਖਾਤੇ ਵੀ ਪੱਕੇ ਤੋਰ ਤੇ ਕੀਤੇ ਬੰਦ

ਟਵਿੱਟਰ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਖ਼ਾਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਉੱਤੇ ਹਿੰ ਸਾ ਨੂੰ ਲਗਾਤਾਰ ਭੜਕਾਉਣ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ ਟਵਿੱਟਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਤੀਜੀ ਧਿਰ ਦੇ ਖਾਤੇ ਨੂੰ ਟਰੰਪ ਵੱਲੋਂ ਜੇਕਰ ਆਪਣੀ ਗੱਲ ਰੱਖਣ ਲਈ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਵੀ ਰੋਕਿਆ ਜਾ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਵੱਲੋਂ ਵੀ ਘੱਟੋ-ਘੱਟ ਦੋ ਹਫ਼ਤਿਆਂ ਲਈ ਡੋਨਾਲਡ ਟਰੰਪ ਦਾ ਨਿੱਜੀ ਖ਼ਾਤਾ ਬੰਦ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਡੋਨਾਲਡ ਟਰੰਪ ਨੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਨਾ ਸ਼ਮਿਲ ਹੋਣ ਦੀ ਗੱਲ ਆਖੀ ਹੈ। ਅਤੇ ਪਿਛਲੇ 150 ਸਾਲਾਂ ‘ਚ ਇਹ ਪਹਿਲਾਂ ਮੌਕਾ ਹੋਵੇਗਾ ਕਿ ਜਦੋਂ ਕੋਈ ਸਾਬਕਾ ਰਾਸ਼ਟਰਪਤੀ ਨਵੇਂ ਬਣ ਰਹੇ ਰਾਸ਼ਟਰਪਤੀ ਦੀ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਜਾਵੇਗਾ।

ਅਤੇ ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਨੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਅਤੇ ਉਹਨਾਂ ਦੀ ਤਾਜਪੋਸ਼ੀ ‘ਚ ਵੀ ਨਾ ਸ਼ਾਮਿਲ ਹੋਣ ਬਾਰੇ ਕਿਹਾ, ਟਰੰਪ ਟਵਿੱਟਰ ‘ਤੇ ਟਰੰਪ ਦੇ ਹੋਣ ਨਾਲ ਇਸ ਪਲੈਟਫਾਰਮ ਨੂੰ ਬਹੁਤ ਫਾਇਦਾ ਸੀ।

ਟਵਿੱਟਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੋਂ ਤਾਜ਼ਾ ਗੱਲਾਂ ਸੁਣਨ ਦਾ ਪਲੈਟਫਾਰਮ ਰਿਹਾ ਹੈ ਪਰ ਟਵਿੱਟਰ ਨੂੰ ਕਈ ਕਾਰਨਾਂ ਨਾਲ ਇਹ ਫ਼ੈਸਲਾ ਕਰਨਾ ਪਿਆ। ਕਿਹਾ ਜਾ ਰਿਹਾ ਹੈ ਕਿ ਟਰੰਪ ਭਵਿੱਖ ਵਿਚ ਹਿੰ ਸਾ ਨੂੰ ਹਵਾ ਦੇ ਸਕਦੇ ਹਨ ਪਰ ਇਕ ਕਾਰਨ ਇਹ ਵੀ ਹੈ ਕਿ ਟਰੰਪ ਸੱਤਾ ਤੋਂ ਬੇਦਖ਼ਲ ਹੋ ਰਹੇ ਹਨ ਅਤੇ ਹੁਣ ਇਹ ਅਮਰੀਕਾ ਦੇ ਇਕ ਆਮ ਨਾਗਰਿਕ ਵਾਂਗ ਹੀ ਹੋਣਗੇ। ਇਸ ਤੋ ਇਲਾਵਾ ਲੋਕਾਂ ਨੂੰ ਭੜਕਾਉਣ ਅਤੇ ਗਲਤ ਸੂਚਨਾ ਫੈਲਾਉਣਾ ਗਲਤ ਗੱਲ ਹੈ ਤੇ ਟਵਿੱਟਰ ਨੇ ਟਰੰਪ ਦੇ ਨਾਲ ਉਹਨਾਂ ਦੇ ਉੱਚ ਦਰਜੇ ਦੇ ਸਹਿਯੋਗੀਆ ਅਤੇ ਸਪੋਰਟਰਾ ਦੇ ਖਾਤੇ ਵੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ ਜਿੰਨਾਂ ਵਿੱਚ ਮਾਈਕ ਫਲਿਨ ਅਤੇ ਸਿਡਨੇ ਪੋਵੇਲ ਦੇ ਨਾਂ ਵੀ ਸ਼ਾਮਿਲ ਹਨ।ਟਵਿੱਟਰ ਨੇ ਨਫ਼ਰਤ ਅਤੇ ਅਰਾਜਕਤਾ ਫੈਲਾਉਣ ਦੇ ਕਾਰਨ ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਸਮੁੱਚੇ ਮੁੱਖ ਸਹਿਯੋਗੀਆਂ ਦੇ ਖਾਤੇ ਵੀ ਪੂਰਨ ਤੋਰ ਤੇ ਬੰਦ ਕੀਤੇ ਜਾਣਗੇ।ਆਪਣੇ ਦੇਸ਼ ਦੇ ਸੰਵਿਧਾਨ ਵਿਰੋਧੀ ਕਾਰਗੁਜ਼ਾਰੀਆਂ ਨੂੰ ਲੈ ਕੇ ਟਵਿੱਟਰ ਵੱਲੋਂ ਇਹ ਫੈਸਲਾ ਲਿਆ ਗਿਆ।

Check Also

ਗਣਤੰਤਰ ਦਿਵਸ ਮੌਕੇ ਕੋਈ ਵਿਦੇਸ਼ੀ ਮਹਿਮਾਨ ਨਹੀਂ ਹੋਵੇਗਾ- ਭਾਰਤੀ ਵਿਦੇਸ਼ ਮੰਤਰਾਲਾ

ਨਵੀਂ ਦਿੱਲੀ- ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਸ ਵਾਰ 26 ਜਨਵਰੀ …

%d bloggers like this: