ਤਿੰਨ ਖੇਤੀ ਕਾਨੂੰਨਾਂ ‘ਤੇ ਕੇਂਦਰ ਨਾਲ 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਨੇ ਕਿਹਾ ਖੇਤੀ ਕਾਨੂੰਨ ਵਿੱਚ ਸੋਧਾਂ ਕਿਸੇ ਵੀ ਕੀਮਤ ਉੱਤੇ ਸਵੀਕਾਰ ਨਹੀਂ ਹੋਣਗੀਆਂ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਮੋਰਚੇ ਵਿੱਚੋਂ ਜਿਹੜਾ ਵੀ ਕਿਸਾਨ ਆਗੂ ਸੋਧ ਲਈ ਰਾਜ਼ੀ ਹੁੰਦਾ ਹੈ, ਉਹ ਮੋਰਚੇ ਦੀ ਕਮੇਟੀ ਵਿੱਚੋਂ ਵੀ ਜਾਵੇਗਾ ਤੇ ਨਾਲ ਆਪਣੇ ਤੋਂ ਵੀ ਜਾਵੇਗਾ। ਪਿੰਡ ਦੇ ਲੋਕ ਉਸ ਕਿਸਾਨ ਆਗੂ ਦੇ ਰੋੜੇ ਮਾਰਨਗੇ। ਉਸ ਕਿਸਾਨ ਆਗੂ ਦੀਆਂ ਘੱਟੋ ਘੱਟ ਤਿੰਨ ਪੀੜੀਆਂ ਨੂੰ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ। ਇਸਲਈ ਆਗੂ ਜਾਂ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜਣ ਜਾਂ ਸ਼ਹੀਦੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਇਸ ਕਿਸਾਨਾਂ ਲਈ ਸ਼ਹੀਦ ਹੋਣ ਦਾ ਇਸਤੋਂ ਵਧੀਆ ਮੌਕਾ ਨਹੀਂ ਹੋਵੇਗਾ।
ਟਿਕੈਤ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨ ਲਾਗੂ ਕਰਨ ਲਈ ਸੂਬਿਆਂ ਉੱਤੇ ਛੱਡਣਾ ਵੀ ਮੰਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੀ ਵਿਧਾਨ ਸਭਾ ਨਾਲੋਂ ਦੇਸ਼ ਦੀ ਪਾਰਲੀਮੈਂਟ ਵੱਡੀ ਹੈ, ਜੇ ਕਾਨੂੰਨ ਲੋਕਸਭਾ ਤੋਂ ਲਾਗੂ ਹੋਏ ਹਨ ਤਾਂ ਲੋਕਸਭਾ ਵਿੱਚ ਰੱਦ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਮਈ, 2024 ਤੱਕ ਅੰਦੋਲਨ ਲਈ ਤਿਆਰ ਹਾਂ।
ਮੀਟਿੰਗ ’ਚ ਬਲਬੀਰ ਸਿੰਘ ਰਾਜੇਵਾਲ ਤੇ ਨਰੇਂਦਰ ਸਿੰਘ ਤੋਮਰ ਦਰਮਿਆਨ ਤਕਰਾਰ ਹੋਣ ਦੀਆਂ ਖ਼ਬਰਾਂ ਨੇ। ਤੋਮਰ ਨੇ ਕਿਹਾ, ‘ਕਾਨੂੰਨ ਰੱਦ ਨਹੀਂ ਹੋਣਗੇ’ ਤਾਂ ਰਾਜੇਵਾਲ ਨੇ ਗ਼ਰਮੀ ’ਚ ਕਿਹਾ, ‘ਤੁਸੀਂ ਜ਼ਿਦ ’ਤੇ ਅੜੇ ਹੋ। ਕਮੇਟੀ ’ਚ ਆਪਣੇ-ਆਪਣੇ ਸੈਕਟਰੀ ਫਿੱਟ ਕਰ ਦਿਓਗੇ, ਕਿਉਂਕਿ ਸਰਕਾਰ ਥੋਡੀ ਹੈ। ਲੋਕਾਂ ਦੀ ਗੱਲ ਥੋਨੂੰ ਬੇਕਾਰ ਲੱਗਦੀ ਹੈ। ਏਨੇ ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ। ਤੁਸੀਂ ਕਰਦੇ ਕੀ ਹੋ? ਤੁਸੀਂ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਸਾਡਾ ਵਕਤ ਕਿਉਂ ਬਰਬਾਦ ਕਰਦੇ ਹੋ। ਲਿਖ ਕੇ ਦੇ ਦਿਓ ਕਿ ਮਸਲਾ ਹੱਲ ਨਹੀਂ ਕਰਨਾ, ਅਸੀਂ ਉੱਠ ਕੇ ਚਲੇ ਜਾਈਏ।’
ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਖਤਮ, ਕੇਂਦਰ ਨੇ ਕਾਨੂੰਨਾਂ ਦਾ ਫੈਸਲਾ ਸੁਪਰੀਮ ਕੋਰਟ ‘ਤੇ ਛੱਡਣ ਦਾ ਦਿੱਤਾ ਪ੍ਰਸਤਾਵ
ਕਿਸਾਨ ਅੰਦੋਲਨ ਕਰਕੇ ਦੇਸ਼ ਭਰ ਦੇ ਲੋਕਾਂ ਨੂੰ ਸਿੱਖਾਂ ਬਾਰੇ ਸਮਝਣ ਦਾ ਮੌਕਾ ਮਿਲਿਆ।
ਸੁਣੋਂ ਕਿਸਾਨੀ ਅੰਦਲੋਨ ਬਾਰੇ ਕੀ ਬੋਲੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ?
