Breaking News
Home / ਪੰਜਾਬ / ਟਰੰਪ ਸਮਰਥਕਾਂ ਨਾਲ ਰਲਕੇ ਕੈਪੀਟਲ ਹਿੱਲ ਤੇ ਤਿਰੰਗਾ ਫੜ੍ਹ ਕੇ ਹ ਮ ਲਾ ਕਰਨ ਵਾਲਾ ਹੈ ਭਾਜਪਾ ਦਾ ਖਾਸਮ ਖਾਸ

ਟਰੰਪ ਸਮਰਥਕਾਂ ਨਾਲ ਰਲਕੇ ਕੈਪੀਟਲ ਹਿੱਲ ਤੇ ਤਿਰੰਗਾ ਫੜ੍ਹ ਕੇ ਹ ਮ ਲਾ ਕਰਨ ਵਾਲਾ ਹੈ ਭਾਜਪਾ ਦਾ ਖਾਸਮ ਖਾਸ

ਵਾਸ਼ਿੰਗਟਨ, 8 ਜਨਵਰੀ (ਏਜੰਸੀ) : ਬੁੱਧਵਾਰ ਨੂੰ, ਅਮਰੀਕੀ ਸੰਸਦ ਉੱਤੇ ਟਰੰਪ ਦੇ ਸਮਰਥਕਾਂ ਦੁਆਰਾ ਕੀਤੇ ਹ ਮ ਲੇ ਅਤੇ ਹਿੰ ਸਾ ਦੇ ਵਿਚਕਾਰ, ਅਮਰੀਕੀ ਝੰਡੇ ਦੇ ਨਾਲ ਭਾਰਤੀ ਰਾਸ਼ਟਰੀ ਝੰਡਾ ਤਿਰੰਗਾ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਵੇਖਿਆ ਗਿਆ। ਭਾਜਪਾ ਨੇਤਾ ਵਰੁਣ ਗਾਂਧੀ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸੋਸ਼ਲ ਮੀਡੀਆ ਵਿਚ ਇਸ ਨਾਲ ਜੁੜੇ ਵੀਡੀਓ ਵਿਚ ਤਿਰੰਗੇ ਦੇ ਦਿਖਾਈ ਦੇਣ ‘ਤੇ ਸਖਤ ਇਤਰਾਜ਼ ਜਤਾਇਆ ਹੈ।


ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਵਿੱਚ ਸੰਸਦ ਦੇ ਬਾਹਰ ਚੋਣ ਵਿੱਚ ਹੋਈ ਰਾਸ਼ਟਰਪਤੀ ਟਰੰਪ ਦੀ ਹਾਰ ਤੋਂ ਨਰਾਜ ਹੋਕੇ ਉਨ੍ਹਾਂ ਦੇ ਹਮਾਇਤੀਆਂ ਨੇ ਭਾਰੀ ਹੰਗਾਮਾ ਕੀਤਾ। ਹੰਗਾਮੇ ਅਤੇ ਹਿੰ ਸਾ ਦੌਰਾਨ ਕੈਪੀਟਲ ਬਿਲਡਿੰਗ ਵਿਚ ਸਪੀਕਰ ਨੈਨਸੀ ਪੇਲੋਸੀ ਦੇ ਦਫ਼ਤਰ ਨੂੰ ਵੀ ਤੋੜ ਦਿੱਤਾ ਗਿਆ। ਪੇਲੋਸੀ ਨੂੰ ਟਰੰਪ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ।


ਪ੍ਰਦਰਸ਼ਨ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਇੱਕ ਅਣਜਾਣ ਪ੍ਰਦਰਸ਼ਨਕਾਰੀ ਤਿਰੰਗਾ ਲਹਿਰਾਉਂਦੇ ਦੇਖਿਆ ਗਿਆ, ਜਦੋਂ ਕਿ ਦੂਜਿਆਂ ਦੇ ਹੱਥਾਂ ਵਿੱਚ ਅਮਰੀਕੀ ਝੰਡੇ ਸਨ।

ਉਸ ਦੀ ਪਛਾਣ ਮੁਤਾਬਕ ਉਹ ਭਾਜਪਾ ਦਾ ਮੈਂਬਰ ਹੈ

ਵਰੁਣ ਗਾਂਧੀ ਨੇ ਚੁੱਕੇ ਸਵਾਲ –
ਬੀਜੇਪੀ ਨੇਤਾ ਵਰੁਣ ਗਾਂਧੀ ਨੇ ਅਮਰੀਕਾ ਵਿੱਚ ਪ੍ਰਦਰਸ਼ਨ ਦੌਰਾਨ ਤਿਰੰਗੇ ਲਹਿਰਾਏ ਜਾਣ ‘ਤੇ ਇਤਰਾਜ਼ ਜਤਾਇਆ ਅਤੇ ਟਵਿੱਟਰ ਰਾਹੀਂ ਇਹ ਕੰਮ ਕਰਨ ਵਾਲੇ ਵਿਅਕਤੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, “ਉਥੇ ਭਾਰਤੀ ਝੰਡਾ ਤਿਰੰਗਾ ਕਿਉਂ ਲਹਿਰਾਇਆ ਗਿਆ ?” ਇਹ ਇਕ ਅਜਿਹਾ ਲੜਾਈ ਹੈ ਜਿਸ ਵਿਚ ਸਾਨੂੰ ਸ਼ਾਮਲ ਹੋਣ ਦੀ ਜ਼ਰੂਰਤ ਨਹੀਂ ਹੈ। ‘

ਅਮਰੀਕੀ ਸੰਸਦ ’ਤੇ ਟਰੰਪ ਹਮਾਇਤੀਆਂ ਵੱਲੋਂ ਹ ਮ ਲੇ ਨਾਲ ਰਾਸ਼ਟਰਪਤੀ ਪੂਰੀ ਤਰ੍ਹਾਂ ਘਿਰ ਗਏ ਹਨ। ਉਨ੍ਹਾਂ ’ਤੇ ਮਹਾਦੋਸ਼ ਚੱਲਣ ਦਾ ਖ਼ਤਰਾ ਮੰਡਰਾ ਰਿਹਾ ਹੈ। ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇਸ ਲਈ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕੈਬਨਿਟ ’ਤੇ ਦਬਾਅ ਵਧਾ ਦਿੱਤਾ ਹੈ। ਅਲਟੀਮੇਟਮ ਦਿੱਤਾ ਹੈ ਕਿ ਜੇ ਉਨ੍ਹਾਂ ਨੇ ਇਸ ਪਾਸੇ ਕੁਝ ਨਾ ਕੀਤਾ ਤਾਂ ਉਹ ਇਸ ਲਈ ਕਦਮ ਚੁੱਕਣਗੇ। ਹਾਲਾਂਕਿ ਟਰੰਪ ਦੇ ਕਾਰਜਕਾਲ ’ਚ ਸਿਰਫ਼ 12 ਦਿਨ ਬਚੇ ਹਨ ਤੇ ਉਨ੍ਹਾਂ ਨੇ ਹਮਾਇਤੀਆਂ ਦੀ ਹਰਕਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਮਾਫ਼ੀ ਮੰਗੀ ਹੈ ਤੇ ਇਹ ਕਿਹਾ ਹੈ ਕਿ ਉਹ 20 ਜਨਵਰੀ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ਤਬਦੀਲ ਕਰ ਦੇਣਗੇ। ਉਹ ਖ਼ੁਦ ਨੂੰ ਮਾਫ਼ੀ ਦੇਣ ਬਾਰੇ ਆਪਣੇ ਹਮਾਇਤੀਆਂ ਤੇ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਵੀ ਕਰ ਰਹੇ ਹਨ।


ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਕਹੇ ਜਾਣ ਵਾਲੇ ਅਮਰੀਕਾ ’ਚ ਬੁੱਧਵਾਰ ਨੂੰ ਹਜ਼ਾਰਾਂ ਟਰੰਪ ਹਮਾਇਤੀਆਂ ਨੇ ਸੰਸਦ ਕੰਪਲੈਕਸ ’ਤੇ ਹ ਮ ਲਾ ਕਰ ਦਿੱਤਾ ਸੀ। ਇਸ ਲਈ ਟਰੰਪ ਨੇ ਉਕਸਾਇਆ ਸੀ। ਕਰੀਬ ਚਾਰ ਘੰਟੇ ਚੱਲੀ ਹਿੰਸਾ ਦੌਰਾਨ ਜ਼ ਬ ਰ ਦ ਸ ਤ ਭੰਨਤੋੜ ਤੇ ਗੋ ਲੀ ਬਾ ਰੀ ਹੋਈ ਸੀ। ਪੁਲਿਸ ਦੀ ਕਾਰਵਾਈ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋਏ ਸਨ। ਹ ਮ ਲੇ ਦੌਰਾਨ ਸੰਸਦ ’ਚ ਬਾਇਡਨ ਦੀ ਜਿੱਤ ’ਤੇ ਮੋਹਰ ਲਗਾਉਣ ਦੀ ਕਾਰਵਾਈ ਚੱਲ ਰਹੀ ਸੀ। ਅਗਲੇ ਰਾਸ਼ਟਰਪਤੀ ਜੋਅ ਬਾਇਡਨ ਨੇ ਹਿੰ ਸਾ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਲੋਕਤੰਤਰ ਵਿਰੋਧੀ ਗੱਲਾਂ ਨਾਲ ਹਿੰ ਸਾ ਭੜਕੀ ਸੀ ਜਦਕਿ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਟਰੰਪ ਨੂੰ ਰਾਸ਼ਟਰਪਤੀ ਤੋਂ ਹਟਾਉਣ ’ਤੇ ਮਹਾ ਦੋ ਸ਼ ਚਲਾਉਣ ਦੀ ਮੰਗ ਕੀਤੀ ਹੈ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਟਰੰਪ ਨੂੰ ਤੁਰੰਤ ਅਹੁਦੇ ਤੋਂ ਹਟਾਉਣਾ ਸਮੇਂ ਦੀ ਲੋੜ ਹੈ।


ਉਨ੍ਹਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਕੈਬਨਿਟ ਤੋਂ ਮੰਗ ਕੀਤੀ ਹੈ ਕਿ ਉਹ ਸੰਵਿਧਾਨ ਦੀ 25ਵੀਂ ਸੋਧ ਜ਼ਰੀਏ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾ ਦੇਣ ਤੇ ਜੇ ਇਸ ਤਰ੍ਹਾਂ ਨਹੀਂ ਕੀਤਾ ਗਿਆ ਤਾਂ ਸੰਸਦ ’ਚ ਮਹਾਦੋਸ਼ ਲਿਆਂਦਾ ਜਾਵੇਗਾ। ਉੱਪਰਲੇ ਸਦਨ ਸੈਨੇਟ ’ਚ ਡੈਮੋਕ੍ਰੇਟ ਆਗੂ ਚਕ ਸ਼ੁਮਰ ਨੇ ਕਿਹਾ ਕਿ ਟਰੰਪ ਖ਼ ਤ ਰ ਨਾ ਕ ਹਨ ਤੇ ਉਨ੍ਹਾਂ ਨੂੰ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਲੋੜ ਹੈ। ਪ੍ਰਤੀਨਿਧ ਸਭਾ ਦੀ ਸਹਾਇਕ ਸਪੀਕਰ ਕੈਥਰੀਨ ਕਲਾਰਕ ਨੇ ਕਿਹਾ ਕਿ ਡੈਮੋਕ੍ਰੇਟਸ ਮਹਾ ਦੋ ਸ਼ ਲਿਆਉਣ ਦੀ ਤਿਆਰੀ ਕਰ ਰਹੇ ਹਨ।


ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਉਹ ਹਰ ਹਥਿਆਰ ਦੀ ਵਰਤੋਂ ਕਰਨਗੇ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਵੀਡੀਓ ਜਾਰੀ ਕੀਤਾ, ਜਿਸ ਵਿਚ ਟਰੰਪ ਨੇ ਕਿਹਾ, ‘ਸਾਰੇ ਅਮਰੀਕੀਆਂ ਵਾਂਗ ਮੈਂ ਵੀ ਹਿੰ ਸਾ ਤੋਂ ਦੁਖੀ ਹਾਂ। ਹਿੰ ਸਾ ’ਚ ਸ਼ਾਮਲ ਲੋਕ ਸਾਡੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦੇ।’ ਇਸ ਦੌਰਾਨ ਮੀਡੀਆ ’ਚ ਇਹ ਖ਼ਬਰ ਆਈ ਕਿ ਟਰੰਪ ਖ਼ੁਦ ਨੂੰ ਮਾਫ਼ੀ ਦੇਣ ਬਾਰੇ ਆਪਣੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: