ਨੋਟ – ਕਿਸਾਨ ਟਰਾਲੀ ਟਾਈਮਜ਼ ਡਾ. ਉਦੋਕੇ ਦੀ ਹੈ ਤੇ ਟਰਾਲੀ ਟਾਈਮਜ਼ ਸੁਰਮੀਤ ਮਾਵੀ ਦੀ। ਡਾ. ਉਦੋਕੇ ਨੇ ਸੁਰਮੀਤ ਮਾਵੀ ਵਾਲੀ ਟਰਾਲੀ ਟਾਈਮਜ਼ ਵਿਚ ਸੰਪਾਦਕੀ ਲਿਖੀ ਸੀ ਜਿਸ ਤੋਂ ਕਾਮਰੇਡ ਭ ੜ ਕ ਗਏ ਸਨ ਖਾਸ ਕਰ ਕੇ ਕਾਮਰੇਡ ਰਜਿੰਦਰ
ਜਾਣਕਾਰੀ ਹਿੱਤ, Dr. Sukhpreet Singh Udhoke (ਡਾ. ਸੁਖਪ੍ਰੀਤ ਸਿੰਘ ਉਦੋਕੇ) ਦੁਆਰਾ:
ਬਹੁਤ ਵੀਰਾਂ ਦੇ ਈ ਮੇਲਜ ਅਤੇ ਫੋਨ ਆ ਰਹੇ ਹਨ ਕਿ ਆਪ ਜੀ ਵਲੋਂ ਜੀ ਮਾਇਆ ਪ੍ਰਤੀ ਅਪੀਲ ਕੀਤੀ ਗਈ ਹੈ ਅਤੇ ਰੋਜ਼ਾਨਾ ਛਪਣ ਵਾਲੇ ਕਿਸਾਨ ਟਰਾਲੀ ਟਾਇਮਜ ਲਈ ਫੰਡਾਂ ਦੀ ਲੋੜ ਹੈ ਤਾਂ ਭੇਜੀਏ।
ਮੈਂ ਆਪ ਜੀ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਅਪੀਲ ਮੀਡੀਏ ਵਿੱਚ ਘੁੰਮ ਰਹੀ ਹੈ ਉਹ ਕਿਸਾਨ ਟਰਾਲੀ ਟਾਇਮਜ ਦੀ ਨਹੀਂ ਬਲਕਿ ਟਰਾਲੀ ਟਾਇਮਜ ਦੀ ਹੈ ਜੋ ਕਿ ਹਫਤੇ ਵਿੱਚ ਸ਼ਾਇਦ ਦੋ ਵਾਰ ਨਿਕਲਦਾ ਹੈ।
ਮੇਰੇ ਵਲੋਂ ਨਾਂ ਤੇ ਕੋਈ ਅਪੀਲ ਕੀਤੀ ਗਈ ਹੈ ਤੇ ਨਾਂ ਹੀ ਕੀਤੀ ਜਾਵੇਗੀ ਇਹ ਕੋਈ ਬਹੁਤ ਵੱਡਾ ਪ੍ਰੋਜੈਕਟ ਨਹੀਂ ਜਿਸ ਲਈ ਬਹੁਤ ਮਾਇਆ ਦੀ ਲੋੜ ਹੋਵੇ। ਇਹ ਸਾਰਾ ਕਾਰਜ ਮੇਰੇ ਕੁਝ ਦੋਸਤਾਂ ਅਤੇ ਪਹਿਰੇਦਾਰ ਅਖਬਾਰ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸੋ ਮੈਂ ਬੇਨਤੀ ਕਰਦਾ ਹਾਂ ਕਿ ਜਿਸ ਨੇ ਅਪੀਲ ਕਰਨੀ ਹੈ ਆਪਣਾ ਪੂਰਾ ਨਾਮ, ਸੰਪਰਕ ਨੰਬਰ ਅਤੇ ਆਪਣੀ ਅਖਬਾਰ ਦਾ ਨਾਮ ਲਿਖ ਕੇ ਕਰੇ।
—ਡਾ. ਸੁਖਪ੍ਰੀਤ ਸਿੰਘ ਉਦੋਕੇ