Breaking News
Home / ਪੰਜਾਬ / ਦੀਪ ਸਿੱਧੂ ਤੇ ਲੱਖੇ ਦੇ ਕੀ ਨੇ ਕਿਸਾਨ ਆਗੂਆਂ ਨਾਲ ਮਤਭੇਦ,ਸੁਣੋ ਬੀਰ ਸਿੰਘ ਦੀ ਜ਼ੁਬਾਨੀ!

ਦੀਪ ਸਿੱਧੂ ਤੇ ਲੱਖੇ ਦੇ ਕੀ ਨੇ ਕਿਸਾਨ ਆਗੂਆਂ ਨਾਲ ਮਤਭੇਦ,ਸੁਣੋ ਬੀਰ ਸਿੰਘ ਦੀ ਜ਼ੁਬਾਨੀ!

ਚੰਡੀਗੜ੍ਹ: ਕਿਸਾਨੀ ਮੋਰਚੇ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਕਿਸਾਨ ਅੰਦੋਲਨ ਇਕ ਮੇਲਾ ਬਣ ਕੇ ਰਹਿ ਗਿਆ ਹੈ, ਉੱਥੇ ਤਰ੍ਹਾਂ-ਤਰ੍ਹਾਂ ਲੰਗਰ ਲੱਗ ਰਹੇ ਹਨ ਤੇ ਸਭ ਐਸ਼ ਕਰ ਰਹੇ ਹਨ। ਕਿਸਾਨੀ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਗਿਆ, ਇਸ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਔਕੜਾਂ ਨੂੰ ਸਮਝਣ ਦੀ ਬਹੁਤ ਲੋੜ ਹੈ। ਇੰਨੀਆ ਔ ਕ ੜਾਂ ਦੇ ਬਾਵਜੂਦ ਵੀ ਕਿਸਾਨ ਦੇ ਚਿਹਰੇ ‘ਤੇ ਮੁਸਕੁਰਾਹਟ ਹੈ।

ਇਹਨਾਂ ਸਾਰੇ ਮੁੱਦਿਆਂ ‘ਤੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬੀ ਗੀਤਕਾਰ ਤੇ ਲੇਖਕ ਬੀਰ ਸਿੰਘ ਨਾਲ ਵਿਸ਼ੇਸ਼ ਗੱਲ਼ਬਾਤ ਕੀਤੀ। ਬੀਰ ਸਿੰਘ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ‘ਚ ਡਟੇ ਹੋਏ ਹਨ। ਬੀਰ ਸਿੰਘ ਨੇ ਦੱਸਿਆ ਕਿ ਜਦੋਂ ਲੋਕ ਕਹਿੰਦੇ ਹਨ ਕਿ ਇੱਥੇ ਤਾਂ ਮੇਲਾ ਲੱਗਿਆ ਹੋਇਆ ਏ ਤਾਂ ਉਹਨਾਂ ਨੂੰ ਬੜਾ ਹਰਖ ਆਉਂਦਾ ਹੈ ਕਿਉਂਕਿ ਅਸੀਂ ਅਜਿਹੀ ਕੌਮ ਹਾਂ ਕਿ ਚ ਰ ਖ ੜੀ ਆਂ ‘ਤੇ ਚੜਨ ਵੇਲੇ ਵੀ ਉਸ ਚੀਜ਼ ਦੀ ਖੁਸ਼ੀ ਮਨਾਉਂਦੇ ਹਾਂ। ਸਾਡੇ ਯੋਧਿਆਂ ਵਿਚ ਇਸ ਗੱਲ ਲਈ ਵੀ ਤੂੰ-ਤੂੰ ਮੈਂ-ਮੈਂ ਹੁੰਦੀ ਸੀ ਕਿ ਪਹਿਲਾਂ ਮੈਂ ਚੜਾਂਗਾ।

ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਗੱਲ ਕਰਦਿਆਂ ਬੀਰ ਸਿੰਘ ਨੇ ਕਿਹਾ ਕਿ ਲੱਖਾ ਸਿਧਾਣਾ ਨੂੰ ਹਮੇਸ਼ਾਂ ਇਸ ਚੀਜ਼ ਦਾ ਗਿਲਾ ਰਿਹਾ ਕਿ ਜਥੇਬੰਦੀਆਂ ਨੇ ਖੁੱਲ ਕੇ ਬੋਲਣ ਦਾ ਸਮਾਂ ਨਹੀਂ ਦਿੱਤਾ। ਜਥੇਬੰਦੀਆਂ ਨੂੰ ਇਹ ਹੈ ਕਿ ਲੱਖਾ ਸਹੀ ਤਰੀਕੇ ਦੀ ਗੱਲ ਨਹੀਂ ਕਰਦਾ ਜਾਂ ਤੈਅ ਸਮੇਂ ਤੋਂ ਵੱਧ ਸਮਾਂ ਲੈ ਜਾਂਦੇ ਹਨ। ਦੂਜੇ ਪਾਸੇ ਦੀਪ ਸਿੱਧੂ ਨੇ ਜਥੇਬੰਦੀਆਂ ਨੂੰ ਬਹੁਤ ਤਿੱਖਾ ਬੋਲਿਆ ਸੀ। ਇਹ ਸਮਾਂ ਅਪਣੇ-ਅਪਣੇ ਪੱਖ ਰੱਖਣ ਦਾ ਨਹੀਂ ਹੈ, ਬਲਕਿ ਸਮੂਹਿਕ ਪੱਖ ਵਿਚ ਆਉਣ ਦਾ ਸਮਾਂ ਹੈ।

ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਮੇਸ਼ਾਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਸ ਦੇ ਪੁੱਤਰ ਹਾਂ ਜਿਨੇ ਕਿਹਾ ਸੀ ਕਿ “ਤੁਮਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ”।

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: