Breaking News
Home / ਅੰਤਰ ਰਾਸ਼ਟਰੀ / ਭਾਜਪਾਈਆਂ/ਸੰਘੀਆਂ ਲਈ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸਾਰੇ ਖਾਲਿਸਤਾਨੀ ਹਨ

ਭਾਜਪਾਈਆਂ/ਸੰਘੀਆਂ ਲਈ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸਾਰੇ ਖਾਲਿਸਤਾਨੀ ਹਨ

ਭਾਜਪਾਈਆਂ/ਸੰਘੀਆਂ ਲਈ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸਾਰੇ ਖਾਲਿਸਤਾਨੀ ਹਨ। ਚਾਹੇ ਉਹ ਕਿਸਾਨ ਸੰਘਰਸ਼ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲਾ ਦਿਲਜੀਤ ਦੁਸਾਂਝ ਹੋਵੇ ਜਾਂ ਦਿਲਜੀਤ ਦੁਸਾਂਝ ਨੂੰ ਜਨਮ ਦਿਨ ਮੁਬਾਰਕ ਕਹਿਣ ਵਾਲਾ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ।

ਇਹ ਹੈਸ਼ਟੈਗ ਕੱਲ੍ਹ ਦਿਲਜੀਤ ਦੇ ਜਨਮ ਦਿਨ ‘ਤੇ ਸੰਘੀ ਆਈਟੀ ਸੈੱਲ ਵੱਲੋਂ ਚਲਾਇਆ ਗਿਆ। ਤੇ ਦੂਜਾ ਸਕਰੀਨਸ਼ਾਟ ਕੈਪਟਨ ਦੀ ਪੋਸਟ ਦਾ ਹੈ। ਕੱਲ੍ਹ ਭਾਜਪਾ ਆਗੂ ਸੁਰਜੀਤ ਜਿਆਣੀ ਸਾਰੇ ਕਿਸਾਨ ਮੋਰਚੇ ਨੂੰ ਕਾਮਰੇਡ ਕਹਿ ਰਿਹਾ ਸੀ ਤੇ ਆਪਣੇ ਪਿਤਾ ਦੇ ਹਵਾਲੇ ਨਾਲ ਕਹਿ ਰਿਹਾ ਸੀ ਕਿ ਇਹ ਲਾਲ ਝੰਡਾ ਜਿਸ ਇਮਾਰਤ/ਫ਼ੈਕਟਰੀ ‘ਤੇ ਲੱਗ ਗਿਆ, ਸਮਝੋ ਉਹ ਤਬਾਹ ਹੋ ਗਈ।

ਮੈਂ ਕੱਲ ਵੀ ਆਪਣੇ ਟੀਵੀ ਸ਼ੋਅ ‘ਚ ਕਿਹਾ ਸੀ ਕਿ ਇਹ ਕੇਸਰੀ, ਲਾਲ, ਨੀਲੇ, ਹਰੇ ਝੰਡਿਆਂ ਵਾਲਿਆਂ ਦੀ ਵਿਚਾਰਧਾਰਾ ਕੋਈ ਹੋਵੇ ਪਰ ਅੱਜ ਸਾਰੇ ਕਿਸਾਨ ਬਣਕੇ ਮੋਰਚੇ ‘ਚ ਬੈਠੇ ਹਨ। ਮੋਰਚੇ ‘ਚ ਬੈਠੇ ਕਾਮਰੇਡ, ਖਾਲਸਿਤਾਨੀ, ਅਕਾਲੀ, ਕਾਂਗਰਸੀ ਤੇ ਹੋਰ ਮੋਰਚੇ ‘ਚ ਕਿਸਾਨ ਬਣ ਕੇ ਆਏ ਹਨ। ਆਪਸੀ ਖਿੱਚੋ-ਤਾਣ ਪਿਛਾਂਹ ਕਰਕੇ ਸਰਨਾ। ਸਭ ਨੂੰ ਨਾਲ ਤੋਰ ਕੇ ਸਰਨਾ।

ਸੰਘੀ ਬੜੇ ਯੋਜਨਾਬੱਧ ਤਰੀਕੇ ਨਾਲ ਆਪਸੀ ਵਿਚਾਰਧਾਰਕ ਵਖਰੇਵਿਆਂ ਨੂੰ ਉਭਾਰ ਕੇ ਕਿਸਾਨ ਮੋਰਚੇ ਨੂੰ ਪਾੜਨ ਦੀ ਕੋਸ਼ਿਸ਼ ‘ਚ ਲੱਗੇ ਹਨ, ਜਿਸਦਾ ਇਲਾਜ ਇੱਕੋ ਹੈ, ਇਕੱਠੇ ਹੋ ਕੇ ਇਨ੍ਹਾਂ ਦਾ ਮੂੰਹ ਤੋੜ ਜਵਾਬ ਦੇਣਾ।


28 ਦਸੰਬਰ ਦੀ ਮੀਟਿੰਗ ਤੋਂ ਬਾਅਦ ਕੁਝ ਕਰੈਡਿਟ ਲੈਣ ਦੀ ਦੌੜ ਵਧ ਗਈ ਸੀ ਕਿ 4 ਜਨਵਰੀ ਨੂੰ ਸਰਕਾਰ ਨੇ ਮੰਨ ਜਾਣਾ, ਦਬਾ-ਸੱਟ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਈਏ। ਸਰਕਾਰ ਨੇ ਉਹ ਫੂਕ ਤਾਂ ਕੱਢ ਦਿੱਤੀ ਹੈ।

ਆਓ! ਸਾਰੇ ਪੰਜਾਬ ਪ੍ਰਸਤ ਇਕੱਠੇ ਹੋ ਕੇ, ਹਰਿਆਣੇ ਵਾਲ਼ਿਆਂ ਨੂੰ ਨਾਲ ਲੈ ਕੇ ਉਸੇ ਤਰਾਂ ਜ਼ੋਰ ਮਾਰੀਏ, ਜਿਵੇਂ ਸ਼ੰਭੂ-ਖਨੌਰੀ ਬੈਰੀਕੇਡ ਤੋੜਨ ਵੇਲੇ ਮਾਰਿਆ ਸੀ। ਫਿਰ ਕਹਿਨਾਂ ਕਿ ਮੋਰਚੇ ਦਾ ਦਾਇਰਾ ਵੱਡਾ ਕਰਦੇ ਕਰਦੇ ਮੋਰਚਾ ਆਪਣੇ ਹੱਥੋਂ ਗਵਾ ਨਾ ਲਈਏ, ਕਿਉਂਕਿ ਵੱਡਾ ਦਾਇਰਾ ਕਰਨ ਵਾਲੇ ਪੂਰੇ ਭਾਰਤ ‘ਚ ਸਿਆਸੀ ਨੀਂਹ ਬਣਾ ਰਹੇ ਨੇ, ਤੁਹਾਡੇ ਖੇਤੀ ਬਿੱਲ ਉਨ੍ਹਾਂ ਲਈ ਪਹਿਲ ਨਹੀਂ। ਬੰਦੇ ਉਨ੍ਹਾਂ ਮਗਰ ਚਾਰ ਨਹੀਂ ਤੇ ਉਹ ਤੁਹਾਡੇ ਇਕੱਠ, ਤੁਹਾਡੇ ਰਿਸਕ, ਤੁਹਾਡੇ ਖ਼ਰਚੇ ‘ਤੇ ਭਾਰਤ ਭਰ ‘ਚ ਆਪਣੀ ਮੂਵਮੈਂਟ ਖੜ੍ਹੀ ਕਰ ਰਹੇ ਹਨ ਤੇ ਮੋਰਚਾ ਲਮਕਾ ਰਹੇ ਹਨ।

ਯਾਦ ਰੱਖਿਓ ਜੇ ਕੱਲ ਨੂੰ ਸਰਕਾਰ ਨਾਲ ਪੇਚਾ ਪਿਆ, ਕੇਸ ਤੁਹਾਡੇ ਮੁੰਡਿਆਂ ਸਿਰ ਪੈਣੇ, ਮਰਨੇ ਜ਼ਖਮੀ ਤੁਹਾਡੇ ਮੁੰਡੇ ਹੋਣੇ ਨੇ, ਅਗਲਿਆਂ ਗਲ਼ ‘ਚ ਪਾਇਆ ਗਮਛਾ ਝਾੜ ਕੇ ਤੁਰ ਪੈਣਾ। ਜਿਹੜੇ 70 ਹੁਣ ਤੱਕ ਜਾਨਾਂ ਕੁਰਬਾਨ ਕਰ ਗਏ, ਉਨ੍ਹਾਂ ਵੱਲ ਨਿਗ੍ਹਾ ਮਾਰ ਲਓ ਕਿ ਪੰਜਾਬ-ਹਰਿਆਣਾ ਦੇ ਉਨ੍ਹਾਂ ‘ਚ ਕਿੰਨੇ ਨੇ ਤੇ ਬਾਕੀ ਕਿੰਨੇ। ਇਹੀ ਅਨੁਪਾਤ ਬਾਅਦ ‘ਚ ਹੋਣਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ | ਚੜ੍ਹਦੀ ਕਲਾ

Check Also

ਡੋਨਾਲਡ ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿਚ ਕਿਹਾ – ਇਹ ਮੇਰੇ ਅੰਦੋਲਨ ਦੀ ਸ਼ੁਰੂਆਤ ਹੈ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਦਾਗੀ ਵਿਰਾਸਤ …

%d bloggers like this: