ਟਰੂਡੋ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਨੂੰ “ਮਗਰਮੱਛ ਦੇ ਹੰਝੂ ਵਹਾਉਣਾ” ਕਹਿਣਾ ਮੰਦਭਾਗੀ ਸੋਚ ਦਾ ਪ੍ਰਗਟਾਵਾ
ਇਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਿੱਚ ਜੋ ਵੀ ਸਾਡਾ ਸਹਿਯੋਗ ਦਿੰਦਾ ਹੈ, ਉਸ ਦਾ ਧੰਨਵਾਦ ਕਰਨਾ ਬਣਦਾ ਹੈ, ਦੂਸਰੇ ਪਾਸੇ ਕਿਸਾਨਾਂ ਦੇ ਸੰਘਰਸ਼ ਦੀ ਸ਼ਾਂਤਮਈ ਆਵਾਜ਼ ਨੂੰ ਹੁੰਗਾਰਾ ਦੇਣ ਵਾਲਿਆਂ ਪ੍ਰਤੀ ਨੁਕਤਾਚੀਨੀ ਕਰਕੇ ਇਕ ਤਰੀਕੇ ਨਾਲ ਹਕੂਮਤ ਦਾ ਪੱਖ ਪੂਰਨ ਦੀ ਸਾਜ਼ਿਸ਼ ਰਚ ਰਹੇ ਹਾਂ।
ਉਹ ਵਿਅਕਤੀ ਜਾਂ ਤਾਂ ਬੌਧਿਕ ਦੀਵਾਲੀਏਪਣ ਦਾ ਸ਼ਿਕਾਰ ਹੈ ਜਾਂ ਕੋਈ ਸਾਜ਼ਿਸ਼ ਘਾੜਾ, ਜਿਸ ਨੂੰ ਟਰੂਡੋ ਦਾ ਕਿਸਾਨਾਂ ਦੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਦਾ ਸਮਰਥਨ ਕਰਨਾ ਵੀ “ਮਗਰਮੱਛ ਦੇ ਹੰਝੂ” ਨਜ਼ਰ ਆਉਂਦਾ ਹੈ। ਅਖੇ- ‘ਟਰੂਡੋ ਕੈਨੇਡਾ ਦੇ ਪੰਜਾਬੀਆਂ, ਸਿੱਖਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਇਹ ਸਭ ਕੁਝ ਕਰ ਰਿਹਾ ਹੈ’। ਭਲਿਓ ਲੋਕੋ! ਕਿਸਾਨ ਸੰਘਰਸ਼ ਵਿੱਚ ਜਾ ਕੇ ਦੇਖੋ, ਟਰੂਡੋ ਦੀ ਇਸ ਆਵਾਜ਼ ਦਾ ਦੁਨੀਆ ਭਰ ‘ਚ ਕਿੰਨਾ ਅਸਰ ਹੋਇਆ ਹੈ। ਭਾਰਤ ਦੀ ਫਾਸ਼ੀਵਾਦੀ ਸਰਕਾਰ ਉਸ ਦਾ ਇਸ ਗੱਲ ਲਈ, ਕਿੰਨਾ ਵਿਰੋਧ ਕਰ ਰਹੀ ਹੈ।
ਸ਼ਾਂਤਮਈ ਰੋਸ ਪ੍ਰਗਟਾਉਣ ਦੀ ਹਮਾਇਤ ਕਰਕੇ ਟਰੂਡੋ ਨੇ ਵਿਸ਼ਵ ਭਰ ਵਿੱਚ ਕਿਰਸਾਨੀ ਸੰਘਰਸ਼ ਦਾ ਸਹਿਯੋਗ ਫੈਲਾਅ ਦਿੱਤਾ ਹੈ। ਉਸ ਦੀ ਨਿਖੇਧੀ ਕਰਨ ਲੱਗਿਆਂ ਰਤਾ ਵੀ ਸੰਗ ਨਹੀਂ ਆਉਂਦੀ, ਤਾਂ ਫਿਰ ਲਾਹਨਤ ਹੈ। ਸਬਸਿਡੀਆਂ ਦਾ ਮਾਮਲਾ ਇੱਥੇ ਆ ਕੇ ਹੀ ਫਸਾਉਣਾ ਕਿੰਨੀ ਕੁ ਸੂਝ ਬੂਝ ਦਾ ਪ੍ਰਤੀਕ ਹੈ? ਇਹੀ ਤਾਂ ਮੌਜੂਦਾ ਫਾਸ਼ੀਵਾਦੀ ਇੰਡੀਅਨ ਸਟੇਟ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ਦੇ ਵੱਡੇ ਨੇਤਾਵਾਂ ਨੂੰ ਇਸ ਸੰਘਰਸ਼ ਦੀ ਹਮਾਇਤ ਕਰਨ ਤੋਂ ਰੋਕਿਆ ਜਾਏ ਤੇ ਉਹੀ ਤੁਸੀਂ ਕਰ ਰਹੇ ਹੋ। ਇਹ ‘ਭਗਵੀਂ ਕਾਮਰੇਡੀ’ ਸੋਚ ਦੇ ਨਮੂਨੇ ਹਨ, ਜਿਹੜੇ ਕਿ ਸੰਘਰਸ਼ ਨੂੰ ਢਾਹ ਲਾ ਰਹੇ ਹਨ। ਸੰਘਰਸ਼ਾਂ ਨੂੰ ਅਗਾਂਹ ਤੋਰਨ ਤੇ ਸਹਿਯੋਗ ਦੇਣ ਵਾਲਿਆਂ ਦੀ ਹਮੇਸ਼ਾ ਪ੍ਰਸੰਸਾ ਕਰੀਏ, ਨਾ ਕਿ ਉਨ੍ਹਾਂ ਨੂੰ “ਮਗਰਮੱਛ ਦੇ ਹੰਝੂ ਕਰਾਰ” ਦੇ ਕੇ ਛੁਟਿਆਉਣ ਦੀ ਕੋਸ਼ਿਸ਼ ਕਰੀਏ। ਸਾਰੀਆਂ ਸੋਚਾਂ ਤੇ ਵਿਚਾਰਾਂ ਨੂੰ ਇੱਕ ਮੰਚ ਤੇ ਲੈ ਕੇ ਆਵਾਜ਼ ਬੁਲੰਦ ਕਰੀਏ, ਜੋ ਸਾਡੇ ਨਾਲ ਸੰਘਰਸ਼ ਵਿੱਚ ਖੜ੍ਹਾ ਹੈ, ਉਹ ਸਾਡਾ ਭਾਈ ਹੈ,ਸਾਥੀ ਹੈ।
ਟਰੂਡੋ ਦੀ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਨੂੰ "ਮਗਰਮੱਛ ਦੇ ਹੰਝੂ ਵਹਾਉਣਾ" ਕਹਿਣਾ ਮੰਦਭਾਗੀ ਸੋਚ ਦਾ ਪ੍ਰਗਟਾਵਾ
ਕਾਮਰੇਡਾਂ ਨੇ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਤੇ ਟਰੂਡੋ ਖਿਲਾਫ ਉਗਲੀ ਜ਼ਹਿਰ pic.twitter.com/E3agV3VrRq— PunjabSpectrum (@punjab_spectrum) January 6, 2021
(ਡਾ ਗੁਰਵਿੰਦਰ ਸਿੰਘ)