Breaking News
Home / ਪੰਜਾਬ / ਇਹ ਕਾਨੂੰਨ ਤਾਂ ਸਿਰਫ਼ ਸ਼ੁਰੂਆਤ ਨੇ,ਅਗਲਾ ਕਾਨੂੰਨ ਕੀਟਨਾਸ਼ਕਾਂ ਤੇ ਬੀਜਾਂ ਬਾਰੇ ਹੋਵੇਗਾ: ਕੇਂਦਰੀ ਖੇਤੀ ਰਾਜ ਮੰਤਰੀ

ਇਹ ਕਾਨੂੰਨ ਤਾਂ ਸਿਰਫ਼ ਸ਼ੁਰੂਆਤ ਨੇ,ਅਗਲਾ ਕਾਨੂੰਨ ਕੀਟਨਾਸ਼ਕਾਂ ਤੇ ਬੀਜਾਂ ਬਾਰੇ ਹੋਵੇਗਾ: ਕੇਂਦਰੀ ਖੇਤੀ ਰਾਜ ਮੰਤਰੀ

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ਼ੁਰੂਆਤ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਆੜ੍ਹਤੀਆਂ ਦੇ ਪ੍ਰਭਾਵ’ ਕਾਰਨ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਅਗਲਾ ਕਦਮ ਕੀਟਨਾਸ਼ਕ (ਪ੍ਰਬੰਧਨ) ਬਿੱਲ ਅਤੇ ਬੀਜ ਬਿੱਲ ਹੋਵੇਗਾ। ਉਦੋਂ ਵੀ ਕਿਸਾਨਾਂ ਵਿੱਚ ਭਰ ਭੁਲੇਖੇ ਵਿਚ ਪੈਦਾ ਕੀਤੇ ਜਾ ਸਕਦੇ ਹਨ।’“ਜਦੋਂ ਇਹ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਧਾਰਮਿਕ ਆਗੂਆਂ ਨੂੰ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਉਤਸ਼ਾਹਤ ਕਰੇਗੀ ਤਾਂ ਸ੍ਰੀ ਚੌਧਰੀ ਨੇ ਕਿਹਾ,“ ਅਸੀਂ ਸਾਰਿਆਂ ਦਾ ਸਵਾਗਤ ਕਰਾਂਗੇ। ਅਸੀਂ ਹੱਲ ਚਾਹੁੰਦੇ ਹਾਂ, ਜੇ ਉਹ ਇਸ ਦਿਸ਼ਾ ਵਿਚ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।” ਪੰਜਾਬ ਦੇ ਨਾਨਕਸਰ ਡੇਰੇ ਦੇ ਪ੍ਰਮੁੱਖ ਨੇ ਵੀਰਵਾਰ ਨੂੰ ਸ੍ਰੀ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚ ਵਿਚੋਲਗੀ ਦੀ ਇੱਛਾ ਜ਼ਾਹਰ ਕੀਤੀ ਸੀ।

ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਹੁਣ ਤੱਕ ਕੇਂਦਰ ਦੀ ਸਰਕਾਰ ਭੋਰਾ ਵੀ ਝੁਕਣ ਲਈ ਤਿਆਰ ਨਹੀਂ!ਕੇਂਦਰ ਦੀ ਸਰਕਾਰ ਨੇ ਪੰਜਾਬ ਹਰਿਆਣਾ ਨੂੰ ਇਕ ਵੱਡਾ ਝਟਕਾ ਹੋਰ ਦੇ ਦਿੱਤਾ ਹੈ!ਮੱਧ ਪ੍ਰਦੇਸ਼ ਪਿੱਛਲੇ 12 ਸਾਲ ਤੋਂ ਬਾਸਮਤੀ Export ਕਰਨ ਲਈ ਆਪਣੇ ਸੂਬੇ ਵਾਸਤੇ GI ਟੈਗ (ਜਿਓਗ੍ਰਾਫੀਕਲ ਇੰਡੀਕੇਸ਼ਨ) ਦੀ ਮੰਗ ਕਰ ਰਿਹਾ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਤੇ ਉਥੋਂ ਦੀ ਬਾਸਮਤੀ ਉਤਪਾਦਕ ਐਸੋਸੀਏਸ਼ਨ ਨੇ ਇਸ ਲਈ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੋਈ ਸੀ ਅਤੇ ਕੇਂਦਰ ਦੀ ਸਰਕਾਰ ਇਸ ਦਾ ਵਿਰੋਧ ਕਰ ਰਹੀ ਸੀ!ਹੁਣ ਪੰਜਾਬ ਨੂੰ ਸਬਕ ਸਿਖਾਉਣ ਲਈ ਕੇਂਦਰ ਦੀ ਸਰਕਾਰ ਨੇ 5 ਜਨਵਰੀ 2021 ਨੂੰ ਸੁਪਰੀਮ ਕੋਰਟ ਵਿਚ ਦਰਜ ਕੀਤੀ ਵਿਰੋਧ ਦੀ ਅਪੀਲ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਮੱਧ ਪ੍ਰਦੇਸ਼ ਨੂੰ GI ਟੈਗ ਮਿਲ ਜਾਵੇਗਾ!ਇਸ ਨਾਲ ਬਾਸਮਤੀ ਉਗਾਉਣ ਵਾਲੇ ਦੂਜੇ ਸੂਬਿਆਂ ਨੂੰ ਕੇਂਦਰ ਦੀ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਜਿਸ ਵਿਚ ਖਾਸ ਤੌਰ ਤੇ ਪੰਜਾਬ, ਹਰਿਆਣਾ ਸ਼ਾਮਿਲ ਹਨ!ਜੇਕਰ ਵਿਸ਼ਵ ਪੱਧਰ ਤੇ ਇਸ ਦੇ ਪੈਣ ਵਾਲੇ ਅਸਰ ਦੀ ਗੱਲ ਕਰੀਏ ਤਾਂ ਇਸ ਛੇੜਛਾੜ ਨਾਲ ਸਭ ਤੋਂ ਵੱਡਾ ਫਾਇਦਾ ਪਾਕਿਸਤਾਨ ਵਿਚ ਬਾਸਮਤੀ ਉਗਾਉਣ ਵਾਲਿਆਂ ਨੂੰ ਹੋਵੇਗਾ!!!!


ਹੋਰ ਝਟਕੇ:
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ਼ੁਰੂਆਤ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਆੜ੍ਹਤੀਆਂ ਦੇ ਪ੍ਰਭਾਵ ਕਾਰਨ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਹਾ, “ਅਗਲਾ ਕਦਮ ਕੀਟਨਾਸ਼ਕ (ਪ੍ਰਬੰਧਨ) ਬਿੱਲ ਅਤੇ ਬੀਜ ਬਿੱਲ ਹੋਵੇਗਾ। ਉਦੋਂ ਵੀ ਕਿਸਾਨਾਂ ਵਿੱਚ ਭਰਮ-ਭੁਲੇਖੇ ਵਿਚ ਪੈਦਾ ਕੀਤੇ ਜਾ ਸਕਦੇ ਹਨ।’

ਕੀਟਨਾਸ਼ਕ ਤਾਂ ਲਏ ਹੀ ਕਾਰਪੋਰੇਸ਼ਨਾਂ ਤੋਂ ਜਾਂਦੇ ਹਨ, ਬੀਜ ਵੀ ਖੋਹ ਲਏ ਜਾਣਗੇ। ਉਹੀ ਬੀਜੋਂਗੇ, ਜੋ ਉਹ ਦੇਣਗੇ। ਇਹ ਹੈ ਨਵਾਂ ਪਹਿਲਾ ਝਟਕਾ।
ਪੰਜਾਬ-ਹਰਿਆਣਾ ਨੂੰ ਦੂਜਾ ਨਵਾਂ ਝਟਕਾ ਹੈ ਕਿ ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ਬਾਸਮਤੀ Import ਕਰਨ ਲਈ GI ਟੈਗ (ਜਿਓਗ੍ਰਾਫੀਕਲ ਇੰਡੀਕੇਸ਼ਨ) ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਦੀ ਸਰਕਾਰ ਅਤੇ ਬਾਸਮਤੀ ਗਰੋਅਰਜ਼ ਦੀ ਮੰਗ ਸੀ ਇਹ, ਜਿਸਦਾ ਕੇਂਦਰ ਅਤੇ ਪੰਜਾਬ-ਹਰਿਆਣਾ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਹੁਣ ਕੇਂਦਰ ਨੇ ਅਦਾਲਤ ‘ਚ ਦਰਜ ਕਰਾਇਆ ਆਪਣਾ ਇਤਰਾਜ਼ ਵਾਪਸ ਲੈਣ ਦਾ ਫੈਸਲਾ ਲਿਆ ਹੈ।

ਸਰਕਾਰ ਦੀ ਬਦਨੀਅਤ ਪੂਰੀ ਤਰਾਂ ਸਾਫ ਹੈ, ਬੱਸ ਸਾਡੇ ਜਿਹੜੇ ਰਾਸ਼ਟਰਵਾਦੀ ਬਣੇ ਨੇ ਤੇ ਇਸਨੂੰ 2024 ਦੀਆਂ ਚੋਣਾਂ ਲਈ ਮੌਕਾ ਦੇਖ ਰਹੇ ਨੇ, ਉਨ੍ਹਾਂ ਨੂੰ ਕੰਧ ‘ਤੇ ਲਿਖਿਆ ਪੜ੍ਹਨ ਦੀ ਲੋੜ ਹੈ।
ਪੰਜਾਬ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਕਿਹਾ ਕਿ ਸਰਕਾਰ ਦੀ ਨੀਅਤ ਦੱਸਦੀ ਹੈ ਕਿ ਅਸੀਂ ਵਿਸਾਖੀ ਮੋਰਚੇ ‘ਤੇ ਹੀ ਮਨਾਵਾਂਗੇ, ਇਹ ਲਗਦਾ ਹੀ ਹੈ ਪਰ ਕਿਸਾਨ ਆਗੂ ਟਿਕੈਤ ਕੋਲੋਂ ਦਿਲ ਦੀ ਗੱਲ ਨਿਕਲ ਹੀ ਗਈ ਕਿ ਉਹ ਮਈ 2024 ਤੱਕ ਇੱਥੇ ਬੈਠੇ ਰਹਿਣਗੇ।

ਮਈ 2024 ‘ਚ ਭਾਰਤ ਅੰਦਰ ਲੋਕ ਸਭਾ ਚੋਣਾਂ ਹੋਣੀਆਂ ਹਨ। ਹੁਣ ਇਹ ਅਸੀਂ ਫੈਸਲਾ ਕਰਨਾ ਕਿ ਅਸੀਂ ਇੱਥੇ ਖੇਤੀ ਬਿੱਲ ਰੱਦ ਕਰਾਉਣ ਆਏ ਹਾਂ ਕਿ ਕੋਲੋਂ ਪੈਸਾ, ਤਾਕਤ ਖਰਚ ਕੇ, ਖੁਦ ਖੱਜਲ ਹੋ ਕੇ ਕਿਸੇ ਹੋਰ ਦੀ ਸਿਆਸੀ ਲੜਾਈ ਦਾ ਬਾਲਣ ਬਣਨ?

ਇਸ ਅੰਦੋਲਨ ਨੂੰ ਪੂਰੇ ਮੁਲਕ ਦਾ ਅੰਦੋਲਨ ਬਣਾਉਣ ਵਾਲੇ ਤਾਂ ਆਪਣਾ ਟੀਚਾ ਸਰ ਕਰਨ ਲਈ ਤੁਹਾਨੂੰ ਮੂਰਖ ਬਣਾਉਣਗੇ ਹੀ, ਤੁਸੀਂ ਮੂਰਖ ਹੀ ਬਣੀ ਜਾਣਾ ਹਰ ਮੋਰਚੇ ‘ਚ? ਸਰਕਾਰ ਤੁਹਾਡੇ ‘ਤੇ ਹਮਲੇ ਕਰਕੇ ਵਾਰ-ਵਾਰ ਦੱਸ ਰਹੀ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਪੰਜਾਬ-ਹਰਿਆਣਾ ਹਨ।

ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਗੂਓ ਤੇ ਆਮ ਕਿਸਾਨ-ਮਜ਼ਦੂਰੋ! ਗੇਮ ਸਮਝੋ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: